ਬ੍ਰੈਡ ਪਿਟ ਸਟਾਰਰ ਹਾਲੀਵੁੱਡ ਫ਼ਿਲਮ ‘ਬੁਲੇਟ ਟ੍ਰੇਨ’ ਦੀ ਬੁਕਿੰਗ ਸ਼ੁਰੂ

Wednesday, Aug 03, 2022 - 05:47 PM (IST)

ਬ੍ਰੈਡ ਪਿਟ ਸਟਾਰਰ ਹਾਲੀਵੁੱਡ ਫ਼ਿਲਮ ‘ਬੁਲੇਟ ਟ੍ਰੇਨ’ ਦੀ ਬੁਕਿੰਗ ਸ਼ੁਰੂ

ਮੁੰਬਈ (ਬਿਊਰੋ)– ਬ੍ਰੈਡ ਪਿਟ ਦੀ ਸਿਲਵਰ ਸਕ੍ਰੀਨ ’ਤੇ ਵਾਪਸੀ ਦੀ ਉਡੀਕ ਆਖਿਰਕਾਰ 3 ਸਾਲਾਂ ਬਾਅਦ ਖ਼ਤਮ ਹੋ ਗਈ ਹੈ। ਬ੍ਰੈਡ ਪਿਟ ਦੀ ਸਭ ਤੋਂ ਵੱਡੀ ਐੱਚ-ਟਾਊਨ ਫ਼ਿਲਮ ‘ਬੁਲੇਟ ਟ੍ਰੇਨ’ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ।

ਭਾਰਤ ’ਚ ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਦੇ ਨਾਲ ‘ਬੁਲੇਟ ਟ੍ਰੇਨ’ ਇਕ ਸ਼ਾਨਦਾਰ ਕਾਸਟ, ਐਕਸ਼ਨ ਤੇ ਕਾਮੇਡੀ ਨਾਲ ਤਿਆਰ ਹੈ। ਦਰਸ਼ਕ ‘ਬੁਲੇਟ ਟ੍ਰੇਨ’ ਲਈ ਟਿਕਟ ਬੁੱਕ ਕਰਵਾ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ : ਆਮਿਰ ਖ਼ਾਨ ਦੀ ਜਲੰਧਰ ਫੇਰੀ ਨੇ ਸ਼ਹਿਰਵਾਸੀ ਕੀਤੇ ਪ੍ਰੇਸ਼ਾਨ!

‘ਡੈੱਡਪੂਲ 2’ ਤੇ ‘ਜੌਨ ਵਿਕ’ ਦੇ ਨਿਰਦੇਸ਼ਕ ਡੇਵਿਡ ਲੀਚ ਵਲੋਂ ਹਾਈ-ਓਕਟੇਨ ਫ਼ਿਲਮ ਸਟਾਰ ਅਕੈਡਮੀ ਅੈਵਾਰਡ ਵਿਜੇਤਾ ਬ੍ਰੈਡ ਪਿਟ, ਪ੍ਰਾਈਮਟਾਈਮ ਐਮੀ ਅੈਵਾਰਡ ਵਿਜੇਤਾ ਜੋਏ ਕਿੰਗ ਆਫ ਕਿਸਿੰਗ ਬੂਥ ਫੇਮ ਤੇ ਬ੍ਰਾਇਨ ਟਾਇਰੀ ਆਫ ਮਾਰਵਲਜ਼ ਐਟਰਨਲਸ ਫੇਮ ਦੇ ਨਾਲ-ਨਾਲ ਹੀ ਅਦਾਕਾਰ ਆਰੋਨ ਟੇਲਰ-ਜਾਨਸਨ ਮਾਰਵਲਜ਼ ਦੀ ‘ਏਜ ਆਫ ਅਲਟ੍ਰੋਨ’ ਫੇਮ ਤੇ ‘ਟੇਨੇਟ’ ਫੇਮ ਅਦਾਕਾਰਾ ਸੈਂਡਰਾ ਬਲੌਕ ਫ਼ਿਲਮ ਸੋਨੀ ਪਿਕਚਰਜ਼ ਐਂਟਰਟੇਨਮੈਂਟ ਇੰਡੀਆ, ਯੂ. ਐੱਸ. ’ਚ ਦਿਖਾਈ ਦੇਵੇਗੀ।

‘ਬੁਲੇਟ ਟ੍ਰੇਨ’ ਫ਼ਿਲਮ ਦੀ ਰਿਲੀਜ਼ ਤੋਂ ਇਕ ਦਿਨ ਪਹਿਲਾਂ 4 ਅਗਸਤ ਨੂੰ ਭਾਰਤ ਦੇ ਸਾਰੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ, ਜੋ ਅੰਗਰੇਜ਼ੀ, ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ ’ਚ ਦੇਖਣ ਨੂੰ ਮਿਲੇਗੀ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News