ਸੁਸ਼ਮਿਤਾ ਸੇਨ ਨੂੰ ਗੋਲਡ ਡਿਗਰ ਕਹਿਣ ''ਤੇ ਭਰਾ ਰਾਜੀਵ ਸੇਨ ਨੇ ਦਿੱਤਾ ਇਹ ਜਵਾਬ

07/19/2022 5:24:00 PM

ਮੁੰਬਈ- ਅਦਾਕਾਰਾ ਸੁਸ਼ਮਿਤਾ ਸੇਨ ਰੋਹਮਨ ਸ਼ਾਲ ਨਾਲ ਬ੍ਰੇਕਅੱਪ ਤੋਂ ਬਾਅਦ 58 ਸਾਲਾਂ ਬਿਜਨੈੱਸਮੈਨ ਲਲਿਤ ਮੋਦੀ ਨੂੰ ਡੇਟ ਕਰ ਰਹੀ ਹੈ। ਉਨ੍ਹਾਂ ਦਾ ਰਿਸ਼ਤਾ ਆਫਿਸ਼ੀਅਲ ਹੋਣ ਤੋਂ ਬਾਅਦ ਲੋਕ ਤਰ੍ਹਾਂ-ਤਰ੍ਹਾਂ ਦੀ ਗੱਲਾਂ ਬਣਾਉਂਦੇ ਨਜ਼ਰ ਆ ਰਹੇ ਹਨ। ਕੋਈ ਉਨ੍ਹਾਂ ਨੂੰ ਪੈਸਿਆਂ ਦੀ ਲਾਲਚੀ ਕਹਿ ਰਿਹਾ ਹੈ ਤਾਂ ਕੋਈ ਉਮਰ ਦੇ ਗੈਪ ਨੂੰ ਲੈ ਕੇ ਨਿਸ਼ਾਨੇ ਕੱਸ ਰਿਹਾ ਹੈ। ਇਸ ਵਿਚਾਲੇ ਰਾਜੀਵ ਸੇਨ ਨੇ ਆਪਣੀ ਭੈਣ ਸੁਸ਼ਮਿਤਾ ਦੇ ਲਲਿਤ ਮੋਦੀ ਦੇ ਨਾਲ ਰਿਸ਼ਤੇ 'ਤੇ ਟਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। 

PunjabKesari
ਰਾਜੀਵ ਸੇਨ ਨੇ ਇਕ ਇੰਟਰਵਿਊ 'ਚ ਕਿਹਾ ਕਿ ਮੈਂ ਮਾਣ ਨਾਲ ਕਹਿ ਸਕਦਾ ਹੈ ਕਿ, ਮੇਰੀ ਭੈਣ ਸੈਲਫ ਮੇਡ ਮਹਿਲਾ ਹੈ। ਉਹ ਆਪਣੀ ਪਹਿਲ ਜਾਣਦੀ ਹੈ। ਉਹ ਇਕ ਜ਼ਿੰਮੇਵਾਰ ਮਾਂ ਹੈ ਅਤੇ ਕਈ ਭਾਰਤੀਆਂ ਲਈ ਰੋਲ ਮਾਡਲ ਹੈ। ਨਾਲ ਹੀ ਮੇਰੀ ਭੈਣ ਨੇ ਜੋ ਕੁਝ ਵੀ ਕਹਿਣਾ ਸੀ, ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਦੇ ਰਾਹੀਂ ਉਹ ਸਭ ਕਹਿ ਦਿੱਤਾ ਹੈ'।

PunjabKesari
ਦੱਸ ਦੇਈਏ ਕਿ ਗੋਲਡ ਡਿਗਰ ਕਹੇ ਜਾਣ 'ਤੇ ਸੁਸ਼ਮਿਤਾ ਸੇਨ ਨੇ ਇਕ ਪੋਸਟ ਦੇ ਰਾਹੀਂ ਆਪਣੀ ਸਫਾਈ ਦਿੰਦੇ ਹੋਏ ਕਿਹਾ ਸੀ-'ਬੀਤੇ ਦਿਨਾਂ 'ਚ ਮੇਰਾ ਨਾਂ ਗੋਲਡ ਡਿਗਰ ਦੌਲਤ ਦੀ ਲਾਲਚੀ ਕਹਿ ਕੇ ਸੋਸ਼ਲ ਮੀਡੀਆ 'ਤੇ ਕਾਫੀ ਉਛਾਲਿਆ ਜਾ ਰਿਹਾ ਹੈ। ਮੇਰੀ ਬਹੁਤ ਆਲੋਚਨਾ ਕੀਤੀ ਜਾ ਰਹੀ ਹੈ ਪਰ ਮੈਂ ਇਨ੍ਹਾਂ ਆਲੋਚਨਾਵਾਂ ਦੀ ਬਿਲਕੁੱਲ ਵੀ ਪਰਵਾਹ ਨਹੀਂ ਕਰਦੀ ਹੈਂ। ਮੈਂ ਸੋਨਾ ਨਹੀਂ ਸਗੋਂ ਹੀਰੇ ਦੀ ਪਰਖ ਰੱਖਣ ਦਾ ਹੁਨਰ ਰੱਖਦੀ ਹਾਂ। ਅਜਿਹੇ 'ਚ ਕੁਝ ਬੁੱਧੀਜੀਵੀਆਂ ਦੇ ਰਾਹੀਂ ਗੋਲਡ ਡਿਗਰ ਕਹਿਣਾ ਉਨ੍ਹਾਂ ਦੀ ਹੇਠਲੀ ਮਾਨਸਿਕਤਾ ਨੂੰ ਸਾਫ-ਸਾਫ ਦਿਖਾਉਂਦਾ ਹੈ।

PunjabKesari

ਇਨ੍ਹਾਂ ਮਾਮੂਲੀ ਲੋਕਾਂ ਤੋਂ ਇਲਾਵਾ ਮੈਨੂੰ ਮੇਰੇ ਸ਼ੁੱਭਚਿੰਤਕਾ ਅਤੇ ਪਰਿਵਾਰ ਦੇ ਮੈਂਬਰਾਂ ਦਾ ਪੂਰਾ ਸਮਰਥਨ ਹੈ ਕਿਉਂਕਿ ਮੈਂ ਸੂਰਜ ਦੀ ਤਰ੍ਹਾਂ ਹਾਂ ਜੋ ਆਪਣੀ ਮੌਜੂਦਗੀ ਅਤੇ ਵਿਵੇਕ ਲਈ ਹਮੇਸ਼ਾ ਚਮਕਦਾ ਰਹੇਗਾ। 
 


Aarti dhillon

Content Editor

Related News