12 ਸਾਲ ਛੋਟੇ ਬੁਆਏਫਰੈਂਡ ਨਾਲ ਬ੍ਰਿਟਨੀ ਸਪੀਅਰਜ਼ ਨੇ ਕਰਵਾਇਆ ਤੀਜਾ ਵਿਆਹ
Monday, Sep 13, 2021 - 12:44 PM (IST)

ਮੁੰਬਈ (ਬਿਊਰੋ)– ਮਸ਼ਹੂਰ ਅਮਰੀਕੀ ਗਾਇਕਾ ਬ੍ਰਿਟਨੀ ਸਪੀਅਰਜ਼ ਅੱਜਕਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ’ਚ ਹੈ। ਪੌਪ ਗਾਇਕਾ ਜਲਦ ਤੀਜੀ ਵਾਰ ਵਿਆਹ ਕਰਨ ਵਾਲੀ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਬ੍ਰਿਟਨੀ ਸਪੀਅਰਜ਼ ਨੇ ਦਿੱਤੀ ਹੈ। ਬ੍ਰਿਟਨੀ ਸਪੀਅਰਜ਼ ਨੇ ਐਤਵਾਰ 12 ਜੂਨ ਨੂੰ ਆਪਣੇ ਬੁਆਏਫਰੈਂਡ ਸੈਮ ਅਸਗਰੀ ਨਾਲ ਵਿਆਹ ਕਰਵਾ ਲਿਆ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਬ੍ਰਿਟਨੀ ਸਪੀਅਰਜ਼ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਦੀ ਮਾਂ ਦੇ ਦਿਹਾਂਤ ’ਤੇ ਪੀ. ਐੱਮ. ਮੋਦੀ ਨੇ ਲਿਖਿਆ ਸ਼ੋਕ ਸੰਦੇਸ਼
ਬ੍ਰਿਟਨੀ ਸਪੀਅਰਜ਼ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਆਪਣੇ ਪ੍ਰਸ਼ੰਸਕਾਂ ਲਈ ਖ਼ਾਸ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਬ੍ਰਿਟਨੀ ਸਪੀਅਰਜ਼ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਬੁਆਏਫਰੈਂਡ ਸੈਮ ਅਸਗਰੀ ਨਾਲ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਬ੍ਰਿਟਨੀ ਸਪੀਅਰਜ਼ ਆਪਣੇ ਹੱਥ ’ਚ ਮੌਜੂਦ ਡਾਇਮੰਡ ਰਿੰਗ ਦਿਖਾਉਂਦੀ ਨਜ਼ਰ ਆ ਰਹੀ ਹੈ। ਉਸ ਦੀ ਇਹ ਅੰਗੂਠੀ ਸੈਮ ਅਸਗਰੀ ਦੇ ਨਾਲ ਮੰਗਣੀ ਦੀ ਹੈ।
ਸੈਮ ਅਸਗਰੀ ਤੇ ਬ੍ਰਿਟਨੀ ਸਪੀਅਰਜ਼ ਦੀ ਉਮਰ ’ਚ 12 ਸਾਲ ਦਾ ਫਰਕ ਹੈ। ਬ੍ਰਿਟਨੀ ਸਪੀਅਰਜ਼ 39 ਸਾਲ ਤੇ ਸੈਮ ਅਸਗਰੀ 27 ਸਾਲ ਦੇ ਹਨ। ਸੈਮ ਅਸਗਰੀ ਈਰਾਨ ਮੂਲ ਦੇ ਅਮਰੀਕੀ ਪਰਸਨਲ ਟ੍ਰੇਨਰ ਹਨ। ਉਹ ਇਕ ਅਦਾਕਾਰ ਵੀ ਹਨ। ਸੈਮ ਅਸਗਰੀ ਵੈੱਬ ਸੀਰੀਜ਼ ‘ਬਲੈਕ ਮਨੀ’ ’ਚ ਕੰਮ ਕਰ ਚੁੱਕੇ ਹਨ। ਉਥੇ ਹੀ ਨਿਊਜ਼ ਏਜੰਸੀ ਰਾਇਰ ਦੀ ਖ਼ਬਰ ਅਨੁਸਾਰ ਸੈਮ ਅਸਗਰੀ ਦੇ ਮੈਨੇਜਰ ਨੇ ਵੀ ਬ੍ਰਿਟਨੀ ਸਪੀਅਰਜ਼ ਤੇ ਉਨ੍ਹਾਂ ਦੀ ਮੰਗਣੀ ਦੀ ਖ਼ਬਰ ਦੀ ਪੁਸ਼ਟੀ ਕੀਤੀ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।