BRIDE TO BE ਰਿਚਾ ਮੁੰਬਈ ਏਅਰਪੋਰਟ ’ਤੇ ਹੋਈ ਸਪੌਟ, ਹੱਥਾਂ ’ਤੇ ਮਹਿੰਦੀ ਅਤੇ ਪਿੰਕ ਸੂਟ ’ਚ ਲੱਗ ਰਹੀ ਖੂਬਸੂਰਤ

Tuesday, Oct 04, 2022 - 11:09 AM (IST)

BRIDE TO BE ਰਿਚਾ ਮੁੰਬਈ ਏਅਰਪੋਰਟ ’ਤੇ ਹੋਈ ਸਪੌਟ, ਹੱਥਾਂ ’ਤੇ ਮਹਿੰਦੀ ਅਤੇ ਪਿੰਕ ਸੂਟ ’ਚ ਲੱਗ ਰਹੀ ਖੂਬਸੂਰਤ

ਮੁੰਬਈ- ਰਿਚਾ ਚੱਢਾ ਅਤੇ ਅਲੀ ਫਜ਼ਲ ਦੇ ਵਿਆਹ ਦੀਆਂ ਖ਼ਬਰਾਂ ਬੀ-ਟਾਊਨ ’ਚ ਕਾਫੀ ਚਰਚਾ ’ਚ ਹਨ। ਲੰਬੇ ਸਮੇਂ ਤੋਂ ਡੇਟ ਕਰ ਰਿਹਾ ਇਹ ਜੋੜਾ ਆਖਿਰਕਾਰ ਮੁੰਬਈ ’ਚ ਆਪਣੇ ਪਰਿਵਾਰਕ ਮੈਂਬਰਾਂ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ ’ਚ ਵਿਆਹ ਦੇ ਬੰਧਨ ’ਚ ਬੱਝਣ ਜਾ ਰਿਹਾ ਹੈ। 29 ਸਤੰਬਰ ਤੋਂ ਨਵੀਂ ਦਿੱਲੀ ’ਚ ਦੋਵਾਂ ਦੇ ਪ੍ਰੀ-ਵੈਡਿੰਗ ਜਸ਼ਨ ਚੱਲ ਰਹੇ ਸਨ। ਮਹਿੰਦੀ ਤੋਂ ਲੈ ਕੇ ਸੰਗੀਤ ਤੱਕ ਸਾਰੇ ਸਮਾਗਮ ਇੱਥੇ ਹੋਏ।

PunjabKesari

ਇਹ ਵੀ ਪੜ੍ਹੋ : ‘ਬ੍ਰਹਮਾਸਤਰ’ ਦੀ ਸਫ਼ਲਤਾ ਤੋਂ ਬਾਅਦ ਮਾਂ ਦੁਰਗਾ ਦਾ ਆਸ਼ੀਰਵਾਦ ਲੈਣ ਪਹੁੰਚੇ ਰਣਬੀਰ ਕਪੂਰ, ਵੀਡੀਓ

ਜੋੜੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਇਸ ਦੇ ਨਾਲ ਹੀ ਰਿਸ਼ਾ ਵਿਆਹ ਤੋਂ ਪਹਿਲਾਂ ਦੇ ਜਸ਼ਨ ਮਨਾ ਕੇ ਮੁੰਬਈ ਵਾਪਸ ਆ ਗਈ ਹੈ। 

PunjabKesari

ਰਿਚਾ ਨੂੰ ਸੋਮਵਾਰ ਰਾਤ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ। ਇਸ ਦੌਰਾਨ ਰਿਚਾ ਐਥਨਿਕ ਆਊਟਫਿਟ ’ਚ ਨਜ਼ਰ ਆਈ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਪਿੰਕ ਕਲਰ ਦੇ ਪਲਾਜ਼ੋ ਸੂਟ ’ਚ ਨਜ਼ਰ ਆਈ।ਜਿਸ ’ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਰਿਚਾ ਦੇ ਚਿਹਰੇ ਦੇ ਵਿਆਹ ਦੀ ਖੁਸ਼ੀ ਨਜ਼ਰ ਆ ਰਹੀ ਹੈ।

PunjabKesari

ਅਦਾਕਾਰਾ ਨੇ ਮਿਨੀਮਲ ਮੇਕਅੱਪ, ਬਿੰਦੀ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਰਿਚਾ ਦੇ ਕੰਨਾਂ ਦੇ ਝੁਮਕੇ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੇ ਹਨ।

PunjabKesari

ਅਦਾਕਾਰਾ ਨੇ ਇਸ ਦੇ ਨਾਲ ਮੈਚਿੰਗ ਜੁੱਤੀ ਪਾਈ ਹੋਈ ਹੈ। ਰਿਚਾ ਦਾ ਮੁੰਬਈ ਏਅਰਪੋਰਟ ’ਤੇ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਫ਼ੋਟੋਗ੍ਰਾਫ਼ਰਾਂ ਨੂੰ ਕਈ ਪੋਜ਼ ਵੀ ਦਿੱਤੇ।

PunjabKesari
ਇਹ ਵੀ ਪੜ੍ਹੋ : ਖ਼ੂਬਸੂਰਤੀ ’ਚ ਬਾਲੀਵੁੱਡ ਅਦਾਕਾਰਾਂ ਤੋਂ ਘੱਟ ਨਹੀਂ IPS ਪੂਜਾ ਯਾਦਵ, ਜਾਣੋ ਰਿਸੈਪਸ਼ਨਿਸਟ ਤੋਂ IPS ਤਕ ਦਾ ਸਫ਼ਰ

ਰਿਚਾ ਅਤੇ ਅਲੀ 6 ਅਕਤੂਬਰ ਨੂੰ ਮੁੰਬਈ ’ਚ ਸੱਤ ਫ਼ੇਰੇ ਲੈਣਗੇ। ਇਹ ਵਿਆਹ ਕਾਫ਼ੀ ਸ਼ਾਨਦਾਰ ਕੀਤਾ ਜਾਵੇਗਾ। ਵਿਆਹ ’ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੀ ਸੂਚੀ ਕਾਫ਼ੀ ਲੰਬੀ ਹੈ।

PunjabKesari
ਇਹ ਵੀ ਪੜ੍ਹੋ : ਦੁਬਈ ਰੈਸਟੋਰੈਂਟ ’ਚ ਕਪਿਲ ਸ਼ਰਮਾ ਹੋਏ ਪ੍ਰੈਂਕ ਦਾ ਸ਼ਿਕਾਰ, ਵੀਡੀਓ ਦੇਖ ਨਹੀਂ ਰੁੱਕੇਗਾ ਹਾਸਾ

ਰਿਚਾ ਅਤੇ ਅਲੀ ਪਹਿਲੀ ਵਾਰ ਫ਼ੁਕਰੇ ਦੇ ਸੈੱਟ ’ਤੇ ਮਿਲੇ ਸਨ। ਜੋੜਾ ਉਦੋਂ ਤੋਂ ਹੀ ਰਿਲੇਸ਼ਨਸ਼ਿਪ ’ਚ ਹੈ। ਦੋਵੇਂ ‘ਫੁਕਰੇ 3’ ’ਚ ਵੀ ਨਜ਼ਰ ਆਉਣਗੇ ਜੋ ਵਿਆਹ ਤੋਂ ਬਾਅਦ ਇਸ ਜੋੜੇ ਦੀ ਪਹਿਲੀ ਫ਼ਿਲਮ ਹੋਵੇਗੀ।


author

Shivani Bassan

Content Editor

Related News