‘ਬ੍ਰਹਮਾਸਤਰ’ ਨੇ ਬਣਾਇਆ ਕਮਾਈ ਦਾ ਵੱਡਾ ਰਿਕਾਰਡ, ਅਜਿਹਾ ਕਰਨ ਵਾਲੀ ਬਣੀ ਪਹਿਲੀ ਬਾਲੀਵੁੱਡ ਫ਼ਿਲਮ

Monday, Sep 12, 2022 - 05:28 PM (IST)

‘ਬ੍ਰਹਮਾਸਤਰ’ ਨੇ ਬਣਾਇਆ ਕਮਾਈ ਦਾ ਵੱਡਾ ਰਿਕਾਰਡ, ਅਜਿਹਾ ਕਰਨ ਵਾਲੀ ਬਣੀ ਪਹਿਲੀ ਬਾਲੀਵੁੱਡ ਫ਼ਿਲਮ

ਮੁੰਬਈ (ਬਿਊਰੋ)– ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਰਣਬੀਰ ਕਪੂਰ ਤੇ ਆਲੀਆ ਭੱਟ ਦੀ ਫ਼ਿਲਮ ‘ਬ੍ਰਹਮਾਸਤਰ’ ਨੇ ਪਹਿਲੇ ਦਿਨ ਦੀ ਕਮਾਈ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਤੇ 3 ਦਿਨਾਂ ’ਚ ਕਈ ਵੱਡੇ ਰਿਕਾਰਡ ਤੋੜ ਦਿੱਤੇ ਹਨ। ਭਾਰਤ ’ਚ ‘ਬ੍ਰਹਮਾਸਤਰ’ ਨੇ ਪਹਿਲੇ ਦਿਨ 36 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ, ਜਿਸ ਦੀ ਉਮੀਦ ਰਿਲੀਜ਼ ਤੋਂ ਇਕ ਹਫ਼ਤੇ ਪਹਿਲਾਂ ਸ਼ਾਇਦ ਕਿਸੇ ਨੂੰ ਨਾ ਰਹੀ ਹੋਵੇ ਪਰ ਅਯਾਨ ਮੁਖਰਜੀ ਦਾ ਬਣਾਇਆ ਅਸਤਰਾਂ ਦਾ ਇਹ ਯੂਨੀਵਰਸ ਸਿਰਫ ਦੇਸ਼ ਹੀ ਨਹੀਂ, ਦੁਨੀਆ ਭਰ ’ਚ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਪਹਿਲੇ ਦਿਨ ਵਰਲਡਵਾਈਡ ਬਾਕਸ ਆਫਿਸ ’ਤੇ ‘ਬ੍ਰਹਮਾਸਤਰ’ ਨੇ ਲਗਭਗ 75 ਕਰੋੜ ਰੁਪਏ ਦੀ ਕਮਾਈ ਕੀਤੀ।

ਫ਼ਿਲਮ ਦੀ ਕਮਾਈ ਦਾ ਇਹ ਤੂਫ਼ਾਨ ਇਥੇ ਨਹੀਂ ਰੁਕਿਆ ਤੇ ਅਗਲੇ ਦੋ ਦਿਨ ਵੀ ਜ਼ੋਰਦਾਰ ਚੱਲਦਾ ਰਿਹਾ। ਦੂਜੇ ਦਿਨ ਫ਼ਿਲਮ ਦੀ ਵਰਲਡਵਾਈਡ ਕਲੈਕਸ਼ਨ 85 ਕਰੋੜ ਰੁਪਏ ਰਹੀ, ਜਿਸ ਨਾਲ ਦੋ ਦਿਨਾਂ ਦੀ ਵਰਲਡਵਾਈਡ ਕਲੈਕਸ਼ਨ 160 ਕਰੋੜ ਰੁਪਏ ਪਹੁੰਚ ਗਈ। ਹੁਣ ਤੀਜੇ ਦਿਨ ਦੀ ਰਿਪੋਰਟ ਵੀ ਸਾਹਮਣੇ ਆ ਗਈ ਹੈ ਤੇ ‘ਬ੍ਰਹਮਾਸਤਰ’ ਨੇ ਇਕ ਅਜਿਹਾ ਰਿਕਾਰਡ ਬਣਾ ਦਿੱਤਾ ਹੈ, ਜੋ ਅਜੇ ਤਕ ਕੋਈ ਬਾਲੀਵੁੱਡ ਫ਼ਿਲਮ ਨਹੀਂ ਬਣਾ ਸਕੀ।

ਇਹ ਖ਼ਬਰ ਵੀ ਪੜ੍ਹੋ : ਸ਼ੋਅ ਰੱਦ ਹੋਣ 'ਤੇ ਭੜਕੇ ਕੁਨਾਲ ਕਾਮਰਾ, ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਨੂੰ ਚਿੱਠੀ ਲਿਖ ਦਿੱਤੀ ਵੱਡੀ ਚੁਣੌਤੀ

ਵਰਲਡਵਾਈਡ ਬਾਕਸ ਆਫਿਸ ’ਤੇ ਆਪਣੇ ਪਹਿਲੇ ਵੀਕੈਂਡ ’ਚ ‘ਬ੍ਰਹਮਾਸਤਰ’ ਨੇ ਲਗਭਗ 225 ਕਰੋੜ ਰੁਪਏ (28.5 ਮਿਲੀਅਨ ਡਾਲਰ) ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਇਹ ਵਰਲਡਵਾਈਡ ਕਲੈਕਸ਼ਨ ’ਚ ਇਸ ਵੀਕੈਂਡ ਦੀ ਟਾਪ ਫ਼ਿਲਮ ਬਣ ਗਈ ਹੈ। ‘ਬ੍ਰਹਮਾਸਤਰ’ ਇਸ ਲੈਂਡਮਾਰਕ ਤਕ ਪਹੁੰਚਣ ਵਾਲੀ ਪਹਿਲੀ ਬਾਲੀਵੁੱਡ ਫ਼ਿਲਮ ਹੈ। ਇਸ ਤੋਂ ਬਾਅਦ ਦੂਜੇ ਨੰਬਰ ’ਤੇ ਚੀਨੀ ਫ਼ਿਲਮ ‘ਗਿਵ ਮੀ ਫਾਈਵ’ ਹੈ, ਜਿਸ ਨੇ 21.50 ਮਿਲੀਅਨ ਡਾਲਰ ਦਾ ਬਿਜ਼ਨੈੱਸ ਕੀਤਾ ਹੈ। ਤੀਜੇ ਨੰਬਰ ’ਤੇ ਸਾਊਥ ਕੋਰੀਆ ਦੀ ਫ਼ਿਲਮ ‘ਕਾਨਫੀਡੈਂਸ਼ੀਅਲ ਅਸਾਈਨਮੈਂਟ : ਇੰਟਰਨੈਸ਼ਨਲ’ ਹੈ, ਬੀਤੇ ਵੀਕੈਂਡ ਇਸ ਨੇ 19.50 ਮਿਲੀਅਨ ਡਾਲਰ ਦਾ ਵਰਲਡਵਾਈਡ ਬਿਜ਼ਨੈੱਸ ਕੀਤਾ।

‘ਬ੍ਰਹਮਾਸਤਰ’ ਬਾਲੀਵੁੱਡ ’ਚ ਬਣੀ ਪਹਿਲੀ ਫ਼ਿਲਮ ਹੈ, ਜਿਸ ਨੇ ਵੀਕੈਂਡ ਕਲੈਕਸ਼ਨ ਨਾਲ ਵਰਲਡਵਾਈਡ ਬਾਕਸ ਆਫਿਸ ’ਤੇ ਟਾਪ ਕੀਤਾ ਹੈ ਪਰ ਭਾਰਤੀ ਫ਼ਿਲਮਾਂ ਦੀ ਗੱਲ ਕਰੀਏ ਤਾਂ ਇਹ ਤੀਜੇ ਨੰਬਰ ’ਤੇ ਹੈ। ‘ਬ੍ਰਹਮਾਸਤਰ’ ਤੋਂ ਪਹਿਲਾਂ ਸਾਊਥ ਸੁਪਰਸਟਾਰ ਵਿਜੇ ਦੀ ਫ਼ਿਲਮ ‘ਮਾਸਟਰ’ ਤੇ ਐੱਸ. ਐੱਸ. ਰਾਜਾਮੌਲੀ ਦੀ ‘ਆਰ. ਆਰ. ਆਰ.’ ਨੇ ਵੀ ਵਰਲਡਵਾਈਡ ਬਾਕਸ ਆਫਿਸ ’ਤੇ ਆਪਣਾ ਪਹਿਲਾ ਵੀਕੈਂਡ ਟਾਪ ਕੀਤਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News