ਰਣਬੀਰ-ਆਲੀਆ ਦੀ ਫ਼ਿਲਮ ‘ਬ੍ਰਹਮਾਸਤਰ’ ਨੇ ਦੁਨੀਆ ਭਰ ’ਚ ਕਮਾਏ 400 ਕਰੋੜ ਰੁਪਏ

Sunday, Sep 25, 2022 - 12:56 PM (IST)

ਰਣਬੀਰ-ਆਲੀਆ ਦੀ ਫ਼ਿਲਮ ‘ਬ੍ਰਹਮਾਸਤਰ’ ਨੇ ਦੁਨੀਆ ਭਰ ’ਚ ਕਮਾਏ 400 ਕਰੋੜ ਰੁਪਏ

ਮੁੰਬਈ (ਬਿਊਰੋ)– ‘ਬ੍ਰਹਮਾਸਤਰ’ ਤੋਂ ਡਾਇਰੈਕਟਰ ਅਯਾਨ ਮੁਖਰਜੀ ਦੇ ਅਸਤਰਵਰਸ ਦੀ ਸ਼ੁਰੂਆਤ ਹੋ ਚੁੱਕੀ ਹੈ। ਭਾਰਤੀ ਮਾਇਥੋਲਾਜੀ ’ਤੇ ਆਧਾਰਿਤ ਉਨ੍ਹਾਂ ਦਾ ਅਸਤਰਾਂ ਦਾ ਸੰਸਾਰ ਲੋਕਾਂ ਨੂੰ ਪੰਸਦ ਆਇਆ ਹੈ ਤੇ ਇਸ ਦਾ ਸਬੂਤ ਫ਼ਿਲਮ ਦੇ ਬਿਹਤਰੀਨ ਬਾਕਸ ਆਫਿਸ ਅੰਕੜੇ ਹਨ। ਦੋ ਹਫ਼ਤੇ ’ਚ ਫ਼ਿਲਮ ਨੇ 230 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਸੀ। ਹੁਣ ਤੀਜੇ ਹਫ਼ਤੇ ’ਚ ਵੀ ਇਸ ਦੀ ਕਮਾਈ ਸ਼ਾਨਦਾਰ ਬਣੀ ਹੋਈ ਹੈ।

ਸ਼ੁੱਕਰਵਾਰ ਨੂੰ ਜਦੋਂ ਨੈਸ਼ਨਲ ਸਿਨੇਮਾ ਡੇਅ ਦਰਸ਼ਕਾਂ ਨੇ ਫ਼ਿਲਮ ਦੇਖਣ ਲਈ ਸਿਨੇਮਾਘਰ ਭਰ ਦਿੱਤੇ। ਇਸ ਦਾ ਅਸਰ ਇਹ ਹੋਇਆ ਕਿ ਫ਼ਿਲਮ ਨੇ ਤੀਜੇ ਸ਼ੁੱਕਰਵਾਰ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਤੇ 10 ਕਰੋੜ ਰੁਪਏ ਤੋਂ ਜ਼ਿਆਦਾ ਕਮਾਈ ਕਰ ਲਈ।

ਇਹ ਖ਼ਬਰ ਵੀ ਪੜ੍ਹੋ : ਕੇ. ਆਰ. ਕੇ. ਨਹੀਂ ਕਰਨਗੇ ਫ਼ਿਲਮਾਂ ਦੇ ਰੀਵਿਊ, ਟਵੀਟ ਕਰ ਆਖੀ ਵੱਡੀ ਗੱਲ

ਸ਼ਨੀਵਾਰ ਨੂੰ ਬਾਕਸ ਆਫਿਸ ਕਲੈਕਸ਼ਨ ਦੀ ਰਿਪੋਰਟ ਆ ਗਈ ਹੈ ਤੇ ‘ਬ੍ਰਹਮਾਸਤਰ’ ਨੇ ਇਕ ਵਾਰ ਮੁੜ ਬਾਕਸ ਆਫਿਸ ’ਤੇ ਸ਼ਾਨਦਾਰ ਕਮਾਈ ਕੀਤੀ ਹੈ। ਦੂਜੇ ਪਾਸੇ ‘ਬ੍ਰਹਮਾਸਤਰ’ ਨੇ ਦੁਨੀਆ ਭਰ ਦੀ ਕਲੈਕਸ਼ਨ ਦੇ ਹਿਸਾਬ ਨਾਲ ਵੱਡਾ ਰਿਕਾਰਡ ਬਣਾਇਆ ਹੈ।

ਬਾਕਸ ਆਫਿਸ ਵਰਲਡਵਾਈਡ ਦੀ ਰਿਪੋਰਟ ਦੱਸ ਰਹੀ ਹੈ ਕਿ ‘ਬ੍ਰਹਮਾਸਤਰ’ ਨੇ ਵਰਲਡਵਾਈਡ ਬਾਕਸ ਆਫਿਸ ’ਤੇ 400 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਸ਼ਨੀਵਾਰ ਦੀ ਕਲੈਕਸ਼ਨ ਮਿਲਾ ਕੇ ‘ਬ੍ਰਹਮਾਸਤਰ’ ਨੇ ਇੰਡੀਆ ’ਚ ਹੀ 298 ਕਰੋੜ ਰੁਪਏ ਦੀ ਗ੍ਰਾਸ ਕਲੈਕਸ਼ਨ ਕਰ ਲਈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News