ਬੋਨੀ ਕਪੂਰ ਨੇ ਅਸਿੱਧੇ ਤੌਰ ’ਤੇ ਵਿੰਨ੍ਹਿਆ ਅਕਸ਼ੇ ਕੁਮਾਰ ’ਤੇ ਨਿਸ਼ਾਨਾ, ਕਿਹਾ– ‘30 ਦਿਨਾਂ ’ਚ ਫ਼ਿਲਮ...’

Tuesday, Nov 08, 2022 - 05:40 PM (IST)

ਬੋਨੀ ਕਪੂਰ ਨੇ ਅਸਿੱਧੇ ਤੌਰ ’ਤੇ ਵਿੰਨ੍ਹਿਆ ਅਕਸ਼ੇ ਕੁਮਾਰ ’ਤੇ ਨਿਸ਼ਾਨਾ, ਕਿਹਾ– ‘30 ਦਿਨਾਂ ’ਚ ਫ਼ਿਲਮ...’

ਮੁੰਬਈ (ਬਿਊਰੋ)– ਫ਼ਿਲਮਕਾਰ ਬੋਨੀ ਕਪੂਰ ਅੱਜਕਲ ਲਾਡਲੀ ਧੀ ਜਾਨ੍ਹਵੀ ਕਪੂਰ ਨਾਲ ਫ਼ਿਲਮ ‘ਮਿਲੀ’ ਦੀ ਪ੍ਰਮੋਸ਼ਨ ’ਚ ਰੁੱਝੇ ਹੋਏ ਹਨ। ਧੀ ਦੀ ਫ਼ਿਲਮ ਹਿੱਟ ਕਰਵਾਉਣ ਲਈ ਬੋਨੀ ਕਪੂਰ ਕੋਈ ਕਸਰ ਨਹੀਂ ਛੱਡ ਰਹੇ ਹਨ। ਪਿਓ-ਧੀ ਦੀ ਇਹ ਜੋੜੀ ਹਾਲ ਹੀ ’ਚ ਕਾਮੇਡੀ ਦੇ ਮਸ਼ਹੂਰ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ’ਤੇ ਆਈ।

ਮਜ਼ੇਦਾਰ ਗੱਲ ਇਹ ਸੀ ਕਿ ਦੋਵੇਂ ਹੀ ਹਾਸਾ-ਮਜ਼ਾਕ ਕਰਨ ਦੇ ਮੂਡ ’ਚ ਸਨ, ਨਾਲ ਹੀ ਇਕ-ਦੂਜੇ ਦੀ ਲੱਤ ਖਿੱਚਣੋਂ ਵੀ ਇਹ ਬਾਜ਼ ਨਹੀਂ ਆਏ। ਦਰਸ਼ਕਾਂ ਨੇ ਵੀ ਰੱਜ ਕੇ ਠਹਾਕੇ ਲਗਾਏ ਪਰ ਇਕ ਪਲ ਅਜਿਹਾ ਵੀ ਆਇਆ, ਜਦੋਂ ਸਾਰੇ ਸੀਰੀਅਸ ਹੋ ਗਏ। ਬੋਨੀ ਕਪੂਰ ਨੇ ਬਿਆਨ ਹੀ ਕੁਝ ਅਜਿਹਾ ਦੇ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਹਰੀ ਸਿੰਘ ਨਲੂਆ ਦੀ ਜ਼ਿੰਦਗੀ ਨੂੰ ਦਰਸਾਉਂਦਾ ਸਿੱਧੂ ਮੂਸੇ ਵਾਲਾ ਦਾ ਗੀਤ ‘ਵਾਰ’ ਰਿਲੀਜ਼ (ਵੀਡੀਓ)

ਕਪਿਲ ਸ਼ਰਮਾ ਦੇ ਸ਼ੋਅ ਦੇ ਇਸ ਐਪੀਸੋਡ ’ਚ ਬੋਨੀ ਕਪੂਰ ਨੇ ਦੱਸਿਆ ਕਿ ਅੱਜਕਲ ਕਿਵੇਂ ਕੁਝ ਕਲਾਕਾਰ 25-30 ਦਿਨ ’ਚ ਫ਼ਿਲਮ ਦੀ ਸ਼ੂਟਿੰਗ ਪੂਰੀ ਕਰ ਲੈਂਦੇ ਹਨ, ਫੀਸ ਪੂਰੀ ਲੈਂਦੇ ਹਨ ਪਰ ਫ਼ਿਲਮ ਉਨ੍ਹਾਂ ਦੀ ਹਿੱਟ ਨਹੀਂ ਹੁੰਦੀ, ਸਗੋਂ ਫਲਾਪ ਹੁੰਦੀ ਹੈ।

ਲੱਗਦਾ ਹੈ ਕਿ ਬੋਨੀ ਕਪੂਰ ਨੇ ਇਸ ਗੱਲ ਨੂੰ ਲੈ ਕੇ ਸਿੱਧਾ ਨਿਸ਼ਾਨਾ ਅਕਸ਼ੇ ਕੁਮਾਰ ’ਤੇ ਵਿੰਨ੍ਹਿਆ ਹੈ। ਬੋਨੀ ਕਪੂਰ ਉਨ੍ਹਾਂ ਦਿੱਗਜ ਫ਼ਿਲਮਕਾਰਾਂ ’ਚੋਂ ਹਨ, ਜਿਨ੍ਹਾਂ ਨੇ ਬਾਲੀਵੁੱਡ ਨੂੰ ਬਲਾਕਬਸਟਰ ਫ਼ਿਲਮਾਂ ਦਿੱਤੀਆਂ ਹਨ। ਇਨ੍ਹਾਂ ’ਚ ‘ਵੋ ਸਾਤ ਦਿਨ’, ‘ਮਿਸਟਰ ਇੰਡੀਆ’, ‘ਹਮਾਰਾ ਦਿਲ ਆਪਕੇ ਪਾਸ ਹੈ’, ‘ਕਿਉਂ... ਹੋ ਗਿਆ ਨਾ’, ‘ਬੇਵਫ਼ਾ’, ‘ਸ਼ਕਤੀ’ ਤੇ ‘ਪੁਕਾਰ’ ਵਰਗੀਆਂ ਫ਼ਿਲਮਾਂ ਸ਼ਾਮਲ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News