ਨਵਾਜ਼ੂਦੀਨ ਸਿੱਦੀਕੀ ਨੂੰ ਸਾਬਕਾ ਪਤਨੀ ਤੇ ਬੱਚਿਆਂ ਸਣੇ 3 ਅਪ੍ਰੈਲ ਨੂੰ ਅਦਾਲਤ ’ਚ ਪੇਸ਼ ਹੋਣ ਦਾ ਹੁਕਮ

03/31/2023 9:26:46 AM

ਮੁੰਬਈ (ਬਿਊਰੋ) – ਬੰਬੇ ਹਾਈ ਕੋਰਟ ਨੇ ਵੀਰਵਾਰ ਨੂੰ ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਅਤੇ ਉਨ੍ਹਾਂ ਦੀ ਸਾਬਕਾ ਪਤਨੀ ਜੈਨਬ ਸਿੱਦੀਕੀ ਨੂੰ ਉਨ੍ਹਾਂ ਦੇ 2 ਛੋਟੇ ਬੱਚਿਆਂ ਨਾਲ 3 ਅਪ੍ਰੈਲ ਨੂੰ ਅਦਾਲਤ ਦੇ ਸਾਹਮਣੇ ਪੇਸ ਹੋਣ ਦਾ ਨਿਰਦੇਸ਼ ਦਿੱਤਾ ਹੈ ਤਾਂ ਕਿ ਬੱਚਿਆਂ ਦੀ ਖ਼ਾਤਰ ਉਨ੍ਹਾਂ ਦੇ ਮੁੱਦੇ ਨੂੰ ਆਪਸੀ ਸਹਿਮਤੀ ਨਾਲ ਸੁਲਝਾਉਣ ਦੀ ਸੰਭਾਵਨਾ ਭਾਲੀ ਜਾ ਸਕੇ।

ਇਹ ਖ਼ਬਰ ਵੀ ਪੜ੍ਹੋ : ਵਿਵਾਦਾਂ ’ਚ ਤਾਪਸੀ ਪਨੂੰ, ਰੀਵੀਲਿੰਗ ਡਰੈੱਸ ਨਾਲ ਪਹਿਨਿਆ ਮਾਂ ‘ਲਕਸ਼ਮੀ’ ਦੀ ਮੂਰਤੀ ਦਾ ਬਣਿਆ ਨੈੱਕਪੀਸ

ਨਵਾਜ਼ੂਦੀਨ ਸਿੱਦੀਕੀ ਨੇ ਅਦਾਲਤ ਨੂੰ ਉਨ੍ਹਾਂ ਦੀ ਸਾਬਕਾ ਪਤਨੀ ਨੂੰ ਉਨ੍ਹਾਂ ਦੀ 12 ਸਾਲਾਂ ਦੀ ਧੀ ਅਤੇ 7 ਸਾਲਾਂ ਦੇ ਪੁੱਤਰ ਦੀ ਜਾਣਕਾਰੀ ਦੇਣ ਦੇ ਸਬੰਧ ’ਚ ਨਿਰਦੇਸ਼ ਦੇਣ ਦੀ ਅਪੀਲ ਕਰਦੇ ਹੋਏ ਮੁਲਜ਼ਮ ਦੀ ਪੇਸ਼ੀ ਨਾਲ ਸਬੰਧਤ ਪਟੀਸ਼ਨ ਦਾਖਲ ਕੀਤੀ ਸੀ। ਜਸਟਿਸ ਰੇਵਤੀ ਮੋਹਿਤੇ ਅਤੇ ਜਸਟਿਸ ਸ਼ਰਮੀਲਾ ਦੇਸ਼ਮੁਖ ਦੀ ਬੈਂਚ ਨਵਾਜ਼ੂਦੀਨ ਸਿੱਦੀਕੀ ਦੀ ਪਟੀਸ਼ਨ ’ਤੇ ਸੁਣਵਾਈ ਕਰ ਰਹੇ ਸਨ। ਨਵਾਜ਼ੂਦੀਨ ਸਿੱਦੀਕੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਤਨੀ ਬਿਨਾਂ ਉਨ੍ਹਾਂ ਨੂੰ ਸੂਚਨਾ ਦਿੱਤੇ ਬੱਚਿਆਂ ਨੂੰ ਦੁਬਈ ਤੋਂ ਭਾਰਤ ਲੈ ਆਈ ਅਤੇ ਇਸ ਨਾਲ ਉਨ੍ਹਾਂ ਦੇ ਬੱਚਿਆਂ ਦੀ ਪੜਾਈ ਪ੍ਰਭਾਵਿਤ ਹੋ ਰਹੀ ਹੈ ਕਿਉਂਕਿ ਉਹ ਸਕੂਲ ਨਹੀਂ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਜਨਮਦਿਨ ਮੌਕੇ ਗਾਇਕ ਬੱਬੂ ਮਾਨ ਨੂੰ ਵੱਡਾ ਝਟਕਾ, ਟਵਿੱਟਰ ਅਕਾਊਂਟ ਹੋਇਆ ਬੰਦ

ਬੈਂਚ ਨੇ ਵੀਰਵਾਰ ਨੂੰ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ, ਉਨ੍ਹਾਂ ਦੀ ਸਾਬਕਾ ਪਤਨੀ ਅਤੇ ਉਨ੍ਹਾਂ ਦੇ ਦੋਵੇਂ ਬੱਚਿਆਂ ਨੂੰ 3 ਅਪ੍ਰੈਲ ਨੂੰ ਜੱਜ ਦੇ ਚੈਂਬਰ ’ਚ ਬੰਦ ਕਮਰੇ ’ਚ ਹੋਣ ਵਾਲੀ ਸੁਣਵਾਈ ਦੌਰਾਨ ਅਦਾਲਤ ਦੇ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News