ਸ਼ਾਹਰੁਖ ਦੇ ਪੁੱਤਰ ਆਰੀਅਨ ਖ਼ਾਨ ਨੂੰ ਹਾਈ ਕੋਰਟ ਵੱਲੋਂ ਵੱਡੀ ਰਾਹਤ

12/15/2021 4:33:20 PM

ਮੁੰਬਈ (ਬਿਊਰੋ) : ਫ਼ਿਲਮ ਸਟਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਡਰੱਗ ਮਾਮਲੇ 'ਚ ਬੰਬੇ ਹਾਈਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ। ਬੰਬੇ ਹਾਈ ਕੋਰਟ ਦੇ ਨਵੇਂ ਨਿਰਦੇਸ਼ਾਂ ਅਨੁਸਾਰ, ਆਰੀਅਨ ਖ਼ਾਨ ਨੂੰ ਹੁਣ ਹਰ ਹਫ਼ਤੇ ਮੁੰਬਈ NCB ਦਫਤਰ 'ਚ ਹਾਜ਼ਰ ਹੋਣ ਦੀ ਜ਼ਰੂਰਤ ਨਹੀਂ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਵਿਆਹ ਤੋਂ ਬਾਅਦ ਪਹਿਲੀ ਵਾਰ ਕੈਟਰੀਨਾ-ਵਿੱਕੀ ਕੌਸ਼ਲ ਆਏ ਲੋਕਾਂ ਸਾਹਮਣੇ, ਵੇਖੋ ਨਵੀਂ ਵਿਆਹੀ ਅਦਾਕਾਰਾ ਦਾ ਅੰਦਾਜ਼

ਦੱਸ ਦਈਏ ਕਿ ਕਰੂਜ਼ ਡਰੱਗਜ਼ ਮਾਮਲੇ ਦੀ ਜਾਂਚ ਹੁਣ ਦਿੱਲੀ NCB ਕੋਲ ਹੈ। ਅਦਾਲਤ ਦੇ ਨਿਰਦੇਸ਼ਾਂ ਮੁਤਾਬਕ, ਜੇਕਰ ਆਰੀਅਨ ਖ਼ਾਨ ਤੋਂ ਪੁੱਛਗਿੱਛ ਤੇ ਜਾਂਚ ਦੀ ਜ਼ਰੂਰਤ ਹੋਈ ਤਾਂ ਉਸ ਨੂੰ 72 ਘੰਟੇ ਪਹਿਲਾਂ ਨੋਟਿਸ ਦੇ ਕੇ ਬੁਲਾਇਆ ਜਾ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਉਰਫੀ ਜਾਵੇਦ ਨੇ ਨੈੱਟ ਵਾਲੀ ਡਰੈੱਸ ਪਹਿਨ ਕੇ ਕੀਤਾ ਅਜਿਹਾ ਗੰਦਾ ਇਸ਼ਾਰਾ, ਲੋਕਾਂ ਨੇ ਕਰ ਦਿੱਤੀ ਟਰੋਲ

ਦੱਸਣਯੋਗ ਹੈ ਕਿ 10 ਦਸੰਬਰ ਨੂੰ ਆਰੀਅਨ ਖ਼ਾਨ ਨੇ ਬੰਬੇ ਹਾਈ ਕੋਰਟ ਦਾ ਰੁਖ਼ ਕੀਤਾ ਸੀ ਤੇ ਕਰੂਜ਼ ਤੋਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ 'ਚ ਜ਼ਮਾਨਤ ਦੀਆਂ ਸ਼ਰਤਾਂ 'ਚ ਸੋਧ ਕਰਨ ਦੀ ਅਪੀਲ ਕੀਤੀ ਸੀ। ਆਰੀਅਨ ਖ਼ਾਨ ਦੀ ਅਰਜ਼ੀ 'ਚ ਇਸ ਸ਼ਰਤ ਤੋਂ ਛੋਟ ਮੰਗੀ ਗਈ ਹੈ ਕਿ ਉਸ ਨੂੰ ਹਰ ਸ਼ੁੱਕਰਵਾਰ ਨੂੰ NCB ਦੇ ਦੱਖਣੀ ਮੁੰਬਈ ਦਫਤਰ 'ਚ ਹਾਜ਼ਰ ਹੋਣਾ ਹੋਵੇਗਾ। ਅਰਜ਼ੀ 'ਚ ਕਿਹਾ ਗਿਆ ਹੈ ਕਿ ਹੁਣ ਜਾਂਚ ਦਿੱਲੀ ਐੱਨ. ਸੀ. ਬੀ. ਦੀ ਵਿਸ਼ੇਸ਼ ਜਾਂਚ ਟੀਮ ਨੂੰ ਸੌਂਪ ਦਿੱਤੀ ਗਈ ਹੈ, ਇਸ ਲਈ ਮੁੰਬਈ ਦਫ਼ਤਰ 'ਚ ਉਸ ਦੀ ਹਾਜ਼ਰੀ ਦੀ ਸ਼ਰਤ 'ਚ ਢਿੱਲ ਦਿੱਤੀ ਜਾ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ : ਸਲਮਾਨ-ਰਣਬੀਰ ਸਮੇਤ ਇਨ੍ਹਾਂ ਸਿਤਾਰਿਆਂ ਨੇ ਕੈਟਰੀਨਾ-ਵਿੱਕੀ ਨੂੰ ਦਿੱਤੇ ਕਰੋੜਾਂ ਦੇ ਤੋਹਫ਼ੇ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


sunita

Content Editor

Related News