ਪਾਲੀਵੁੱਡ ਸਿਤਾਰਿਆਂ ਨੇ ਦਿੱਤੀ ਗਾਇਕ ਸਰਦੂਲ ਸਿਕੰਦਰ ਨੂੰ ਸ਼ਰਧਾਂਜਲੀ
Wednesday, Feb 24, 2021 - 02:12 PM (IST)

ਚੰਡੀਗੜ੍ਹ: ਹਾਲ ਹੀ ’ਚ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦਾ ਦਿਹਾਂਤ ਹੋ ਗਿਆ ਜਿਸ ਨੂੰ ਲੈ ਕੇ ਪਾਲੀਵੁੱਡ ਇੰਡਸਟਰੀ ਅਤੇ ਆਮ ਲੋਕਾਂ ’ਚ ਸੋਗ ਦੀ ਲਹਿਰ ਦੌੜ ਗਈ ਹੈ। ਗਾਇਕ ਸਰਦੂਰ ਸਿਕੰਦਰ ਦੇ ਦਿਹਾਂਤ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਵੀ ਡੂੰਘਾ ਸਦਮਾ ਲੱਗਾ। ਗਾਇਕ ਸਰਦੂਲ ਸਿਕੰਦਰ ਦੇ ਦਿਹਾਂਤ ਤੋਂ ਬਾਅਦ ਪਾਲੀਵੁੱਡ ਸਿਤਾਰੇ ਸੋਸ਼ਲ ਮੀਡੀਆ ਰਾਹੀਂ ਆਪਣੇ ਦੁੱਖ ਦਾ ਪ੍ਰਗਟਾਵਾਂ ਕਰ ਰਹੇ ਹਨ। ਦੱਸਣਯੋਗ ਹੈ ਕਿ ਪਿਛਲੇ ਡੇਢ ਮਹੀਨੇ ਤੋਂ ਸਰਦੂਰ ਸਿਕੰਦਰ ਮੋਹਾਲੀ ਦੇ ਫੇਜ਼-8 ਵਿਖੇ ਸਥਿਤ ਫੋਰਟਿਸ ਹਸਪਤਾਲ ’ਚ ਕੋਰੋਨਾ ਮਹਾਮਾਰੀ ਦਾ ਇਲਾਜ ਕਰਵਾ ਰਹੇ ਸਨ ਅਤੇ ਅੱਜ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਗੁਰਦਾਸ ਮਾਨ ਨੇ ਜਤਾਇਆ ਦੁੱਖ
ਬੱਬੂ ਮਾਨ ਨੇ ਦਿੱਤੀ ਸ਼ਰਧਾਂਜਲੀ
ਰੇਸ਼ਮ ਸ਼ਿੰਘ ਅਨਮੋਲ ਨੇ ਜਤਾਇਆ ਦੁੱਖ
ਸਤਵਿੰਦਰ ਬੁੱਗਾ ਨੇ ਕੀਤਾ ਦੁੱਖ ਜ਼ਾਹਿਰ
ਲਖਵਿੰਦਰ ਵਡਾਲੀ ਨੇ ਦਿੱਤੀ ਸ਼ਰਧਾਂਜਲੀ
ਸਰਬਜੀਤ ਚੀਮਾ ਨੇ ਭਰੇ ਮਨ ਨਾਲ ਦਿੱਤੀ ਸ਼ਰਧਾਂਜਲੀ
ਅਨਮੋਲ ਗਗਨ ਮਾਨ ਨੇ ਜਤਾਇਆ ਅਫ਼ਸੋਸ
ਕੌਰ ਬੀ ਨੇ ਜਤਾਇਆ ਦੁੱਖ
ਨਿਮਰਤ ਖਹਿਰਾ ਨੇ ਸਰਦੂਲ ਸਿਕੰਦਰ ਦੇ ਦਿਹਾਂਤ 'ਤੇ ਜਤਾਇਆ ਦੁੱਖ