"ਧੋਖੇ ਨਾਲ ਕਢਵਾਈ ਬੱਚੇਦਾਨੀ"; ਬਾਲੀਵੁੱਡ ਗਾਇਕ ਉਦਿਤ ਨਾਰਾਇਣ ਖਿਲਾਫ ਪਹਿਲੀ ਪਤਨੀ ਨੇ ਦਰਜ ਕਰਾਈ FIR

Wednesday, Feb 11, 2026 - 05:08 PM (IST)

"ਧੋਖੇ ਨਾਲ ਕਢਵਾਈ ਬੱਚੇਦਾਨੀ"; ਬਾਲੀਵੁੱਡ ਗਾਇਕ ਉਦਿਤ ਨਾਰਾਇਣ ਖਿਲਾਫ ਪਹਿਲੀ ਪਤਨੀ ਨੇ ਦਰਜ ਕਰਾਈ FIR

ਮੁੰਬਈ (ਏਜੰਸੀ) : ਬਾਲੀਵੁੱਡ ਦੇ ਮਸ਼ਹੂਰ ਪਲੇਅਬੈਕ ਸਿੰਗਰ ਉਦਿਤ ਨਾਰਾਇਣ ਇੱਕ ਵਾਰ ਫਿਰ ਕਾਨੂੰਨੀ ਸ਼ਿਕੰਜੇ ਵਿੱਚ ਫਸਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਪਹਿਲੀ ਪਤਨੀ ਰੰਜਨਾ ਨਾਰਾਇਣ ਝਾਅ ਨੇ ਸਿੰਗਰ 'ਤੇ ਧੋਖਾਧੜੀ ਅਤੇ ਸਰੀਰਕ ਸ਼ੋਸ਼ਣ ਦੇ ਸੰਗੀਨ ਇਲਜ਼ਾਮ ਲਗਾਉਂਦਿਆਂ ਬਿਹਾਰ ਦੇ ਸੁਪੌਲ ਦੇ ਮਹਿਲਾ ਥਾਣੇ ਵਿੱਚ FIR ਦਰਜ ਕਰਵਾਈ ਹੈ।

ਇਹ ਵੀ ਪੜ੍ਹੋ: ਕਦੇ ਬਣੇ ਸੀ ਫ਼ਿਲਮੀ ਪ੍ਰੇਮੀ, ਅੱਜ ਹਨ 'ਪਾਵਰ ਕਪਲਸ' ; ਬਾਲੀਵੁੱਡ ਦੀਆਂ 5 ਜੋੜੀਆਂ ਜਿਨ੍ਹਾਂ ਦੀ ਲਵ ਸਟੋਰੀ ਹੈ ਸਭ ਤੋਂ

"ਇਲਾਜ ਦੇ ਬਹਾਨੇ ਕੀਤਾ ਵਿਸ਼ਵਾਸਘਾਤ"

ਰੰਜਨਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਦਿਤ ਨਾਰਾਇਣ ਨੇ ਉਨ੍ਹਾਂ ਨਾਲ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿਸਾਲ 1996 ਵਿਚ ਸਿੰਗਰ ਉਨ੍ਹਾਂ ਨੂੰ ਇਲਾਜ ਦੇ ਬਹਾਨੇ ਦਿੱਲੀ ਦੇ ਇੱਕ ਵੱਡੇ ਹਸਪਤਾਲ ਵਿੱਚ ਲੈ ਕੇ ਗਏ ਸਨ, ਜਿੱਥੇ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਹੀ ਉਨ੍ਹਾਂ ਦੀ ਬੱਚੇਦਾਨੀ ਕਢਵਾ ਦਿੱਤੀ ਗਈ। ਰੰਜਨਾ ਮੁਤਾਬਕ ਉਨ੍ਹਾਂ ਨੂੰ ਇਸ ਸਰਜਰੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ, ਜੋ ਕਿ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਵੱਡਾ ਵਿਸ਼ਵਾਸਘਾਤ ਹੈ। ਰੰਜਨਾ ਮੁਤਾਬਕ ਉਨ੍ਹਾਂ ਨੂੰ ਹਨੇਰੇ ਵਿੱਚ ਰੱਖ ਕੇ ਇਹ ਸਭ ਇੱਕ ਸਾਜ਼ਿਸ਼ ਤਹਿਤ ਕੀਤਾ ਗਿਆ ਤਾਂ ਜੋ ਉਹ ਕਦੇ ਮਾਂ ਨਾ ਬਣ ਸਕੇ।

ਇਹ ਵੀ ਪੜ੍ਹੋ: ਰਾਘਵ ਚੱਢਾ ਨੂੰ ਕੁੜੀ ਨੇ ਕਿਹਾ 'ਹੈਂਡਸਮ' ਤਾਂ ਪਤਨੀ ਪਰਿਣੀਤੀ ਨੇ ਦਿਖਾਈਆਂ ਅੱਖਾਂ ! ਵੇਖੋ ਵੀਡੀਓ

ਬਿਮਾਰੀ ਅਤੇ ਤੰਗਹਾਲੀ ਦਾ ਸਾਹਮਣਾ

ਰੰਜਨਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਗਈ। ਉਹ ਲੰਬੇ ਸਮੇਂ ਤੋਂ ਬਿਮਾਰੀ ਅਤੇ ਆਰਥਿਕ ਤੰਗੀ ਨਾਲ ਜੂਝ ਰਹੀ ਹੈ। ਉਨ੍ਹਾਂ ਕਿਹਾ ਕਿ ਉਦਿਤ ਨਾਰਾਇਣ ਨੇ ਉਨ੍ਹਾਂ ਨਾਲ ਕੀਤੇ ਵਾਅਦੇ ਵੀ ਨਹੀਂ ਨਿਭਾਏ।

ਇਹ ਵੀ ਪੜ੍ਹੋ: 33 ਸਾਲਾਂ ਬਾਅਦ ਵੱਡਾ ਖੁਲਾਸਾ, ਦਿਵਿਆ ਭਾਰਤੀ ਦੀ ਮੌਤ 'ਤੇ ਕਰੀਬੀ ਦੋਸਤ ਦਾ ਹੈਰਾਨ ਕਰਨ ਵਾਲਾ ਦਾਅਵਾ

1984 ਵਿੱਚ ਹੋਇਆ ਸੀ ਵਿਆਹ

ਜ਼ਿਕਰਯੋਗ ਹੈ ਕਿ ਉਦਿਤ ਨਾਰਾਇਣ ਅਤੇ ਰੰਜਨਾ ਦਾ ਵਿਆਹ 7 ਦਸੰਬਰ 1984 ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਉਦਿਤ ਆਪਣੇ ਕਰੀਅਰ ਲਈ ਮੁੰਬਈ ਚਲੇ ਗਏ ਸਨ। ਰੰਜਨਾ ਨੇ ਦੱਸਿਆ ਕਿ ਬਾਅਦ ਵਿੱਚ ਉਨ੍ਹਾਂ ਨੂੰ ਮੀਡੀਆ ਰਾਹੀਂ ਪਤਾ ਲੱਗਿਆ ਕਿ ਉਦਿਤ ਨੇ ਦੂਜਾ ਵਿਆਹ ਕਰ ਲਿਆ ਹੈ। ਜਦੋਂ ਉਨ੍ਹਾਂ ਨੇ ਇਸ ਬਾਰੇ ਪੁੱਛਿਆ ਤਾਂ ਗਾਇਕ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ।

ਇਹ ਵੀ ਪੜ੍ਹੋ: ਵੱਡੀ ਖਬਰ : 'ਤੇਰੇ ਦਿਨ ਥੋੜ੍ਹੇ ਰਹਿ ਗਏ...'; ਮਸ਼ਹੂਰ ਪੰਜਾਬੀ ਗਾਇਕ ਦੇ ਮੈਨੇਜਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਸੋਸ਼ਲ ਮੀਡੀਆ 'ਤੇ ਚਰਚਾ ਤੇਜ਼

ਰੰਜਨਾ ਵੱਲੋਂ ਲਗਾਏ ਗਏ ਇਨ੍ਹਾਂ ਇਲਜ਼ਾਮਾਂ ਨੇ ਮਨੋਰੰਜਨ ਜਗਤ ਵਿੱਚ ਹਲਚਲ ਮਚਾ ਦਿੱਤੀ ਹੈ। ਇਸ ਸਬੰਧੀ ਸ਼ਿਕਾਇਤ ਵਾਇਰਲ ਹੋਣ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਪੁਲਸ ਅਤੇ ਅਦਾਲਤ ਦੀ ਕਾਰਵਾਈ 'ਤੇ ਟਿਕੀਆਂ ਹੋਈਆਂ ਹਨ।

ਇਹ ਵੀ ਪੜ੍ਹੋ: ਵੱਡੀ ਖਬਰ ; ਲੁਧਿਆਣਾ 'ਚ ਪੰਜਾਬੀ ਗਾਇਕ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News