ਪੰਜ ਤੱਤਾਂ ''ਚ ਵਿਲੀਨ ਹੋਈ ਲੋਕਾ ਗਾਇਕਾ ਸ਼ਾਰਦਾ ਸਿਨਹਾ

Thursday, Nov 07, 2024 - 12:45 PM (IST)

ਪੰਜ ਤੱਤਾਂ ''ਚ ਵਿਲੀਨ ਹੋਈ ਲੋਕਾ ਗਾਇਕਾ ਸ਼ਾਰਦਾ ਸਿਨਹਾ

ਬਿਹਾਰ- ਬਿਹਾਰ ਦੀ ਲੋਕ ਗਾਇਕਾ ਸ਼ਾਰਦਾ ਸਿਨਹਾ ਪੰਜ ਤੱਤਾਂ 'ਚ ਵਿਲੀਨ ਹੋ ਗਈ ਹੈ। ਸ਼ਾਰਦਾ ਸਿਨਹਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪੁੱਤਰ ਅੰਸ਼ੁਮਨ ਨੇ ਕੀਤਾ। ਸ਼ਾਰਦਾ ਸਿਨਹਾ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਵਿਦਾ ਕੀਤਾ ਗਿਆ। ਇਸ ਦੌਰਾਨ ਸ਼ਾਰਦਾ ਸਿਨਹਾ ਦੇ ਅੰਤਿਮ ਸੰਸਕਾਰ ਪ੍ਰੋਗਰਾਮ 'ਚ ਪਰਿਵਾਰ ਅਤੇ ਦੋਸਤਾਂ ਸਮੇਤ ਕਈ ਨੇਤਾਵਾਂ ਨੇ ਵੀ ਸ਼ਿਰਕਤ ਕੀਤੀ। ਪੁੱਤਰ ਅੰਸ਼ੁਮਨ ਦੀ ਹਾਲਤ ਖਰਾਬ ਸੀ, ਆਪਣੀ ਮਾਂ ਨੂੰ ਅੰਤਿਮ ਵਿਦਾਈ ਦਿੰਦੇ ਹੋਏ ਰੋਂਦੇ ਰਹੇ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਅੰਸ਼ੁਮਨ ਨੂੰ ਹੌਂਸਲਾ ਦਿੱਤਾ। ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਾਰਦਾ ਸਿਨਹਾ ਨੂੰ ਅੰਤਿਮ ਵਿਦਾਈ ਦਿੰਦੇ ਸਮੇਂ ਸਾਰਿਆਂ ਦੀਆਂ ਅੱਖਾਂ ਨਮ ਸਨ।

 

ਸ਼ਾਰਦਾ ਸਿਨਹਾ ਦੇ ਅੰਤਿਮ ਸੰਸਕਾਰ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਬਿਹਾਰ ਦੀ ਆਵਾਜ਼ ਕੋਕਿਲਾ ਨੂੰ ਅਲਵਿਦਾ ਕਹਿਣ ਲਈ ਵੱਡੀ ਗਿਣਤੀ 'ਚ ਪ੍ਰਸ਼ੰਸਕ ਇਕੱਠੇ ਹੋਏ ਹਨ। ਦੱਸ ਦੇਈਏ ਕਿ ਬੀਤੇ ਦਿਨ ਸ਼ਾਰਦਾ ਸਿਨਹਾ ਦੀ ਮ੍ਰਿਤਕ ਦੇਹ ਨੂੰ ਦਿੱਲੀ ਤੋਂ ਪਟਨਾ ਲਿਜਾਇਆ ਗਿਆ ਸੀ। ਇਸ ਦੌਰਾਨ ਸ਼ਾਰਦਾ ਸਿਨਹਾ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਪਹੁੰਚੇ ਸਨ। ਸ਼ਾਰਦਾ ਸਿਨਹਾ ਦੇ ਦਿਹਾਂਤ ਨਾਲ ਮਿਊਜ਼ਿਕ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਹੈ।

ਗੁਲਾਬੀ ਘਾਟ ਵਿਖੇ ਹੋਇਆ ਅੰਤਿਮ ਸੰਸਕਾਰ
ਲੋਕ ਗਾਇਕਾ ਸ਼ਾਰਦਾ ਸਿਨਹਾ ਦਾ ਅੰਤਿਮ ਵਿਦਾਈ ਸਮਾਰੋਹ ਗੁਲਾਬੀ ਘਾਟ ਵਿਖੇ ਹੋਇਆ। ਇਸ ਦੌਰਾਨ ਉਨ੍ਹਾਂ ਨੂੰ ਭਾਵਪੂਰਨ ਸ਼ਰਧਾਂਜਲੀ ਦੇਣ ਲਈ ਭਾਜਪਾ ਦੇ ਸਾਬਕਾ ਸੰਸਦ ਰਾਮਕ੍ਰਿਪਾਲ ਯਾਦਵ ਅਤੇ ਹੋਰ ਪਹੁੰਚੇ ਹੋਏ ਸਨ। ਆਪਣੇ ਗੀਤਾਂ ਰਾਹੀਂ ਬਿਹਾਰ ਅਤੇ ਭਾਰਤ ਭਰ ਵਿੱਚ ਮਸ਼ਹੂਰ ਹੋਈ ਸ਼ਾਰਦਾ ਸਿਨਹਾ ਦੀ ਆਖਰੀ ਯਾਤਰਾ ਦੌਰਾਨ, ਉਨ੍ਹਾਂ ਦੇ ਪੁੱਤਰ ਅੰਸ਼ੁਮਨ ਨੇ ਉਨ੍ਹਾਂ ਨੂੰ ਮੋਢਾ ਦਿੱਤਾ। ਇਸ ਦੌਰਾਨ ਸ਼ਾਰਦਾ ਸਿਨਹਾ ਦੇ ਪ੍ਰਸ਼ੰਸਕ ਵੀ ਨਜ਼ਰ ਆਏ।

 

 ਛਠ ਤਿਉਹਾਰ 'ਤੇ ਹੋਇਆ ਦਿਹਾਂਤ 
ਜ਼ਿਕਰਯੋਗ ਹੈ ਕਿ ਸ਼ਾਰਦਾ ਸਿਨਹਾ ਪਿਛਲੇ ਕਈ ਦਿਨਾਂ ਤੋਂ ਬੀਮਾਰ ਸਨ ਅਤੇ ਹਸਪਤਾਲ 'ਚ ਭਰਤੀ ਸਨ। ਸ਼ਾਰਦਾ ਸਿਨਹਾ ਦੇ ਪੁੱਤਰ ਨੇ ਆਪਣੇ ਬਾਰੇ ਹਰ ਅਪਡੇਟ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਪਰ ਸ਼ਾਰਦਾ ਸਿਨਹਾ ਹੁਣ ਸਾਡੇ 'ਚ ਨਹੀਂ ਹੈ। ਉਨ੍ਹਾਂ ਦੇ ਦਿਹਾਂਤ ਨਾਲ ਹਰ ਕੋਈ ਬੇਹੱਦ ਦੁਖੀ ਹੈ। ਛਠ ਦੇ ਤਿਉਹਾਰ 'ਤੇ ਸ਼ਾਰਦਾ ਦੇ ਗੀਤਾਂ ਨੇ ਲੋਕਾਂ 'ਚ ਇਕ ਵੱਖਰਾ ਹੀ ਜੋਸ਼ ਅਤੇ ਉਤਸ਼ਾਹ ਭਰ ਦਿੱਤਾ ਸੀ ਪਰ ਛਠ ਦੇ ਪਹਿਲੇ ਹੀ ਦਿਨ ਸ਼ਾਰਦਾ ਸਿਨਹਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News