ਕਿਸੇ ਦੇ ਸਹਾਰੇ ਬਿਨਾ ਬਾਲੀਵੁੱਡ ''ਚ ਬਣੇ ਰਹਿਣਾ ਮੁਸ਼ਕਲ ਹੈ ਇਸ ਅਦਾਕਾਰਾ ਲਈ
Saturday, Feb 27, 2016 - 03:32 PM (IST)

ਨਵੀਂ ਦਿੱਲੀ- ਬਾਲੀਵੁੱਡ ਅਦਾਕਾਰਾ ਰਾਈਮਾ ਸੇਨ ਦਾ ਮੰਣਨਾ ਹੈ ਕਿ ਬਿਨਾ ਕਿਸੇ ਦੇ ਸਹਾਰੇ ਬਾਲੀਵੁੱਡ ''ਚ ਉਨ੍ਹਾਂ ਸੰਘਰਸ਼ ਕਰਨ ਵਾਲਿਆਂ ਲਈ ਬਣੇ ਰਹਿਣਾ ਮੁਸ਼ਕਲ ਹੈ, ਜੋ ਆਪਣੇ ਕੈਰਿਅਰ ਲਈ ਕੇਵਲ ਫ਼ਿਲਮ ਉਦਯੋਗ ''ਤੇ ਹੀ ਨਿਰਭਰ ਰਹਿੰਦੇ ਹਨ। ਅਦਾਕਾਰਾ ਮੁਨਮੁਨ ਸੇਨ ਦੀ ਬੇਟੀ ਅਤੇ ਸੁਚਿੱਤਰਾ ਦੀ ਪੋਤਰੀ ਰਾਈਮਾ ਨੇ ਕਿਹਾ ਹੈ,''''ਮੈਂ ਆਪਣੇ ਬਾਲੀਵੁੱਡ ਦੇ ਸਫਰ ਦੌਰਾਨ ਕਦੇ ਵੀ ਅਸੁਰੱਅਿਤ ਮਹਿਸੂਸ ਨਹੀਂ ਕੀਤਾ, ਕਿਉਂਕਿ ਮੈਂ ਜਾਣਦੀ ਹਾਂ ਕਿ ਜੇਕਰ ਮੈਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਮੇਰੀ ਮਦਦ ਲਈ ਹਮੇਸ਼ਾ ਮੇਰਾ ਪਰਿਵਾਰ ਰਹੇਗਾ।''''
ਰਾਈਮਾ ਨੇ ਦੱਸਿਆ,''''ਚੰਗਾ ਕੰਮ ਪਾਉਣ ਦਾ ਜੋਖ਼ਮ ਉੱਥੇ ਕਈ ਲੋਕਾਂ ''ਚ ਹੈ, ਐਕਟਿੰਗ ਮੇਰੇ ਲਈ ਜਨੂੰਨ ਹੈ ਇਸਲਈ ਇਸ ਦੇ ਲਈ ਮੈਂ ਆਪਣੇ ਪਰਿਵਾਰ ਦੇ ਸਹਾਰੇ ਨਹੀਂ ਰਹਿੰਦੀ। ਮੇਰੇ ਲਈ ਇਹ ਆਸਾਨ ਹੈ ਪਰ ਹੋਰ ਔਰਤਾਂ ਲਈ ਇਹ ਆਸਾਨ ਨਹੀਂ ਹੋ ਸਕਦਾ ਹੈ। ਸਮੱਰਥਨ ਦੇ ਤੌਰ ''ਤੇ ਮੇਰੇ ਲਈ ਬੰਗਾਲੀ ਸਿਨੇਮਾ ਵੀ ਹੈ।''''
36 ਸਾਲ ਦੀ ਅਦਾਕਾਰਾ ਨੇ ਕਿਹਾ,''''ਮੈਂ ਅਜੇ ਵੀ ਸੰਘਰਸ਼ ਕਰ ਰਹੀ ਹਾਂ। ਇਨ੍ਹੇ ਸਾਲਾਂ ਦੇ ਬਾਅਦ ਸੰਘਰਸ਼ ਅੱਜ ਵੀ ਖ਼ਤਮ ਨਹੀਂ ਹੋਇਆ ਹੈ। ਇਕ ਸਮਾਂ ਸੀ ਜਦੋਂ ਮੈਂ ਬਿਨਾ ਕੰਮ ਦੇ ਦੋ-ਤਿੰਨ ਸਾਲ ਘਰ ''ਚ ਬੈਠੀ ਰਹੀ। ਇਹ ਆਸਾਨ ਨਹੀਂ ਸੀ। ਜੇਕਰ ਮੈਨੂੰ ਮੁੰਬਈ ''ਚ ਕੁਝ ਨਹੀਂ ਮਿਲਦਾ ਤਾਂ ਮੈਂ ਵਾਪਸ ਜਾ ਸਕਦੀ ਹਾਂ ਪਰ ਜੋ ਇੱਥੇ ਕਿਸੇ ਦੇ ਸਹਾਰੇ ਦੇ ਬਿਨਾ ਆਏ ਹੋਏ ਹਨ, ਉਨ੍ਹਾਂ ਨੂੰ ਆਪਣੇ ਪਰਿਵਾਰ ਦੀ ਮਦਦ ਵੀ ਕਰਨੀ ਹੈ ਅਤੇ ਇਸ ਨੂੰ ੱਆਪਣੇ ਪੇਸ਼ੇ ਦੇ ਰੂਪ ''ਚ ਚੁਣਿਆ ਹੈ ਤਾਂ ਮੇਰਾ ਮੰਣਨਾ ਹੈ ਕਿ ਇਹ ਕਾਫੀ ਮੁਸ਼ਕਲ ਹੈ। ਕਾਫੀ ਸੰਘਰਸ਼ ਹੈ।''''