ਹਾਰਦਿਕ ਪਾਂਡਿਆ ਦੀ EX ਪਤਨੀ ਨੂੰ ਪ੍ਰੇਮੀ ਨੇ ਬੰਨ੍ਹੀ ਸਾੜ੍ਹੀ, ਵੀਡੀਓ ਵਾਇਰਲ

Thursday, Nov 07, 2024 - 12:16 PM (IST)

ਹਾਰਦਿਕ ਪਾਂਡਿਆ ਦੀ EX ਪਤਨੀ ਨੂੰ ਪ੍ਰੇਮੀ ਨੇ ਬੰਨ੍ਹੀ ਸਾੜ੍ਹੀ, ਵੀਡੀਓ ਵਾਇਰਲ

ਮੁੰਬਈ- ਹਾਰਦਿਕ ਪਾਂਡਿਆ ਦੀ ਸਾਬਕਾ ਪਤਨੀ ਨਤਾਸ਼ਾ ਸਟੈਨਕੋਵਿਚ ਤਲਾਕ ਦੇ ਬਾਅਦ ਤੋਂ ਹੀ ਸੁਰਖੀਆਂ 'ਚ ਹੈ। ਜਦੋਂ ਤੋਂ ਨਤਾਸ਼ਾ ਸਰਬੀਆ ਤੋਂ ਵਾਪਸ ਆਈ ਹੈ, ਉਦੋਂ ਤੋਂ ਉਹ ਆਪਣੇ ਕੰਮ 'ਤੇ ਧਿਆਨ ਦੇ ਰਹੀ ਹੈ। ਹਾਲ ਹੀ 'ਚ ਉਹ ਦੀਵਾਲੀ ਪਾਰਟੀ 'ਚ ਗਈ ਸੀ। ਜਿੱਥੇ ਉਸ ਨੇ ਫਿਟਨੈੱਸ ਟਰੇਨਰ ਐਲੇਕਸ ਨਾਲ ਪੋਜ਼ ਵੀ ਦਿੱਤੇ। ਹੁਣ ਨਤਾਸ਼ਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਐਲੇਕਸ ਉਸ ਨੂੰ ਸਾੜੀ ਪਹਿਨਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹਾਰਦਿਕ ਦੇ ਪ੍ਰਸ਼ੰਸਕ ਵੀ ਨਤਾਸ਼ਾ ਨੂੰ ਕਾਫੀ ਟ੍ਰੋਲ ਕਰ ਰਹੇ ਹਨ। ਐਲੇਕਸ ਨੇ ਸੋਸ਼ਲ ਮੀਡੀਆ 'ਤੇ ਜੋ ਵੀਡੀਓ ਸ਼ੇਅਰ ਕੀਤਾ ਹੈ, ਉਸ 'ਚ ਉਹ ਸੂਈ ਅਤੇ ਧਾਗੇ ਨਾਲ ਸਾੜੀ ਨੂੰ ਸਿਲਾਈ ਕਰਦਾ ਹੈ ਅਤੇ ਫਿਰ ਉਸ ਨੂੰ ਸਾੜੀ ਪਹਿਨਾਉਂਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਨਤਾਸ਼ਾ ਖੁਦ ਰਿਕਾਰਡ ਕਰ ਰਹੀ ਹੈ। ਇਸ ਨੂੰ ਦੇਖ ਕੇ ਕਈ ਲੋਕ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ।

 

 
 
 
 
 
 
 
 
 
 
 
 
 
 
 
 

A post shared by Aleksandar Alex Ilic (@iamaleksandarilic)

 

ਹਾਰਦਿਕ ਦੇ ਫੈਨਜ਼ ਨੇ ਕੀਤਾ ਟ੍ਰੋਲ 

ਐਲੇਕਸ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ- 'ਮੈਨੂੰ ਡ੍ਰੈਪਰ ਅਤੇ ਟੇਲਰ ਬਣਨਾ ਚਾਹੀਦਾ।' ਇਸ ਤੋਂ ਬਾਅਦ ਨਤਾਸ਼ਾ ਨੇ ਇਸ ਵੀਡੀਓ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤਾ ਅਤੇ ਲਿਖਿਆ- 'ਮੇਰਾ ਸਭ ਤੋਂ ਵਧੀਆ ਦੋਸਤ ਤੁਹਾਡੇ ਤੋਂ ਬਿਹਤਰ ਹੈ।' ਹਾਰਦਿਕ ਦੇ ਪ੍ਰਸ਼ੰਸਕਾਂ ਨੂੰ ਇਹ ਵੀਡੀਓ ਪਸੰਦ ਨਹੀਂ ਆਇਆ ਅਤੇ ਉਹ ਉਨ੍ਹਾਂ ਦੇ ਰਿਸ਼ਤੇ 'ਤੇ ਸਵਾਲ ਉਠਾ ਰਹੇ ਹਨ। ਕੁਝ ਪੁੱਛ ਰਹੇ ਹਨ ਕਿ ਉਹ ਕਜ਼ਿਨ ਹਨ? ਨਤਾਸ਼ਾ ਨੇ ਵੀ ਇਸ ਮਾਮਲੇ 'ਚ ਚੁੱਪੀ ਧਾਰ ਰੱਖੀ ਹੈ। ਇੱਕ ਯੂਜ਼ਰ ਨੇ ਲਿਖਿਆ- ਕੀ ਤੁਸੀਂ ਇੱਕ ਕਪਲ ਹੋ?

ਦੱਸ ਦੇਈਏ ਕਿ ਹਾਰਦਿਕ ਅਤੇ ਨਤਾਸ਼ਾ ਦਾ ਵਿਆਹ ਸਾਲ 2020 'ਚ ਹੋਇਆ ਸੀ। ਚਾਰ ਸਾਲ ਬਾਅਦ ਹੀ ਦੋਹਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ ਹੈ। ਨਤਾਸ਼ਾ ਅਤੇ ਹਾਰਦਿਕ ਦਾ ਇੱਕ ਪੁੱਤਰ ਅਗਸਤਿਆ ਵੀ ਹੈ। ਜਿਸ ਦੀ ਕਸਟਡੀ ਫਿਲਹਾਲ ਨਤਾਸ਼ਾ ਕੋਲ ਹੈ। ਅਗਸਤਿਆ ਆਪਣੇ ਪਿਤਾ ਨੂੰ ਅਕਸਰ ਮਿਲਦਾ ਰਹਿੰਦਾ ਹੈ। ਹਾਰਦਿਕ ਵੀ ਸੋਸ਼ਲ ਮੀਡੀਆ 'ਤੇ ਆਪਣੇ ਪੁੱਤਰ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News