ਮਸ਼ਹੂਰ ਅਦਾਕਾਰਾ ਦੀ ਪਟੀਸ਼ਨ 'ਤੇ ਦਿੱਲੀ ਹਾਈ ਕੋਰਟ ਦਾ ਵੱਡਾ ਐਕਸ਼ਨ; ਵਿਦੇਸ਼ ਮੰਤਰਾਲੇ ਨੂੰ ਨੋਟਿਸ ਜਾਰੀ!

Monday, Nov 03, 2025 - 06:22 PM (IST)

ਮਸ਼ਹੂਰ ਅਦਾਕਾਰਾ ਦੀ ਪਟੀਸ਼ਨ 'ਤੇ ਦਿੱਲੀ ਹਾਈ ਕੋਰਟ ਦਾ ਵੱਡਾ ਐਕਸ਼ਨ; ਵਿਦੇਸ਼ ਮੰਤਰਾਲੇ ਨੂੰ ਨੋਟਿਸ ਜਾਰੀ!

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰਾ ਸੇਲਿਨਾ ਜੇਤਲੀ ਆਪਣੇ ਪਰਿਵਾਰਕ ਮਾਮਲੇ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਅਦਾਕਾਰਾ ਨੇ ਆਪਣੇ ਭਰਾ ਨੂੰ ਯੂਏਈ (UAE) ਵਿੱਚ ਹਿਰਾਸਤ ਦੌਰਾਨ ਸਹਾਇਤਾ ਦਿਵਾਉਣ ਲਈ ਦਿੱਲੀ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਸਰੋਤਾਂ ਅਨੁਸਾਰ ਸੇਲਿਨਾ ਜੇਤਲੀ ਦੇ ਭਰਾ, ਰਿਟਾਇਰ ਮੇਜਰ ਵਿਕਰਾਂਤ ਕੁਮਾਰ ਜੇਤਲੀ ਨੂੰ ਸਾਲ 2024 ਤੋਂ ਹੀ ਯੂਏਈ ਵਿੱਚ ਹਿਰਾਸਤ ਵਿੱਚ ਰੱਖਿਆ ਗਿਆ ਹੈ।
ਅਦਾਕਾਰਾ ਚਾਹੁੰਦੀ ਹੈ ਕਿ ਦਿੱਲੀ ਹਾਈ ਕੋਰਟ ਭਾਰਤੀ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦੇਵੇ ਕਿ ਉਨ੍ਹਾਂ ਦੇ ਭਰਾ (ਵਿਕਰਾਂਤ) ਨੂੰ ਯੂਏਈ ਵਿੱਚ ਹਿਰਾਸਤ ਦੇ ਦੌਰਾਨ ਜ਼ਰੂਰੀ ਕਾਨੂੰਨੀ ਅਤੇ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾਵੇ। ਸੇਲਿਨਾ ਜੇਤਲੀ ਨੇ ਇਸ ਮਾਮਲੇ ਵਿੱਚ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ, ਤਾਂ ਜੋ ਰਿਟਾਇਰ ਮੇਜਰ ਵਿਕਰਾਂਤ ਕੁਮਾਰ ਜੇਤਲੀ ਨੂੰ ਹਿਰਾਸਤ ਦੌਰਾਨ ਬਣਦੀ ਮਦਦ ਮਿਲ ਸਕੇ।

PunjabKesari

ਇਹ ਵੀ ਪੜ੍ਹੋ-ਹੜ੍ਹ ਪੀੜਤਾਂ ਲਈ ਮਸੀਹਾ ਬਣਿਆ ਦੁਸਾਝਾਂਵਾਲਾ ! ਪਰਿਵਾਰ ਨੂੰ ਦਿੱਤਾ ਟਰੈਕਟਰ

ਅਦਾਲਤ ਨੇ ਵਿਦੇਸ਼ ਮੰਤਰਾਲੇ ਨੂੰ ਦਿੱਤੇ ਹੁਕਮ
ਮੀਡੀਆ ਰਿਪੋਰਟਾਂ ਅਨੁਸਾਰ ਸੇਵਾਮੁਕਤ ਮੇਜਰ ਵਿਕਰਾਂਤ ਕੁਮਾਰ ਜੇਟਲੀ 2024 ਤੋਂ ਯੂਏਈ ਵਿੱਚ ਹਿਰਾਸਤ ਵਿੱਚ ਹਨ। ਸੇਲੀਨਾ ਜੇਟਲੀ ਨੇ ਇਸ ਮਾਮਲੇ ਨੂੰ ਲੈ ਕੇ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਦਿੱਲੀ ਹਾਈ ਕੋਰਟ ਨੇ ਹੁਣ ਸੇਲੀਨਾ ਜੇਟਲੀ ਦੇ ਭਰਾ ਦੇ ਮਾਮਲੇ ਬਾਰੇ ਵਿਦੇਸ਼ ਮੰਤਰਾਲੇ ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਸੇਲੀਨਾ ਜੇਟਲੀ ਦੇ ਭਰਾ, ਸੇਵਾਮੁਕਤ ਮੇਜਰ ਵਿਕਰਾਂਤ ਕੁਮਾਰ ਜੇਟਲੀ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਇੱਕ ਨੋਡਲ ਅਧਿਕਾਰੀ ਦੀ ਨਿਯੁਕਤੀ ਦੇ ਨਿਰਦੇਸ਼ ਦਿੱਤੇ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ 4 ਦਸੰਬਰ ਨੂੰ ਹੋਣੀ ਹੈ।

ਇਹ ਵੀ ਪੜ੍ਹੋ-ਹੁਣ 'ਯਮਲਾ' ਬਣ ਕੇ ਆਵੇਗਾ ਰਾਜਵੀਰ ਜਵੰਦਾ, ਰਿਲੀਜ਼ ਹੋਵੇਗੀ ਆਖਰੀ ਫਿਲਮ


author

Aarti dhillon

Content Editor

Related News