ਸਲਮਾਨ ਜਾਂ ਅਭਿਸ਼ੇਕ ਨਹੀਂ ਐਸ਼ਵਰਿਆ ਦਾ ਇਹ ਸੀ ਪਹਿਲਾ ਕਰੱਸ਼!

Wednesday, Nov 20, 2024 - 03:16 PM (IST)

ਸਲਮਾਨ ਜਾਂ ਅਭਿਸ਼ੇਕ ਨਹੀਂ ਐਸ਼ਵਰਿਆ ਦਾ ਇਹ ਸੀ ਪਹਿਲਾ ਕਰੱਸ਼!

ਮੁੰਬਈ- ਅਭਿਸ਼ੇਕ ਅਤੇ ਐਸ਼ਵਰਿਆ ਦੇ ਵਿੱਚ ਦਰਾਰ ਦੀਆਂ ਖਬਰਾਂ ਕਾਰਨ ਬੱਚਨ ਪਰਿਵਾਰ ਕਾਫੀ ਸਮੇਂ ਤੋਂ ਸੁਰਖੀਆਂ ਵਿੱਚ ਹੈ। ਜੋੜੇ ਦੇ ਤਲਾਕ ਦੀਆਂ ਅਫਵਾਹਾਂ ਹਰ ਰੋਜ਼ ਸੁਰਖੀਆਂ 'ਚ ਬਣੀਆਂ ਰਹਿੰਦੀਆਂ ਹਨ ਅਤੇ ਹਰ ਰੋਜ਼ ਇਸ ਬਾਰੇ ਕੋਈ ਨਾ ਕੋਈ ਨਵੀਂ ਅਪਡੇਟ ਸੁਣਨ ਨੂੰ ਮਿਲਦੀ ਹੈ। ਸਲਮਾਨ ਅਤੇ ਵਿਵੇਕ ਦੇ ਨਾਲ ਐਸ਼ਵਰਿਆ ਦੇ ਰਿਸ਼ਤੇ ਬਾਰੇ ਤਾਂ ਪੂਰੀ ਦੁਨੀਆ ਜਾਣਦੀ ਹੈ ਪਰ ਉੱਥੇ ਇੱਕ ਬਿਜ਼ਨੈੱਸਮੈਨ ਵੀ ਸੀ ਜਿਸ ਨਾਲ ਅਦਾਕਾਰਾ ਦੇ ਅਫੇਅਰ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ।ਇਕ ਵਾਰ ਫਿਰ ਅਜਿਹੀਆਂ ਖਬਰਾਂ ਆਉਣ ਤੋਂ ਬਾਅਦ ਦੋਹਾਂ ਦੇ ਪ੍ਰਸ਼ੰਸਕ ਕਾਫੀ ਨਿਰਾਸ਼ ਹਨ ਅਤੇ ਉਨ੍ਹਾਂ ਨੂੰ ਲੈ ਕੇ ਚਿੰਤਾ ਪ੍ਰਗਟ ਕਰ ਰਹੇ ਹਨ। 

ਇਹ ਵੀ ਪੜ੍ਹੋ- ਫਿਲਮੀ ਸਿਤਾਰਿਆ ਦੇ ਕਿਉਂ ਨਹੀਂ ਟਿਕਦੇ ਵਿਆਹ, ਸੈਲਬ੍ਰਿਟੀ ਵਕੀਲ ਨੇ ਖੋਲ੍ਹ 'ਤੀਆਂ ਅੰਦਰਲੀਆਂ ਗੱਲਾਂ

ਹੁਣ ਅਜਿਹੇ 'ਚ ਲੋਕ ਅਭਿਸ਼ੇਕ ਅਤੇ ਐਸ਼ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਲੱਭ ਰਹੇ ਹਨ। ਜਿਸ ਵਿੱਚ ਉਸਦੇ ਪਿਛਲੇ ਰਿਸ਼ਤੇ ਵੀ ਸ਼ਾਮਿਲ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਜਾਣਕਾਰੀ ਦੇਣ ਜਾ ਰਹੇ ਹਾਂ, ਜਿਸ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਐਸ਼ਵਰਿਆ ਰਾਏ ਦਾ ਨਾਂ ਸਭ ਤੋਂ ਪਹਿਲਾਂ ਇੱਕ ਅਜਿਹੇ ਸ਼ਖਸ ਨਾਲ ਜੁੜਿਆ ਸੀ, ਜਿਸ ਨੂੰ ਤੁਸੀਂ ਸ਼ਾਇਦ ਹੀ ਜਾਣਦੇ ਹੋਵੋ। ਐਸ਼ਵਰਿਆ ਰਾਏ ਬੱਚਨ ਦਾ ਨਾਂ ਅਭਿਸ਼ੇਕ ਬੱਚਨ ਨਾਲ ਵਿਆਹ ਤੋਂ ਪਹਿਲਾਂ ਇਕ ਕਾਰੋਬਾਰੀ ਨਾਲ ਜੁੜਿਆ ਸੀ, ਸਲਮਾਨ ਖਾਨ ਤੋਂ ਬਾਅਦ ਐਸ਼ਵਰਿਆ ਦੀ ਜ਼ਿੰਦਗੀ 'ਚ ਆਏ ਸਾਬਿਰ ਭਾਟੀਆ ਨੇ ਉਸ ਦੇ ਦਿਲ 'ਤੇ ਆਪਣੀ ਛਾਪ ਛੱਡੀ ਸੀ। ਦੋਵਾਂ ਵਿਚਾਲੇ ਕਾਫੀ ਮੁਲਾਕਾਤਾਂ ਹੋਈਆਂ।

ਇਹ ਵੀ ਪੜ੍ਹੋ- ਮਸ਼ਹੂਰ ਹਸਤੀ ਨੇ ਦੋ ਹਫਤਿਆਂ 'ਚ 158 ਮਰਦਾਂ ਨਾਲ ਬਣਾਏ ਸਬੰਧ, ਮਚੀ ਤੜਥੱਲੀ

ਐਸ਼ਵਰਿਆ ਅਤੇ ਸਾਬਿਰ ਦੀ ਨੇੜਤਾ ਦੀਆਂ ਖਬਰਾਂ ਮੀਡੀਆ 'ਚ ਕਾਫੀ ਚਰਚਾ 'ਚ ਰਹੀਆਂ ਸਨ। ਸਾਬਿਰ ਨੇ ਇੱਕ ਇੰਟਰਵਿਊ ਵਿੱਚ ਐਸ਼ਵਰਿਆ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ। ਹਾਲਾਂਕਿ ਐਸ਼ਵਰਿਆ ਅਤੇ ਅਭਿਸ਼ੇਕ ਦੇ ਵਿਆਹ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਦੋਹਾਂ ਦਾ ਵਿਆਹ 2007 'ਚ ਹੋਇਆ ਸੀ ਅਤੇ ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਨੇ ਮੀਡੀਆ 'ਚ ਕਾਫੀ ਸੁਰਖੀਆਂ ਬਟੋਰੀਆਂ ਸਨ। ਹੁਣ ਜਦੋਂ ਉਨ੍ਹਾਂ ਦੇ ਵੱਖ ਹੋਣ ਦੀ ਖਬਰ ਆ ਰਹੀ ਹੈ ਤਾਂ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਐਸ਼ਵਰਿਆ ਅਤੇ ਅਭਿਸ਼ੇਕ ਦਾ ਵਿਆਹ ਟੁੱਟਣ ਵਾਲਾ ਹੈ? ਕੀ ਨਿਮਰਤ ਕੌਰ ਨਾਲ ਅਫੇਅਰ ਕਾਰਨ ਦੋਵਾਂ 'ਚ ਦਰਾਰ ਹੋ ਗਈ ਹੈ? ਫਿਲਹਾਲ ਇਨ੍ਹਾਂ ਸਵਾਲਾਂ ਦਾ ਜਵਾਬ ਮਿਲਣਾ ਮੁਸ਼ਕਿਲ ਹੈ ਪਰ ਇਹ ਤੈਅ ਹੈ ਕਿ ਐਸ਼ਵਰਿਆ ਅਤੇ ਅਭਿਸ਼ੇਕ ਦੇ ਸਾਰੇ ਪ੍ਰਸ਼ੰਸਕ ਉਨ੍ਹਾਂ ਦੇ ਵੱਖ ਹੋਣ ਦੀ ਖਬਰ ਤੋਂ ਦੁਖੀ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News