3 Idiots ਦੇ 'ਸਾਈਲੈਂਸਰ' ਨੇ ਬਦਲਿਆ ਲੁੱਕ, 15 ਸਾਲਾਂ ਬਾਅਦ ਪਛਾਣਨਾ ਹੋਇਆ ਮੁਸ਼ਕਲ

Thursday, Nov 21, 2024 - 03:42 PM (IST)

3 Idiots ਦੇ 'ਸਾਈਲੈਂਸਰ' ਨੇ ਬਦਲਿਆ ਲੁੱਕ, 15 ਸਾਲਾਂ ਬਾਅਦ ਪਛਾਣਨਾ ਹੋਇਆ ਮੁਸ਼ਕਲ

ਮੁੰਬਈ- 3 Idiots ਨੂੰ ਬਾਲੀਵੁੱਡ ਦੀਆਂ ਮਸ਼ਹੂਰ ਫਿਲਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਇੱਕ ਅਜਿਹੀ ਫਿਲਮ ਹੈ ਜਿਸ ਨੂੰ ਅੱਜ ਵੀ ਲੋਕ ਬਹੁਤ ਦਿਲਚਸਪੀ ਨਾਲ ਦੇਖਣਾ ਪਸੰਦ ਕਰਦੇ ਹਨ। ਫਿਲਮ ਦੇ ਸਾਰੇ ਕਿਰਦਾਰ ਆਪਣੇ ਆਪ ਵਿੱਚ ਵਿਲੱਖਣ ਸਨ ਅਤੇ ਕਾਫੀ ਮਸ਼ਹੂਰ ਵੀ ਹੋਏ ਸਨ ਪਰ 3 Idiots 'ਚ ਇੱਕ ਅਜਿਹਾ ਕਿਰਦਾਰ ਜਿਸ ਨੇ ਲੋਕਾਂ ਨੂੰ ਦਿਲੋਂ ਹਸਾ ਦਿੱਤਾ, ਉਹ ਸੀ ਓਮੀ ਵੈਦਿਆ ਦਾ, ਜਿਸ ਦਾ ਫਿਲਮ ਵਿੱਚ ਨਾਮ ਸੀ 'ਚਤੁਰ ਰਾਮਲਿੰਗਮ' ਅਤੇ 'ਸਾਈਲੈਂਸਰ'। ਅੱਜ ਵੀ ਲੋਕ ਫਿਲਮ ਵਿੱਚ ਓਮੀ ਵੈਦਿਆ ਦੇ ਭਾਸ਼ਣ ਨੂੰ ਯਾਦ ਕਰਕੇ ਹੱਸਣ ਲਈ ਮਜਬੂਰ ਹਨ।

 

 
 
 
 
 
 
 
 
 
 
 
 
 
 
 
 

A post shared by Omi Vaidya (@omivaidya_official)

2009 ਦੀ 3 Idiots ਨੂੰ ਰਿਲੀਜ਼ ਹੋਏ ਬਹੁਤ ਸਮਾਂ ਹੋ ਗਿਆ ਹੈ ਅਤੇ ਸਾਲਾਂ ਦੌਰਾਨ ਸਾਡੇ ਪਿਆਰੇ ਓਮੀ ਵੈਦਿਆ ਯਾਨੀ ਚਤੁਰ ਰਾਮਲਿੰਗਮ ਦੀ ਦਿੱਖ ਵੀ ਬਹੁਤ ਬਦਲ ਗਈ ਹੈ। ਓਮੀ ਦੇ ਨਵੇਂ ਲੁੱਕ ਨੂੰ ਦੇਖ ਕੇ ਲੋਕ ਹੈਰਾਨ ਹੋ ਗਏ ਹਨ ਅਤੇ ਪੁੱਛ ਰਹੇ ਹਨ ਕਿ ਕੀ ਉਹ ਠੀਕ ਹੈ। ਦਰਅਸਲ, ਓਮੀ ਵੈਦਿਆ ਨੇ ਕੁਝ ਸਮਾਂ ਪਹਿਲਾਂ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਸ 'ਚ ਉਹ ਚਿੱਟੇ ਰੰਗ ਦੀ ਮਲਟੀ ਕਲਰ ਦੀ ਕਮੀਜ਼ ਅਤੇ ਨੀਲੇ ਰੰਗ ਦੀ ਡੈਨਿਮ ਜੀਨਸ 'ਚ ਨਜ਼ਰ ਆ ਰਹੇ ਸਨ। ਇਕ ਤੋਂ ਬਾਅਦ ਇਕ ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ 'ਚ ਓਮੀ ਕਾਫੀ ਫੰਕੀ ਲੱਗ ਰਹੇ ਸਨ। ਓਮੀ ਆਪਣੀ ਗਰਦਨ ਦੁਆਲੇ ਚੇਨ ਅਤੇ ਐਨਕਾਂ ਲਗਾ ਬਹੁਤ ਹੀ ਕੂਲ ਲੱਗ ਰਹੇ ਹਨ। 

ਇਹ ਵੀ ਪੜ੍ਹੋ- ਸ਼ਾਹਰੁਖ ਖ਼ਾਨ ਨੂੰ ਧਮਕੀ ਦੇਣ ਤੋਂ ਪਹਿਲਾਂ ਬਣਾਇਆ ਸੀ ਇਹ ਮਾਸਟਰ ਪਲੈਨ

ਓਮੀ ਵੈਦਿਆ ਦੀ ਨਵੀਂ ਤਸਵੀਰ ਜੋ ਸਾਹਮਣੇ ਆਈ ਹੈ, ਉਸ ਵਿੱਚ ਉਨ੍ਹਾਂ ਦਾ ਬਹੁਤ ਹੀ ਸਟਾਈਲਿਸ਼ ਅੰਦਾਜ਼ ਦੇਖਿਆ ਜਾ ਸਕਦਾ ਹੈ। ਓਮੀ ਵੈਦਿਆ ਦੀਆਂ ਇਨ੍ਹਾਂ ਤਸਵੀਰਾਂ 'ਤੇ ਸੋਸ਼ਲ ਮੀਡੀਆ ਯੂਜ਼ਰਸ ਦੀਆਂ ਮਜ਼ਾਕੀਆ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਤਸਵੀਰ 'ਤੇ ਕੁਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, 'ਸਾਈਲੈਂਸਰ ਹੁਣ ਪਿਆਰਾ ਨਹੀਂ ਸਗੋਂ ਕੂਲ ਲੱਗ ਰਿਹਾ ਹੈ।' ਤਾਂ ਦੂਜੇ ਨੇ ਲਿਖਿਆ, 'ਕੀ ਹੋਇਆ ਸਰ, ਸਭ ਠੀਕ ਹੈ'।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News