ਅਦਾਕਾਰਾ ਸੋਨਾਲੀ ਸੈਗਲ ਨੇ ਬੇਬੀ ਬੰਪ ਫਲਾਂਟ ਕਰਦੇ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

Saturday, Nov 23, 2024 - 04:04 PM (IST)

ਅਦਾਕਾਰਾ ਸੋਨਾਲੀ ਸੈਗਲ ਨੇ ਬੇਬੀ ਬੰਪ ਫਲਾਂਟ ਕਰਦੇ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਮੁੰਬਈ- ਬਾਲੀਵੁੱਡ ਅਦਾਕਾਰਾ ਸੋਨਾਲੀ ਸੈਗਲ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।

PunjabKesari

ਇਨ੍ਹਾਂ ਤਸਵੀਰਾਂ 'ਚ ਸੋਨਾਲੀ ਨੇ ਸਫੈਦ ਰੰਗ ਦਾ ਆਰਾਮਦਾਇਕ ਸਟ੍ਰੈਚਬਲ ਸ਼ਾਰਟ ਆਊਟਫਿਟ ਪਾਇਆ ਹੋਇਆ ਹੈ, ਜੋ ਉਸ ਦੀ ਲੁੱਕ ਨੂੰ ਹੋਰ ਵੀ ਆਕਰਸ਼ਕ ਬਣਾ ਰਿਹਾ ਹੈ ਅਤੇ ਨਾਲ ਹੀ, ਹਲਕਾ ਮੇਕਅੱਪ, ਬੰਨ੍ਹੇ ਹੋਏ ਵਾਲ ਉਸ ਦੀ ਸੁੰਦਰਤਾ ਨੂੰ ਹੋਰ ਵਧਾ ਦਿੱਤਾ ਹੈ।

PunjabKesari

ਇਨ੍ਹਾਂ ਤਸਵੀਰਾਂ 'ਚ ਸੋਨਾਲੀ ਨੇ ਆਪਣੇ ਬੇਬੀ ਬੰਪ ਨੂੰ ਕਾਫੀ ਆਤਮਵਿਸ਼ਵਾਸ ਅਤੇ ਗ੍ਰੇਸ ਨਾਲ ਦਿਖਾਇਆ ਹੈ ਅਤੇ ਉਸ ਦੇ ਪ੍ਰਸ਼ੰਸਕ ਉਸ ਦੇ ਪੋਜ਼ ਨੂੰ ਕਾਫੀ ਪਸੰਦ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਇੰਡਸਟਰੀ ਦੇ ਦੋਸਤਾਂ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

PunjabKesari

ਸੋਨਾਲੀ ਸੈਗਲ ਅਤੇ ਉਸ ਦੇ ਪਤੀ ਆਸ਼ੀਸ਼ ਸੱਜਣਾਨੀ ਦੇ ਘਰ ਜਲਦੀ ਹੀ ਇੱਕ ਛੋਟੇ ਮਹਿਮਾਨ ਦੀਆਂ ਕਿਲਕਾਰੀਆਂ ਗੂੰਝਣ ਵਾਲੀਆਂ ਹਨ।

PunjabKesari

ਸੋਨਾਲੀ ਅਤੇ ਆਸ਼ੀਸ਼ ਦਾ ਇਸ ਸਾਲ ਵਿਆਹ ਹੋਇਆ ਸੀ ਅਤੇ ਹੁਣ ਇਹ ਖੁਸ਼ਖਬਰੀ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ।

PunjabKesari


author

Priyanka

Content Editor

Related News