ਗੋਵਿੰਦਾ ਇਸ ਅਦਾਕਾਰਾ ਦੇ ਚੱਕਰ ''ਚ ਪਤਨੀ ਨੂੰ ਛੱਡਣ ਲਈ ਸੀ ਤਿਆਰ, ਸਾਲਾਂ ਮਗਰੋਂ ਖੋਲਿਆ ਰਾਜ਼

Monday, Nov 25, 2024 - 12:27 PM (IST)

ਗੋਵਿੰਦਾ ਇਸ ਅਦਾਕਾਰਾ ਦੇ ਚੱਕਰ ''ਚ ਪਤਨੀ ਨੂੰ ਛੱਡਣ ਲਈ ਸੀ ਤਿਆਰ, ਸਾਲਾਂ ਮਗਰੋਂ ਖੋਲਿਆ ਰਾਜ਼

ਨਵੀਂ ਦਿੱਲੀ- ਗੋਵਿੰਦਾ 90 ਦੇ ਦਹਾਕੇ ਦੇ ਅਜਿਹੇ ਅਦਾਕਾਰ ਸਨ ਜੋ ਬਹੁਤ ਹੀ ਹਿੱਟ ਹੋਏ ਹਨ। ਉਨ੍ਹਾਂ ਨੇ ਇਕ ਤੋਂ ਬਾਅਦ ਇਕ ਕਈ ਫਿਲਮਾਂ ਕੀਤੀਆਂ ਅਤੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤਾ। ਗੋਵਿੰਦਾ ਨੇ ਪਰਦੇ 'ਤੇ ਕਈ ਸੁੰਦਰੀਆਂ ਨਾਲ ਕੰਮ ਕੀਤਾ ਹੈ ਪਰ ਲੋਕਾਂ ਨੇ ਕੁਝ ਅਦਾਕਾਰਾਂ ਨਾਲ ਉਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ। ਇਸ ਲਿਸਟ 'ਚ ਕਰਿਸ਼ਮਾ ਕਪੂਰ, ਰਵੀਨਾ ਟੰਡਨ ਤੋਂ ਲੈ ਕੇ ਨੀਲਮ ਕੋਠਾਰੀ ਤੱਕ ਦੇ ਨਾਂ ਸ਼ਾਮਲ ਹਨ। ਉਨ੍ਹਾਂ ਨੇ ਨੀਲਮ ਨਾਲ ਦੋ-ਚਾਰ ਨਹੀਂ ਸਗੋਂ 14 ਫਿਲਮਾਂ 'ਚ ਕੰਮ ਕੀਤਾ। ਲੋਕਾਂ ਨੇ ਇਸ ਜੋੜੀ ਨੂੰ ਇੰਨਾ ਪਸੰਦ ਕੀਤਾ ਕਿ ਚਰਚਾ ਸ਼ੁਰੂ ਹੋ ਗਈ ਕਿ ਦੋਵਾਂ ਵਿਚਾਲੇ ਕੋਈ ਅਫੇਅਰ ਚੱਲ ਰਿਹਾ ਹੈ। ਹਾਲਾਂਕਿ ਇਨ੍ਹਾਂ ਖਬਰਾਂ 'ਤੇ ਦੋਵਾਂ ਨੇ ਕਦੇ ਮੂੰਹ ਨਹੀਂ ਖੋਲ੍ਹਿਆ। ਹੁਣ ਸਾਲਾਂ ਬਾਅਦ ਨੀਲਮ ਕੋਠਾਰੀ ਨੇ ਗੋਵਿੰਦਾ ਨਾਲ 'ਲਿੰਕ-ਅੱਪ' 'ਤੇ ਆਪਣੀ ਚੁੱਪੀ ਤੋੜੀ ਹੈ।ਨੀਲਮ ਕੋਠਾਰੀ ਨੈੱਟਫਲਿਕਸ ਰਿਲੀਜ਼ ਦੇ ਨਵੇਂ ਸੀਜ਼ਨ, 'ਫੈਬੂਲਸ ਲਾਈਵਜ਼ ਬਨਾਮ ਬਾਲੀਵੁੱਡ ਵਾਈਵਜ਼' ਦਾ ਆਨੰਦ ਲੈ ਰਹੀ ਹੈ। ਹਾਲ ਹੀ ਵਿੱਚ ਉਸਨੇ ਇੱਕ ਇੰਟਰਵਿਊ ਦਿੱਤਾ, ਜਿਸ ਵਿੱਚ ਉਸਨੇ ਆਪਣੇ ਕੈਰੀਅਰ ਬਾਰੇ ਦੱਸਿਆ ਅਤੇ ਕਿਵੇਂ ਇੰਡਸਟਰੀ ਵਿੱਚ ਇੱਕ ਅਦਾਕਾਰਾ ਹੋਣਾ ਇੱਕ ਮਰਦ ਅਦਾਕਾਰ ਨਾਲੋਂ ਵੱਖਰਾ ਸੀ। ਗੱਲਬਾਤ ਵਿੱਚ ਉਨ੍ਹਾਂ ਨੇ ਗੋਵਿੰਦਾ ਨਾਲ ਆਪਣੇ ਲਿੰਕਅੱਪ ਬਾਰੇ ਵੀ ਗੱਲ ਕੀਤੀ।

2-3 ਤੋਂ ਵੱਧ ਫਿਲਮਾਂ ਕੀਤੀਆਂ ਹਨ, ਤਾਂ…
ਨੀਲਮ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਲਿੰਕਅੱਪ ਪੂਰੀ ਖੇਡ ਦਾ ਹਿੱਸਾ ਸੀ। ਸਮਝਾਉਣ ਵਾਲਾ ਕੋਈ ਨਹੀਂ ਸੀ। ਉਸ ਸਮੇਂ ਉਨ੍ਹਾਂ ਨੂੰ ਜੋ ਵੀ ਚੰਗਾ ਲੱਗਾ, ਉਨ੍ਹਾਂ ਨੇ ਪ੍ਰਕਾਸ਼ਿਤ ਕੀਤਾ। ਇਮਾਨਦਾਰੀ ਨਾਲ ਕਾਹਾਂ ਤਾਂ ਮੈਣ ਪ੍ਰੈਸ ਤੋਂ ਡਰਦੀ ਸੀ ਕਿਉਂਕਿ ਉਹੀ ਕਲਮ ਦੀ ਤਾਕਤ ਸੀ ਅਤੇ ਇਹ ਉਸ ਦਾ ਇੱਕ ਹਿੱਸਾ ਸੀ।ਜੇ ਤੁਸੀਂ 2-3 ਤੋਂ ਵੱਧ ਫਿਲਮਾਂ ਕੀਤੀਆਂ ਹਨ, ਤਾਂ ਇਹ ਸੋਚਿਆ ਗਿਆ ਸੀ ਕਿ ਤੁਸੀਂ ਡੇਟਿੰਗ ਕਰ ਰਹੇ ਹੋ।

ਸੁਨੀਤਾ ਨਾਲ ਨੀਲਮ ਦੀ ਕਰਦਾ ਸੀ ਤਾਰੀਫ਼ 
ਗੋਵਿੰਦਾ ਨੇ 1990 'ਚ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਹ ਨੀਲਮ ਨੂੰ ਪਿਆਰ ਕਰਦੇ ਸਨ। ਉਸ ਨੇ ਕਿਹਾ ਸੀ, 'ਮੈਂ ਨੀਲਮ ਦੀ ਤਾਰੀਫ਼ ਕਰਨਾ ਬੰਦ ਨਹੀਂ ਕਰ ਸਕਿਆ। ਮੈਂ ਆਪਣੇ ਦੋਸਤਾਂ, ਆਪਣੇ ਪਰਿਵਾਰ, ਇੱਥੋਂ ਤੱਕ ਕਿ ਸੁਨੀਤਾ ਨਾਲ ਵੀ ਇਸ ਬਾਰੇ ਗੱਲ ਕਰਦਾ ਸੀ। ਮੈਂ ਸੁਨੀਤਾ ਨੂੰ ਕਹਿੰਦਾ ਸੀ ਕਿ ਉਹ ਆਪਣੇ ਆਪ ਨੂੰ ਬਦਲ ਕੇ ਨੀਲਮ ਵਰਗਾ ਬਣ ਲਵੇ।

ਜਦੋਂ ਗੋਵਿੰਦਾ ਨੇ ਸੁਨੀਤਾ ਨੂੰ ਕਿਹਾ ਕਿ ਮੈਨੂੰ ਛੱਡ ਦਿਓ
ਇਸ ਇੰਟਰਵਿਊ 'ਚ ਗੋਵਿੰਦਾ ਨੇ ਦੱਸਿਆ ਸੀ ਕਿ ਉਨ੍ਹਾਂ ਅਤੇ ਸੁਨੀਤਾ ਵਿਚਾਲੇ ਕਾਫੀ ਲੜਾਈ ਹੋਈ ਸੀ। ਗੋਵਿੰਦਾ ਨੇ ਕਿਹਾ, 'ਲੜਾਈ ਤੋਂ ਬਾਅਦ ਮੈਂ ਸੁਨੀਤਾ ਨਾਲ ਆਪਣਾ ਰਿਸ਼ਤਾ ਖਤਮ ਕਰਨ ਲਈ ਤਿਆਰ ਸੀ। ਮੈਂ ਸੁਨੀਤਾ ਨੂੰ ਕਿਹਾ ਕਿ ਮੈਨੂੰ ਛੱਡ ਦਿਓ, ਮੈਂ ਉਸ ਨਾਲ ਮੰਗਣੀ ਤੋੜ ਦਿੱਤੀ ਸੀ। ਜੇ ਪੰਜ ਦਿਨਾਂ ਬਾਅਦ ਸੁਨੀਤਾ ਨੇ ਮੈਨੂੰ ਬੁਲਾ ਕੇ ਦੁਬਾਰਾ ਮੰਗਣੀ ਲਈ ਨਾ ਮਨਾ ਲਿਆ ਹੁੰਦਾ, ਤਾਂ ਸ਼ਾਇਦ ਮੈਂ ਨੀਲਮ ਨਾਲ ਵਿਆਹ ਕਰ ਲੈਂਦਾ।

ਜਿਊਲਰੀ ਬਿਜਨੈੱਸ ਕਾਰਨ ਸਿਨੇਮਾ ਤੋਂ ਬਣਾ ਲਈ ਸੀ ਦੂਰੀ 
ਨੀਲਮ 80 ਅਤੇ 90 ਦੇ ਦਹਾਕੇ ਵਿੱਚ ਹਿੰਦੀ ਸਿਨੇਮਾ ਦੀ ਸਭ ਤੋਂ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਸੀ। 1985 ਵਿੱਚ ਆਪਣੀ ਸ਼ੁਰੂਆਤ ਤੋਂ ਬਾਅਦ, ਉਸ ਨੇ ਅਗਲੇ ਦਹਾਕੇ ਵਿੱਚ 30 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ, ਜਿਸ ਵਿੱਚ 'ਹਮ ਸਾਥ ਸਾਥ ਹੈ' ਵਰਗੀਆਂ ਹਿੱਟ ਫਿਲਮਾਂ ਸ਼ਾਮਲ ਹਨ। ਉਸ ਨੇ ਆਪਣੇ ਜਿਊਲਰੀ ਦੇ ਕਾਰੋਬਾਰ 'ਤੇ ਧਿਆਨ ਦੇਣ ਲਈ 90 ਦੇ ਦਹਾਕੇ ਦੇ ਅਖੀਰ ਵਿੱਚ ਫਿਲਮਾਂ ਛੱਡ ਦਿੱਤੀਆਂ ਅਤੇ ਹਾਲ ਹੀ ਵਿੱਚ ਸ਼ੋਅਬਿਜ਼ ਵਿੱਚ ਵਾਪਸ ਆਈ ਹੈ। ਦੱਸ ਦੇਈਏ ਕਿ ਨੀਲਮ ਨੇ ਸਾਲ 2011 'ਚ ਐਕਟਰ ਸਮੀਰ ਸੋਨੀ ਨਾਲ ਵਿਆਹ ਕਰ ਲਿਆ ਸੀ ਅਤੇ ਆਪਣਾ ਘਰ ਵਸਾਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News