ਕਿਉਂ ਹੋਇਆ ਐਸ਼ਵਰਿਆ- ਧਨੁਸ਼ ਦਾ ਤਲਾਕ? ਸੱਚਾਈ ਆਈ ਸਾਹਮਣੇ

Friday, Nov 29, 2024 - 12:00 PM (IST)

ਕਿਉਂ ਹੋਇਆ ਐਸ਼ਵਰਿਆ- ਧਨੁਸ਼ ਦਾ ਤਲਾਕ? ਸੱਚਾਈ ਆਈ ਸਾਹਮਣੇ

ਮੁੰਬਈ- ਐਸ਼ਵਰਿਆ ਰਜਨੀਕਾਂਤ ਅਤੇ ਸਾਊਥ ਦੇ ਸੁਪਰਸਟਾਰ ਧਨੁਸ਼ ਦਾ ਤਲਾਕ ਹੋ ਗਿਆ ਹੈ। ਉਨ੍ਹਾਂ ਦਾ 18 ਸਾਲ ਪੁਰਾਣਾ ਵਿਆਹ ਖ਼ਤਮ ਹੋ ਗਿਆ ਹੈ। ਜਿਸ ਤੋਂ ਉਨ੍ਹਾਂ ਦੇ ਫੈਨਜ਼ ਕਾਫੀ ਨਿਰਾਸ਼ ਹਨ। ਉਹ ਇਹ ਜਾਣਨ ਲਈ ਉਤਸਕ ਹਨ ਕਿ ਐਸ਼ਵਰਿਆ ਅਤੇ ਧਨੁਸ਼ ਕਿਉਂ ਵੱਖ ਹੋਏ। ਇਕ ਖ਼ਬਰ ਮੁਤਾਬਕ ਧਨੁਸ਼ ਕਾਫੀ ਵਰਕਹੋਲਿਕ ਹਨ ਜਿਸ ਕਾਰਨ ਇਹ ਵਿਆਹ ਟੁੱਟ ਗਿਆ ਹੈ।ਉਹ ਆਪਣੇ ਪਰਿਵਾਰ ਨੂੰ ਸਮਾਂ ਨਹੀਂ ਦੇ ਪਾ ਰਹੇ ਸੀ, ਜਿਸ ਕਾਰਨ ਦੂਰੀ ਵਧਦੀ ਗਈ। ਇਕ ਕਰੀਬੀ ਸੂਤਰ ਨੇ ਦੱਸਿਆ ਕਿ ਜਦੋਂ ਵੀ ਐਸ਼ਵਰਿਆ ਅਤੇ ਧਨੁਸ਼ ਵਿਚਾਲੇ ਲੜਾਈ ਹੁੰਦੀ ਸੀ ਤਾਂ ਉਹ ਨਵੀਂ ਫਿਲਮ ਸਾਈਨ ਕਰਕੇ ਖੁਦ ਨੂੰ ਵਿਅਸਥ ਰੱਖਦੇ ਸਨ। ਇਹੀ ਕਾਰਨ ਸੀ ਕਿ ਪਤੀ-ਪਤਨੀ ਵਿਚ ਝਗੜਾ ਵਧਦਾ ਹੀ ਜਾ ਰਿਹਾ ਸੀ। ਦੋਵਾਂ ਦਾ ਗ੍ਰੇ ਤਲਾਕ ਹੋ ਗਿਆ ਹੈ।

ਇਹ ਵੀ ਪੜ੍ਹੋ- ਸ਼ਿਲਪਾ ਸ਼ੈੱਟੀ-ਰਾਜ ਕੁੰਦਰਾ ਦੇ ਘਰ ED ਦਾ ਛਾਪਾ, ਜਾਣੋ ਕੀ ਹੈ ਮਾਮਲਾ

ਕਿਸ ਕੋਲ ਹੋਵੇਗੀ ਬੱਚਿਆਂ ਦੀ ਕਸਟਡੀ ?
ਧਨੁਸ਼ ਅਤੇ ਐਸ਼ਵਰਿਆ ਦੇ ਤਲਾਕ ਤੋਂ ਬਾਅਦ ਉਨ੍ਹਾਂ ਦੇ ਬੱਚਿਆਂ ਦੀ ਕਸਟਡੀ ਕਿਸ ਕੋਲ ਹੋਵੇਗੀ। ਰਿਪੋਰਟ ਮੁਤਾਬਕ ਦੋਵੇਂ ਇਕੱਠੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਜਾ ਰਹੇ ਹਨ।ਦੱਸ ਦੇਈਏ ਕਿ ਧਨੁਸ਼ ਅਤੇ ਐਸ਼ਵਰਿਆ ਰਜਨੀਕਾਂਤ ਦੇ ਵੱਖ ਹੋਣ ਦੀ ਖ਼ਬਰ ਕਾਫੀ ਸਮੇਂ ਤੋਂ ਫੈਲ ਰਹੀ ਸੀ ਪਰ ਕੱਲ੍ਹ ਅਧਿਕਾਰਤ ਤੌਰ ‘ਤੇ ਇਸ ਦੀ ਪੁਸ਼ਟੀ ਹੋ ​​ਗਈ। ਹੁਣ ਉਨ੍ਹਾਂ ਨੇ ਬੀਤੇ ਦਿਨ ਚੇਨਈ ਫੈਮਿਲੀ ਕੋਰਟ ਨੇ ਉਨ੍ਹਾਂ ਦੇ ਤਲਾਕ ਦੀ ਪੁਸ਼ਟੀ ਕਰ ਦਿੱਤੀ ਹੈ। ਦੋਵਾਂ ਦਾ 18 ਸਾਲ ਦਾ ਵਿਆਹ ਖਤਮ ਹੋ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News