ਤਲਾਕ ਦੀਆਂ ਖਬਰਾਂ ਵਿਚਾਲੇ ਐਸ਼ਵਰਿਆ ਦੀ ਅਣਜਾਣ ਸ਼ਖਸ਼ ਨਾਲ ਤਸਵੀਰ ਵਾਇਰਲ
Monday, Dec 02, 2024 - 09:59 AM (IST)
ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਲੰਬੇ ਸਮੇਂ ਤੋਂ ਤਲਾਕ ਦੀਆਂ ਅਫਵਾਹਾਂ ਕਾਰਨ ਮੀਡੀਆ 'ਚ ਛਾਈ ਹੋਈ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਅਣਜਾਣ ਸ਼ਖਸ਼ ਨਾਲ ਨਜ਼ਰ ਆ ਰਹੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਸ਼ਖਸ ਕੌਣ ਹੈ...?
ਇਹ ਵੀ ਪੜ੍ਹੋ- ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੇ ਚੁੱਕਿਆ ਖੌਫਨਾਕ ਕਦਮ
ਦਰਅਸਲ, ਸ਼ਨੀਵਾਰ ਨੂੰ ਅਦਾਕਾਰਾ ਦੇ ਨਵੇਂ ਪ੍ਰੋਜੈਕਟ ਦੇ ਸੈੱਟ ਤੋਂ ਇੱਕ ਸੈਲਫੀ ਪੋਸਟ ਕੀਤੀ ਗਈ, ਜਿਸ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਹਲਚਲ ਮਚਾ ਦਿੱਤੀ ਹੈ। ਇਸ ਤਸਵੀਰ 'ਚ ਐਸ਼ਵਰਿਆ ਆਪਣੇ ਮੇਕਅੱਪ ਆਰਟਿਸਟ ਨਾਲ ਮੁਸਕਰਾਉਂਦੀ ਨਜ਼ਰ ਆ ਰਹੀ ਸੀ। ਤਸਵੀਰ 'ਚ ਐਸ਼ਵਰਿਆ ਨੇ ਮਸ਼ਹੂਰ ਮੇਕਅੱਪ ਆਰਟਿਸਟ ਨਾਲ ਪੋਜ਼ ਦਿੱਤਾ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, 'ਕੰਮ 'ਤੇ ਇਕ ਪਿਆਰਾ ਦਿਨ'। ਇਹ ਤਸਵੀਰ ਵਾਇਰਲ ਹੁੰਦੇ ਹੀ ਐਸ਼ਵਰਿਆ ਦੇ ਨਵੇਂ ਪ੍ਰੋਜੈਕਟ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਹਾਲਾਂਕਿ ਐਸ਼ਵਰਿਆ ਨੇ ਇਸ ਨਵੇਂ ਪ੍ਰੋਜੈਕਟ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਮੀਡੀਆ ਵਿੱਚ ਕਈ ਤਰ੍ਹਾਂ ਦੀਆਂ ਅਟਕਲਾਂ ਸ਼ੁਰੂ ਹੋ ਗਈਆਂ ਸਨ।
ਐਸ਼ਵਰਿਆ ਦੇ ਪ੍ਰਸ਼ੰਸਕ ਹੋਏ ਉਤਸ਼ਾਹਿਤ
ਹਾਲਾਂਕਿ ਸੂਤਰਾਂ ਦੀ ਮੰਨੀਏ ਤਾਂ ਐਸ਼ਵਰਿਆ ਨੇ ਕਿਸੇ ਫਿਲਮ ਲਈ ਨਹੀਂ ਸਗੋਂ ਇਸ਼ਤਿਹਾਰ ਲਈ ਸ਼ੂਟ ਕੀਤਾ ਹੈ। ਇਸ ਦੇ ਬਾਵਜੂਦ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ। ਇਕ ਪ੍ਰਸ਼ੰਸਕ ਹੈਰਾਨ ਰਹਿ ਗਿਆ ਅਤੇ ਪੋਸਟ 'ਤੇ ਲਿਖਿਆ, 'ਕੀ ਇਹ ਫਿਲਮ ਲਈ ਹੈ?' ਮੈਂ ਖੁਸ਼ ਹਾਂ, ਚਲੋ, ਕਵੀਨ ਆ ਗਈ!' ਇਕ ਹੋਰ ਪ੍ਰਸ਼ੰਸਕ ਨੇ ਕੁਮੈਂਟ ਕੀਤਾ, 'ਕਵੀਨ ਵਾਪਸ ਆ ਗਈ ਹੈ, ਐਸ਼ਵਰਿਆ ਰਾਏ ਆਪਣੇ ਕੰਮ 'ਤੇ ਵਾਪਸ ਆ ਗਈ ਹੈ।'ਖਾਸ ਗੱਲ ਇਹ ਹੈ ਕਿ ਇਹ ਤਸਵੀਰ ਐਸ਼ਵਰਿਆ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚੱਲ ਰਹੀਆਂ ਅਫਵਾਹਾਂ ਦੇ ਵਿਚਕਾਰ ਆਈ ਹੈ, ਖਾਸ ਤੌਰ 'ਤੇ ਉਨ੍ਹਾਂ ਅਤੇ ਉਨ੍ਹਾਂ ਦੇ ਪਤੀ ਅਭਿਸ਼ੇਕ ਬੱਚਨ ਦੇ ਰਿਸ਼ਤਿਆਂ 'ਚ ਦਰਾਰ ਦੀਆਂ ਖਬਰਾਂ ਵਿਚਾਲੇ। ਹਾਲ ਹੀ 'ਚ ਹੋਏ ਇਕ ਇਵੈਂਟ 'ਚ ਅਦਾਕਾਰਾ ਨੂੰ 'ਐਸ਼ਵਰਿਆ ਰਾਏ' ਕਹਿ ਕੇ ਸੰਬੋਧਿਤ ਕੀਤਾ ਗਿਆ ਸੀ, ਜਦੋਂ ਕਿ ਉਸ ਦੇ ਪੂਰੇ ਨਾਂ 'ਚ 'ਬੱਚਨ' ਸਰਨੇਮ ਵੀ ਵਰਤਿਆ ਜਾਂਦਾ ਹੈ।
ਇਹ ਵੀ ਪੜ੍ਹੋ-ਇਸ ਬਾਲੀਵੁੱਡ ਅਦਾਕਾਰ ਨੇ ਅਚਾਨਕ ਐਕਟਿੰਗ ਛੱਡਣ ਦਾ ਕੀਤਾ ਐਲਾਨ
ਐਸ਼ਵਰਿਆ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਐਸ਼ਵਰਿਆ ਨੂੰ ਆਖਰੀ ਵਾਰ ਮਣੀ ਰਤਨਮ ਦੀ ਫਿਲਮ 'ਪੋਨੀਯਿਨ ਸੇਲਵਨ' ਵਿੱਚ ਦੇਖਿਆ ਗਿਆ ਸੀ, ਜਿਸ ਨੂੰ ਦਰਸ਼ਕਾਂ ਅਤੇ ਆਲੋਚਕਾਂ ਦੋਵਾਂ ਤੋਂ ਪ੍ਰਸ਼ੰਸਾ ਮਿਲੀ ਸੀ। ਫਿਲਮ 'ਚ ਉਨ੍ਹਾਂ ਦੀ ਭੂਮਿਕਾ ਦੀ ਕਾਫੀ ਤਾਰੀਫ ਹੋਈ ਸੀ। ਇਸ ਤੋਂ ਬਾਅਦ ਪਿਛਲੇ ਮਹੀਨੇ ਖਬਰਾਂ ਆਈਆਂ ਸਨ ਕਿ ਐਸ਼ਵਰਿਆ ਅਤੇ ਅਭਿਸ਼ੇਕ ਮਣੀ ਰਤਨਮ ਦੀ ਨਵੀਂ ਫਿਲਮ 'ਚ ਇਕੱਠੇ ਨਜ਼ਰ ਆ ਸਕਦੇ ਹਨ ਪਰ ਹੁਣ ਤੱਕ ਇਸ ਖਬਰ ਦੀ ਪੁਸ਼ਟੀ ਨਹੀਂ ਹੋਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8