ਤਲਾਕ ਦੀਆਂ ਖ਼ਬਰਾਂ ''ਤੇ ਲੱਗੀ ਰੋਕ, ਨਵਾਂ ਸਾਲ ਮਨਾਂ ਕੇ ਵਾਪਸ ਪਰਤੇ ਐਸ਼ਵਰਿਆ-ਅਭਿਸ਼ੇਕ ਬੱਚਨ

Saturday, Jan 04, 2025 - 10:20 AM (IST)

ਤਲਾਕ ਦੀਆਂ ਖ਼ਬਰਾਂ ''ਤੇ ਲੱਗੀ ਰੋਕ, ਨਵਾਂ ਸਾਲ ਮਨਾਂ ਕੇ ਵਾਪਸ ਪਰਤੇ ਐਸ਼ਵਰਿਆ-ਅਭਿਸ਼ੇਕ ਬੱਚਨ

ਮੁੰਬਈ- ਪਿਛਲੇ ਸਾਲ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਦੇ ਰਿਸ਼ਤਿਆਂ ਵਿੱਚ ਦਰਾਰ ਦੀਆਂ ਖ਼ਬਰਾਂ ਸੁਰਖੀਆਂ 'ਚ ਸਨ। ਹਾਲਾਂਕਿ, ਜੋੜੇ ਨੇ ਇਨ੍ਹਾਂ ਅਫਵਾਹਾਂ 'ਤੇ ਕਦੇ ਪ੍ਰਤੀਕਿਰਿਆ ਨਹੀਂ ਦਿੱਤੀ। ਸਾਲ 2024 ਦੇ ਅੰਤ ਵਿੱਚ, ਜੋੜੇ ਨੂੰ ਆਪਣੀ ਧੀ ਆਰਾਧਿਆ ਦੇ ਸਕੂਲ ਫੰਕਸ਼ਨ ਤੋਂ ਬਾਅਦ ਇੱਕ ਵਿਆਹ ਸਮਾਰੋਹ ਦਾ ਆਨੰਦ ਲੈਂਦੇ ਵੀ ਦੇਖਿਆ ਗਿਆ ਸੀ। ਜਿੱਥੇ ਦੋਵਾਂ ਨੂੰ ਇਕੱਠੇ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹਨ।  ਇਹ ਜੋੜਾ ਹੁਣ ਆਪਣੀ ਧੀ ਨਾਲ ਨਵਾਂ ਸਾਲ ਮਨਾ ਕੇ ਮੁੰਬਈ ਵਾਪਸ ਆ ਗਿਆ ਹੈ।ਅੱਜ 4 ਜਨਵਰੀ ਦੀ ਸਵੇਰ ਨੂੰ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਨੂੰ ਧੀ ਆਰਾਧਿਆ ਨਾਲ ਮੁੰਬਈ ਏਅਰਪੋਰਟ ਤੋਂ ਨਿਕਲਦੇ ਦੇਖਿਆ ਗਿਆ।ਅਭਿਸ਼ੇਕ ਆਪਣੀ ਪਤਨੀ ਅਤੇ ਧੀ ਨਾਲ ਕਿਤੇ ਬਾਹਰ ਨਵਾਂ ਸਾਲ ਮਨਾਉਣ ਤੋਂ ਬਾਅਦ ਮੁੰਬਈ ਵਾਪਸ ਆ ਗਏ ਹਨ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਇਸ ਦੌਰਾਨ ਅਭਿਸ਼ੇਕ ਬੱਚਨ ਗ੍ਰੇ ਕਲਰ ਦੀ ਹੁੱਡੀ ਅਤੇ ਬਲੈਕ ਟਰਾਊਜ਼ਰ 'ਚ ਕਾਫੀ ਸਮਾਰਟ ਲੱਗ ਰਹੇ ਸਨ।ਐਸ਼ਵਰਿਆ ਅਤੇ ਆਰਾਧਿਆ ਬੱਚਨ ਵੀ ਕਾਫੀ ਸਟਾਈਲਿਸ਼ ਲੱਗ ਰਹੀਆਂ ਸਨ।ਮਾਂ-ਧੀ ਦੀ ਜੋੜੀ ਬਹੁਤ ਪਿਆਰੀ ਲੱਗ ਰਹੀ ਸੀ। ਇਸ ਦੌਰਾਨ ਐਸ਼ਵਰਿਆ ਨੇ ਪੈਪਰਾਜ਼ੀ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।ਅਭਿਸ਼ੇਕ ਬੱਚਨ ਦਾ ਕੇਅਰਿੰਗ ਸਟਾਈਲ ਹਰ ਕਿਸੇ ਦੇ ਦਿਲ ਨੂੰ ਛੂਹ ਗਿਆ। ਏਅਰਪੋਰਟ ਤੋਂ ਨਿਕਲਣ ਤੋਂ ਬਾਅਦ ਅਭਿਸ਼ੇਕ ਆਪਣੀ ਧੀ ਅਤੇ ਪਤਨੀ ਨਾਲ ਉਸੇ ਕਾਰ 'ਚ ਘਰ ਲਈ ਰਵਾਨਾ ਹੋਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News