‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਨੂੰ ਲੈ ਕੇ ਅਨੁਪਮ ਖੇਰ ਤੇ ਹੰਸਲ ਮਹਿਤਾ ਵਿਚਾਲੇ ਜ਼ੁਬਾਨੀ ਜੰਗ
Sunday, Dec 29, 2024 - 04:45 PM (IST)
ਨਵੀਂ ਦਿੱਲੀ – ਪ੍ਰਸਿੱਧ ਅਭਿਨੇਤਾ ਅਨੁਪਮ ਖੇਰ ਤੇ ਹੰਸਲ ਮਹਿਤਾ ਵਿਚਾਲੇ ਫਿਲਮ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਨੂੰ ਲੈ ਕੇ ਜ਼ੁਬਾਨੀ ਜੰਗ ਸ਼ੁਰੂ ਹੋ ਗਈ ਹੈ। ਇਹ ਜ਼ੁਬਾਨੀ ਜੰਗ ਮਹਿਤਾ ਵੱਲੋਂ ਇਕ ਪੱਤਰਕਾਰ ਦੀ ਪੋਸਟ ’ਤੇ ਸਹਿਮਤੀ ਜਤਾਉਣ ਤੋਂ ਬਾਅਦ ਸ਼ੁਰੂ ਹੋਈ, ਜਿਸ ਵਿਚ ਕਿਹਾ ਗਿਆ ਸੀ ਕਿ 2019 ’ਚ ਪ੍ਰਦਰਸ਼ਿਤ ਸਿਆਸੀ ਡਰਾਮਾ ਫਿਲਮ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਬਾਰੇ ‘ਝੂਠ’ ਨਾਲ ਭਰੀ ਸੀ। ਖੇਰ ਤੇ ਮਹਿਤਾ ਵਿਚਾਲੇ ਇਹ ਜ਼ੁਬਾਨੀ ਜੰਗ ਸੀਨੀਅਰ ਪੱਤਰਕਾਰ ਵੀਰ ਸਾਂਘਵੀ ਦੀ ਇਕ ਪੋਸਟ ਤੋਂ ਬਾਅਦ ਸ਼ੁਰੂ ਹੋਈ। ਸਾਂਘਵੀ ਨੇ ਫਿਲਮ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਨੂੰ ‘ਹੁਣ ਤਕ ਦੀਆਂ ਸਭ ਤੋਂ ਖਰਾਬ ਹਿੰਦੀ ਫਿਲਮਾਂ ’ਚੋਂ ਇਕ’ ਕਰਾਰ ਦਿੱਤਾ। ਇਹ ਫਿਲਮ ਸਿੰਘ ਦੇ ਸਾਬਕਾ ਮੀਡੀਆ ਸਲਾਹਕਾਰ ਸੰਜੇ ਬਾਰੂ ਦੀ ਯਾਦ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ’ਤੇ ਆਧਾਰਤ ਸੀ।
ਇਹ ਖ਼ਬਰ ਵੀ ਪੜ੍ਹੋ - 65 ਟੀਕਿਆਂ ਦਾ ਦਰਦ ਝੱਲ ਮਸ਼ਹੂਰ ਅਦਾਕਾਰਾ ਨੇ ਬਣਨਾ ਸੀ ਮਾਂ, ਪਰ ਇਕ ਝਟਕੇ 'ਚ ਸਭ ਹੋ ਗਿਆ ਖ਼ਤਮ
ਅਨੁਪਮ ਖੇਰ ਨੇ ਫਿਲਮ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਭੂਮਿਕਾ ਨਿਭਾਈ ਸੀ। ਵਿਜੇ ਗੁੱਟੇ ਵੱਲੋਂ ਨਿਰਦੇਸ਼ਿਤ ਇਸ ਫਿਲਮ ਵਿਚ ਸਿੰਘ ਦੀ ਲੀਡਰਸ਼ਿਪ ਦੌਰਾਨ ਸਿਆਸੀ ਘਟਨਾਵਾਂ ਤੇ ਫੈਸਲਿਆਂ ਨੂੰ ਦਰਸਾਇਆ ਗਿਆ ਸੀ। ਫਿਲਮ ਵਿਚ ਪ੍ਰਧਾਨ ਮੰਤਰੀ ਦੇ ਰੂਪ ’ਚ ਉਨ੍ਹਾਂ ਦੀਆਂ ਚੁਣੌਤੀਆਂ ਅਤੇ ਉਨ੍ਹਾਂ ਦੇ ਪ੍ਰਸ਼ਾਸਨ ’ਤੇ ਕਾਂਗਰਸ ਪਾਰਟੀ ਦੇ ਪ੍ਰਭਾਵ ’ਤੇ ਧਿਆਨ ਕੇਂਦਰਤ ਕੀਤਾ ਗਿਆ ਸੀ। ਮਹਿਤਾ (56) ਨੇ ਸਾਂਘਵੀ ਦੀ ਇਹ ਪੋਸਟ ਸਾਂਝੀ ਕੀਤੀ ਅਤੇ ਲਿਖਿਆ–‘100 ਫੀਸਦੀ।’ ਇਸ ਤੋਂ ਪਹਿਲਾਂ ਫਿਲਮਕਾਰ ਮਹਿਤਾ ਨੇ ਇਕ ਪੋਸਟ ਵਿਚ ਸਿੰਘ ਦੇ ਦਿਹਾਂਤ ’ਤੇ ਅਫਸੋਸ ਪ੍ਰਗਟ ਕੀਤਾ ਸੀ ਅਤੇ ਕਿਹਾ ਸੀ ਕਿ ਦੇਸ਼ ਨੂੰ ‘ਉਨ੍ਹਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।’ ਮਹਿਤਾ ਵੱਲੋਂ ਸਾਂਘਵੀ ਦੀ ਪੋਸਟ ਦਾ ਸਮਰਥਨ ਕਰਨ ਤੋਂ ਹਾਲਾਂਕਿ ਖੇਰ ਨਾਰਾਜ਼ ਹੋ ਗਏ, ਜਿਨ੍ਹਾਂ ਫਿਲਮ ਨਿਰਮਾਤਾ ਨੂੰ ‘ਪਾਖੰਡੀ’ ਕਰਾਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਕੈਂਸਰ ਪੀੜਤ ਹਿਨਾ ਖ਼ਾਨ ਨੇ ਦਿਲ ਦਹਿਲਾਉਣ ਵਾਲਾ ਦਿੱਤਾ ਬਿਆਨ, ਰੋਂਦੇ ਹੋਏ ਕਿਹਾ....
ਉਨ੍ਹਾਂ ਇਹ ਵੀ ਦੱਸਿਆ ਕਿ ਮਹਿਤਾ ਨੇ ਫਿਲਮ ਦੇ ‘ਕ੍ਰਿਏਟਿਵ ਡਾਇਰੈਕਟਰ’ ਦੇ ਰੂਪ ’ਚ ਕੰਮ ਕੀਤਾ ਸੀ। ਅਨੁਪਮ ਖੇਰ ਨੇ ਕਿਹਾ,‘‘ਇਨ੍ਹਾਂ ਸਾਰਿਆਂ ਵਿਚ ਪਾਖੰਡੀ ਵੀਰ ਸਾਂਘਵੀ ਨਹੀਂ ਹਨ। ਉਨ੍ਹਾਂ ਨੂੰ ਕਿਸੇ ਫਿਲਮ ਨੂੰ ਨਾਪਸੰਦ ਕਰਨ ਦੀ ਆਜ਼ਾਦੀ ਹੈ ਪਰ ਹੰਸਲ ਮਹਿਤਾ ਫਿਲਮ ਦੇ ‘ਕ੍ਰਿਏਟਿਵ ਡਾਇਰੈਕਟਰ’ ਸਨ, ਜੋ ਇੰਗਲੈਂਡ ’ਚ ਫਿਲਮ ਦੀ ਪੂਰੀ ਸ਼ੂਟਿੰਗ ਦੌਰਾਨ ਮੌਜੂਦ ਸਨ। ਉਨ੍ਹਾਂ ਆਪਣੀ ਕ੍ਰਿਏਟਿਵ ਜਾਣਕਾਰੀ ਦਿੱਤੀ ਅਤੇ ਇਸ ਦੇ ਲਈ ਫੀਸ ਵੀ ਲਈ ਹੋਵੇਗੀ।’’ 69 ਸਾਲਾ ਅਭਿਨੇਤਾ ਅਨੁਪਮ ਖੇਰ ਨੇ ਲਿਖਿਆ,‘‘ਇਸ ਲਈ ਵੀਰ ਸਾਂਘਵੀ ਦੀ ਟਿੱਪਣੀ ’ਤੇ 100 ਫੀਸਦੀ ਭਰੋਸਾ ਜਤਾਉਣਾ ਬਹੁਤ ਹੀ ਗੜਬੜੀਆਂ ਤੇ ਦੋਹਰੇ ਮਾਪਦੰਡਾਂ ਨਾਲ ਭਰਿਆ ਹੈ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।