Jaya Prada ਦੀਆਂ ਵਧੀਆਂ ਮੁਸ਼ਕਲਾਂ, ਜਾਣੋ ਕੀ ਹੈ ਮਾਮਲਾ

Tuesday, Dec 24, 2024 - 02:44 PM (IST)

Jaya Prada ਦੀਆਂ ਵਧੀਆਂ ਮੁਸ਼ਕਲਾਂ, ਜਾਣੋ ਕੀ ਹੈ ਮਾਮਲਾ

ਮੁੰਬਈ- ਦਿੱਗਜ ਫਿਲਮ ਅਦਾਕਾਰਾ 'ਜਯਾਪ੍ਰਦਾ' ਦੀਆਂ ਮੁਸ਼ਕਲਾਂ ਇਕ ਵਾਰ ਫਿਰ ਵਧ ਗਈਆਂ ਹਨ। ਰਿਪੋਰਟਾਂ ਦੇ ਅਨੁਸਾਰ, ਮੁਰਾਦਾਬਾਦ ਦੀ ਵਿਸ਼ੇਸ਼ 'ਐਮ.ਪੀ.-ਐਮ.ਐਲ.ਏ' ਅਦਾਲਤ ਨੇ ਰਾਮਪੁਰ ਦੇ ਸਾਬਕਾ ਸੰਸਦ ਮੈਂਬਰ ਅਤੇ ਫਿਲਮ ਅਦਾਕਾਰਾ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ (NBW) ਜਾਰੀ ਕੀਤਾ ਹੈ। ਅਭਿਨੇਤਰੀ ਨੇ ਅਸ਼ਲੀਲ ਟਿੱਪਣੀ ਮਾਮਲੇ 'ਚ ਸੋਮਵਾਰ ਨੂੰ ਅਦਾਲਤ 'ਚ ਪੇਸ਼ ਹੋਣਾ ਸੀ ਪਰ ਉਹ ਅਦਾਲਤ ਨਹੀਂ ਪਹੁੰਚ ਸਕੀ। ਅਜਿਹੇ 'ਚ ਅਦਾਲਤ ਨੇ ਜਯਾਪ੍ਰਦਾ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ-ਰੈਪਰ ਹਨੀ ਸਿੰਘ 5 ਧੀਆਂ ਦਾ ਬਣਨਾ ਚਾਹੁੰਦਾ ਹੈ ਪਿਤਾ, ਜਾਣੋ ਵਜ੍ਹਾ

ਭੱਦੀ ਟਿੱਪਣੀ ਮਾਮਲੇ 'ਚ ਗੈਰ-ਜ਼ਮਾਨਤੀ ਵਾਰੰਟ ਜਾਰੀ
ਲੋਕ ਸਭਾ ਚੋਣਾਂ 2019 ਦੇ ਨਤੀਜਿਆਂ ਤੋਂ ਬਾਅਦ, ਸਪਾ ਨੇ ਮੁਰਾਦਾਬਾਦ ਦੇ ਕਟਘਰ ਥਾਣਾ ਖੇਤਰ ਵਿੱਚ ਆਜ਼ਮ ਖਾਨ ਲਈ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਸੀ। ਇਸ ਚੋਣ ਵਿੱਚ ਆਜ਼ਮ ਖਾਨ ਜੇਤੂ ਰਹੇ ਸਨ। ਇਸੇ ਪ੍ਰੋਗਰਾਮ 'ਚ ਸਪਾ ਨੇਤਾਵਾਂ 'ਤੇ ਜਯਾ ਪ੍ਰਦਾ 'ਤੇ ਭੱਦੀ ਟਿੱਪਣੀ ਕਰਨ ਦਾ ਦੋਸ਼ ਹੈ। ਜਿਸ ਤੋਂ ਬਾਅਦ ਆਜ਼ਮ ਖਾਨ, ਐਸ.ਟੀ. ਹਸਨ ਸਮੇਤ 6 ਸਪਾ ਨੇਤਾਵਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ- Mohammad Siraj ਤੇ ਸ਼ਰਧਾ ਕਪੂਰ ਨੇ ਰਚਾਇਆ ਵਿਆਹ! ਜਾਣੋ ਵਾਇਰਲ ਤਸਵੀਰ ਦੀ ਸੱਚਾਈ

 9 ਜਨਵਰੀ 2025 ਨੂੰ ਹੋਵੇਗੀ ਅਗਲੀ ਸੁਣਵਾਈ
ਹੁਣ ਇਸ ਮਾਮਲੇ ਦੀ ਸੁਣਵਾਈ MP MLA ਦੀ ਵਿਸ਼ੇਸ਼ ਅਦਾਲਤ ਵਿੱਚ ਚੱਲ ਰਹੀ ਹੈ। ਇਸ ਮਾਮਲੇ 'ਚ ਸਾਬਕਾ ਸੰਸਦ ਮੈਂਬਰ ਜਯਾ ਪ੍ਰਦਾ ਨੂੰ ਅਦਾਲਤ 'ਚ ਪੇਸ਼ ਹੋਣਾ ਸੀ ਪਰ ਉਹ ਨਹੀਂ ਹੋ ਸਕੀ। ਜਿਸ ਤੋਂ ਬਾਅਦ ਅਦਾਲਤ ਨੇ ਜਯਾਪ੍ਰਦਾ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਹੁਣ ਇਸ ਦੀ ਅਗਲੀ ਸੁਣਵਾਈ 9 ਜਨਵਰੀ 2025 ਨੂੰ ਹੋਵੇਗੀ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅਦਾਲਤ ਕਈ ਵਾਰ ਅਦਾਕਾਰਾ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਚੁੱਕੀ ਹੈ। ਉਹ 30 ਸਤੰਬਰ 2024 ਨੂੰ ਅਦਾਲਤ ਨਹੀਂ ਪਹੁੰਚੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Priyanka

Content Editor

Related News