ਸੋਨਮ ਬਾਜਵਾ ਦੀ ਬਾਲੀਵੁੱਡ ''ਚ ਐਂਟਰੀ, ਇਸ ਐਕਟਰ ਨਾਲ ਕਰੇਗੀ ਰੋਮਾਂਸ

Friday, Jan 03, 2025 - 11:17 AM (IST)

ਸੋਨਮ ਬਾਜਵਾ ਦੀ ਬਾਲੀਵੁੱਡ ''ਚ ਐਂਟਰੀ, ਇਸ ਐਕਟਰ ਨਾਲ ਕਰੇਗੀ ਰੋਮਾਂਸ

ਐਂਟਰਟੇਨਮੈਂਟ ਡੈਸਕ : ਪਾਲੀਵੁੱਡ 'ਚ ਇੱਕ ਦਹਾਕੇ ਦਾ ਸਫ਼ਰ ਸਫ਼ਲਤਾਪੂਰਵਕ ਤੈਅ ਕਰ ਚੁੱਕੀ ਖੂਬਸੂਰਤ ਅਦਾਕਾਰਾ ਸੋਨਮ ਬਾਜਵਾ ਹੁਣ ਬਾਲੀਵੁੱਡ 'ਚ ਅਪਣੀ ਪ੍ਰਭਾਵੀ ਪਾਰੀ ਲਈ ਪੂਰੀ ਤਰ੍ਹਾਂ ਤਿਆਰ ਹੈ। ਸੋਨਮ ਬਾਜਵਾ ਦੋ ਵੱਡੀਆਂ ਹਿੰਦੀ ਫ਼ਿਲਮਾਂ ਨਾਲ ਨਵੀਂ ਯਾਤਰਾ ਦੀ ਸ਼ੁਰੂਆਤ ਕਰੇਗੀ। ਹਿੰਦੀ ਸਿਨੇਮਾ ਗਲਿਆਰਿਆਂ 'ਚ ਅਪਾਰ ਚਰਚਾ ਦਾ ਕੇਂਦਰ-ਬਿੰਦੂ ਬਣੀਆਂ ਉਕਤ ਫ਼ਿਲਮਾਂ 'ਚੋਂ ਸਭ ਤੋਂ ਪਹਿਲਾਂ ਜ਼ਿਕਰ ਕਰਦੇ ਹਾਂ 'ਬਾਗੀ 4' ਦਾ, ਜਿਸ 'ਚ ਅਦਾਕਾਰ ਟਾਈਗਰ ਸ਼ਰਾਫ ਨਾਲ ਲੀਡ ਭੂਮਿਕਾ 'ਚ ਨਜ਼ਰ ਆਵੇਗੀ। ਸੋਨਮ ਬਾਜਵਾ ਅਪਣੇ ਇਸ ਡ੍ਰੀਮ ਫ਼ਿਲਮ ਪ੍ਰੋਜੈਕਟ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ।

PunjabKesari

'ਨਾਡਿਆਡਵਾਲਾ ਗ੍ਰੈਂਡਸਨ' ਦੇ ਬੈਨਰ ਹੇਠ ਬਣਾਈ ਗਈ ਅਤੇ ਸਾਜਿਦ ਨਾਡਿਆਡਵਾਲਾ ਵੱਲੋਂ ਨਿਰਮਿਤ ਕੀਤੀ ਗਈ ਇਸ ਬਿੱਗ ਸੈੱਟਅੱਪ ਫ਼ਿਲਮ ਦਾ ਨਿਰਦੇਸ਼ਨ ਏ ਹਰਸ਼ ਦੁਆਰਾ ਕੀਤਾ ਗਿਆ ਹੈ। 'ਬਾਗੀ' ਦੇ ਨਵੇਂ ਭਾਗ ਦੇ ਤੌਰ 'ਤੇ ਸਾਹਮਣੇ ਆਉਣ ਜਾ ਰਹੀ ਇਹ ਐਕਸ਼ਨ ਥ੍ਰਿਲਰ ਫ਼ਿਲਮ ਬਤੌਰ ਲੀਡ ਅਦਾਕਾਰਾ ਸੋਨਮ ਬਾਜਵਾ ਦੀ ਪਹਿਲੀ ਹਿੰਦੀ ਫ਼ਿਲਮ ਹੋਵੇਗੀ, ਜਿੰਨ੍ਹਾਂ ਵੱਲੋਂ ਇਸ ਫ਼ਿਲਮ ਲਈ ਕਾਫ਼ੀ ਖਤਰਨਾਕ ਦ੍ਰਿਸ਼ਾਂ ਨੂੰ ਬਿਨ੍ਹਾਂ ਡੁਪਲੀਕੇਟ ਦੇ ਅੰਜ਼ਾਮ ਦਿੱਤਾ ਗਿਆ ਹੈ।

PunjabKesari

ਉਥੇ ਹੀ ਸੋਨਮ ਬਾਜਵਾ ਕਾਮੇਡੀ ਫ੍ਰੈਂਚਾਇਜ਼ੀ 'ਹਾਊਸਫੁੱਲ 5' 'ਚ ਅਕਸ਼ੈ ਕੁਮਾਰ ਸਮੇਤ ਕਈ ਮੰਨੇ-ਪ੍ਰਮੰਨੇ ਕਲਾਕਾਰਾਂ ਨਾਲ ਲੀਡਿੰਗ ਭੂਮਿਕਾਵਾਂ 'ਚ ਨਜ਼ਰ ਆਵੇਗੀ। ਮੁੰਬਈ ਗਲੈਮਰ ਵਰਲਡ 'ਚ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਚੁੱਕੀ ਇਸ ਸ਼ਾਨਦਾਰ ਅਦਾਕਾਰਾ ਦੀਆਂ ਪਾਲੀਵੁੱਡ ਨਾਲ ਜੁੜੀਆ ਸਰਗਰਮੀਆਂ ਵੱਲ ਨਜ਼ਰਸਾਨੀ ਕਰੀਏ ਤਾਂ ਉਨ੍ਹਾਂ ਦੀ ਜੋ ਨਵੀਂ ਪੰਜਾਬੀ ਫ਼ਿਲਮ ਇਸ ਵਰ੍ਹੇ ਰਿਲੀਜ਼ ਹੋਣ ਜਾ ਰਹੀ ਹੈ, ਉਹ ਹੈ 'ਨਿੱਕਾ ਜ਼ੈਲਦਾਰ 4', ਜਿਸ ਦਾ ਨਿਰਦੇਸ਼ਨ ਸਿਮਰਨਜੀਤ ਸਿੰਘ ਦੁਆਰਾ ਕੀਤਾ ਗਿਆ ਹੈ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News