RJ ਸਿਮਰਨ ਦੀ ਵਾਇਰਲ ਹੋਈ ਆਖਰੀ ਪੋਸਟ (ਵੀਡੀਓ)

Friday, Dec 27, 2024 - 11:42 AM (IST)

RJ ਸਿਮਰਨ ਦੀ ਵਾਇਰਲ ਹੋਈ ਆਖਰੀ ਪੋਸਟ (ਵੀਡੀਓ)

ਨਵੀਂ ਦਿੱਲੀ : ਆਪਣੀ ਆਵਾਜ਼ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੀ ਮਸ਼ਹੂਰ ਆਰਜੇ (ਰੇਡੀਓ ਜੌਕੀ) ਸਿਮਰਨ ਨਹੀਂ ਰਹੀ। ਉਸ ਨੇ ਗੁਰੂਗ੍ਰਾਮ ਦੇ ਸੈਕਟਰ 47 ਸਥਿਤ ਆਪਣੇ ਫਲੈਟ ਵਿੱਚ ਖੁਦਕੁਸ਼ੀ ਕੀਤੀ ਹੈ। ਫਿਲਹਾਲ ਪੁਲਸ ਇਸ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਆਰਜੇ ਸਿਮਰਨ ਰੇਡੀਓ ਦੀ ਦੁਨੀਆ ਵਿੱਚ ਇੱਕ ਵੱਡਾ ਨਾਮ ਸੀ। ਉਨ੍ਹਾਂ ਨੇ ਇਕ ਨਿੱਜੀ ਰੇਡੀਓ ਚੈਨਲ 'ਤੇ ਕੰਮ ਕਰਕੇ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਸੀ। ਉਹ ਰੇਡੀਓ ਰਾਹੀਂ ਲੋਕਾਂ ਨਾਲ ਬਹੁਤ ਗੱਲਾਂ ਕਰਦੀ ਸੀ ਅਤੇ ਜ਼ਿੰਦਗੀ ਨਾਲ ਸਬੰਧਤ ਵਿਸ਼ੇਸ਼ ਵਿਚਾਰ ਵੀ ਸਾਂਝੇ ਕਰਦੀ ਸੀ।

ਇਹ ਵੀ ਪੜ੍ਹੋ- ਸਿਨੇਮਾ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਡਾਇਰੈਕਟਰ ਦਾ ਹੋਇਆ ਦਿਹਾਂਤ
ਆਰਜੇ ਸਿਮਰਨ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਸੀ। ਉਸਦੀ ਮੌਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ, ਆਰਜੇ ਸਿਮਰਨ ਦੀ ਆਖਰੀ ਇੰਸਟਾਗ੍ਰਾਮ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਪੰਜਾਬੀ ਵਿੱਚ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ, ਆਰਜੇ ਸਿਮਰਨ ਕਹਿੰਦੀ ਹੈ, 'ਤੂੰ ਚੰਗਾ ਲੱਗਦਾ ਹੈ ਪਰ ਕਹਿੰਦੀ ਨਹੀਂ। ਤੇਰੀਆਂ ਗੱਲਾਂ 'ਤੇ ਬਹੁਤ ਹਾਸਾ ਆਉਂਦਾ ਹੈ। ਪਰ ਜਾਣਕਾਰ ਹੱਸਦੀ ਨਹੀਂ। ਮੇਰੇ 'ਤੇ ਚਾਂਸ ਮਾਰਨ ਦੀ ਲੋੜ ਨਹੀਂ ਹੈ, ਸੋਸ਼ਲ ਮੀਡੀਆ 'ਤੇ ਆਰਜੇ ਸਿਮਰਨ ਦੀ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕ ਇਸ ਵੀਡੀਓ 'ਤੇ ਕੁਮੈਂਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।

ਇਹ ਵੀ ਪੜ੍ਹੋ- ਅਰਜੁਨ ਕਪੂਰ ਦੇ ਸਿੰਗਲ ਵਾਲੇ ਬਿਆਨ 'ਤੇ ਜਾਣੋ ਕੀ ਬੋਲੀ ਮਲਾਇਕ ਅਰੋੜਾ?
ਤੁਹਾਨੂੰ ਦੱਸ ਦੇਈਏ ਕਿ ਰੇਡੀਓ ਤੋਂ ਇਲਾਵਾ ਆਰਜੇ ਸਿਮਰਨ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਵੀ ਕਾਫੀ ਮਸ਼ਹੂਰ ਸੀ। ਇੰਸਟਾਗ੍ਰਾਮ 'ਤੇ ਉਨ੍ਹਾਂ ਦੇ 6 ਲੱਖ ਤੋਂ ਜ਼ਿਆਦਾ ਫਾਲੋਅਰਜ਼ ਸਨ। ਆਰਜੇ ਸਿਮਰਨ ਕੁਝ ਸਮੇਂ ਤੋਂ ਫਰੀਲਾਂਸ ਵਜੋਂ ਕੰਮ ਕਰ ਰਹੀ ਸੀ। ਉਹ ਜੰਮੂ ਦੀ ਰਹਿਣ ਵਾਲੀ ਸੀ।

ਇਹ ਵੀ ਪੜ੍ਹੋ-ਸੰਧਿਆ ਥੀਏਟਰ ਮਾਮਲੇ 'ਚ ਅੱਲੂ ਅਰਜੁਨ ਦਾ ਵੱਡਾ ਐਲਾਨ, ਦਿੱਤੀ ਜਾਵੇਗੀ ਕਰੋੜਾਂ ਦੀ ਵਿੱਤੀ ਸਹਾਇਤਾ 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Aarti dhillon

Content Editor

Related News