''ਦੋ ਪੱਤੀ'' ਦਾ ਟਰੇਲਰ ਰਿਲੀਜ਼, ਦੋ ਭੈਣਾਂ ਦੀ ਨਫ਼ਰਤ ''ਚ ਫਸੀ ਕਾਜੋਲ
Monday, Oct 14, 2024 - 04:19 PM (IST)
ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਕਾਜੋਲ ਅਤੇ ਕ੍ਰਿਤੀ ਸੈਨਨ ਸਟਾਰਰ ਫ਼ਿਲਮ 'ਦੋ ਪੱਤੀ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਨੂੰ ਕਨਿਕਾ ਢਿੱਲੋਂ ਨੇ ਬਣਾਇਆ ਹੈ, ਜੋ 'ਹਸੀਨ ਦਿਲਰੁਬਾ' ਵਰਗੀਆਂ ਥ੍ਰਿਲਰ ਫ਼ਿਲਮਾਂ ਬਣਾ ਚੁੱਕੀ ਹੈ। 'ਦੋ ਪੱਤੀ' ਦਾ ਟ੍ਰੇਲਰ ਕਾਫ਼ੀ ਕਮਾਲ ਦਾ ਹੈ, ਜਿਸ 'ਚ ਕਾਜੋਲ ਇੱਕ ਕਤਲ ਦਾ ਭੇਤ ਸੁਲਝਾਉਂਦੀ ਨਜ਼ਰ ਆ ਰਹੀ ਹੈ। ਜਦੋਂ ਕਿ ਕ੍ਰਿਤੀ ਸੈਨਨ ਨੇ ਟ੍ਰੇਲਰ 'ਚ ਡਬਲ ਰੋਲ ਕਰਕੇ ਸਭ ਨੂੰ ਆਪਣੇ ਵੱਲ ਖਿੱਚ ਲਿਆ ਹੈ। ਇਹ ਫ਼ਿਲਮ 25 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਸ਼ਾਇਰ ਸ਼ੇਖ ਵੀ ਇਸ 'ਚ ਅਹਿਮ ਭੂਮਿਕਾ ਨਿਭਾਅ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ ਨੂੰ ਮਸ਼ਹੂਰ ਗਾਇਕਾ ਨੇ ਲਿਆ ਲੰਮੇ ਹੱਥੀਂ, ਆਖੀ ਇਹ ਵੱਡੀ ਗੱਲ
ਦੋ ਭੈਣਾਂ ਵਿਚਕਾਰ ਫਸੀ ਕਾਜੋਲ
ਸ਼ਸ਼ਾਂਕ ਚਤੁਰਵੇਦੀ ਦੁਆਰਾ ਨਿਰਦੇਸ਼ਤ ਅਤੇ ਕਨਿਕਾ ਢਿੱਲੋਂ ਦੁਆਰਾ ਲਿਖੀ ਗਈ, ਕਾਜੋਲ ਨੇ ਇਸ ਫ਼ਿਲਮ 'ਚ ਇੱਕ ਪੁਲਸ ਇੰਸਪੈਕਟਰ ਦੀ ਭੂਮਿਕਾ ਨਿਭਾਈ ਹੈ। ਕਾਜੋਲ ਨੇ ਪਹਿਲੀ ਵਾਰ ਕਿਸੇ ਫ਼ਿਲਮ 'ਚ ਪੁਲਸ ਦੀ ਭੂਮਿਕਾ ਨਿਭਾਈ ਹੈ। ਕ੍ਰਿਤੀ ਸੈਨਨ ਨੇ ਸ਼ਾਹੀ ਸ਼ੇਖ ਨਾਲ ਦੋਹਰੀ ਭੂਮਿਕਾ 'ਚ ਜੁੜਵਾਂ ਭੈਣਾਂ ਦੀ ਭੂਮਿਕਾ ਨਿਭਾਈ ਹੈ। ਇਹ ਨੈੱਟਫਲਿਕਸ ਥ੍ਰਿਲਰ ਕਨਿਕਾ ਢਿੱਲੋਂ ਦੀ ਕਥਾ ਪਿਕਚਰਜ਼ ਅਤੇ ਕ੍ਰਿਤੀ ਸੈਨਨ ਦੀ ਬਲੂ ਬਟਰਫਲਾਈ ਫਿਲਮਜ਼ ਦੁਆਰਾ ਤਿਆਰ ਕੀਤਾ ਗਿਆ ਹੈ। ਇਹ ਦਿਲਚਸਪ ਕਹਾਣੀ ਕਾਲਪਨਿਕ ਪਹਾੜੀ ਸ਼ਹਿਰ ਦੇਵੀਪੁਰ 'ਚ ਸਾਹਮਣੇ ਆਉਂਦੀ ਹੈ। ਜਿੱਥੇ ਪੁਲਸ ਇੰਸਪੈਕਟਰ ਵਿਦਿਆ ਜੋਤੀ (ਕਾਜੋਲ) ਸੌਮਿਆ (ਕ੍ਰਿਤੀ ਸੈਨਨ) ਅਤੇ ਧਰੁਵ ਸੂਦ (ਸ਼ਾਹੀਰ ਸ਼ੇਖ) ਨੂੰ ਪਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ ਨੂੰ ਮਸ਼ਹੂਰ ਗਾਇਕਾ ਨੇ ਲਿਆ ਲੰਮੇ ਹੱਥੀਂ, ਆਖੀ ਇਹ ਵੱਡੀ ਗੱਲ
9 ਸਾਲ ਬਾਅਦ ਸਕ੍ਰੀਨ ਸਾਂਝੀ ਕਰਨਗੀਆਂ ਕਾਜੋਲ-ਕ੍ਰਿਤੀ
ਕਾਜੋਲ ਅਤੇ ਕ੍ਰਿਤੀ ਨੇ 2015 ਦੇ 'ਦਿਲਵਾਲੇ' 'ਚ ਇਕੱਠੇ ਕੰਮ ਕੀਤਾ ਸੀ, ਜਿਸ ਦੇ 9 ਸਾਲ ਬਾਅਦ ਉਹ ਇਸ ਉੱਚ-ਦਾਅ ਵਾਲੇ ਡਰਾਮੇ 'ਚ ਦੁਬਾਰਾ ਇਕੱਠੀਆਂ ਹੋ ਰਹੀਆਂ ਹਨ। ਟ੍ਰੇਲਰ 'ਚ ਕ੍ਰਿਤੀ ਦੀ ਦੋਹਰੀ ਭੂਮਿਕਾ ਨੇ ਸਾਰਿਆਂ ਦਾ ਦਿਲ ਜਿੱਤ ਲਿਆ, ਕਿਉਂਕਿ ਉਸ ਨੇ ਦੋ ਵੱਖ-ਵੱਖ ਸ਼ਖਸੀਅਤਾਂ ਦੇ ਕਿਰਦਾਰ ਨਿਭਾਏ ਸਨ। ਫ਼ਿਲਮ ਦੀ ਲੇਖਿਕਾ ਅਤੇ ਨਿਰਮਾਤਾ ਕਨਿਕਾ ਢਿੱਲੋਂ ਦਾ ਕਹਿਣਾ ਹੈ, 'ਦੋ ਪੱਤੀ ਮੇਰੇ ਦਿਲ ਦੇ ਬਹੁਤ ਕਰੀਬ ਹੈ।' ਦੋ ਪੱਤੀ 25 ਅਕਤੂਬਰ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਣ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।