ਸਿਧਾਰਥ ਮਲਹੋਤਰਾ ਨੇ ਪਤਨੀ ਕਿਆਰਾ ਨੂੰ ਵਿਆਹ ਦੀ ਪਹਿਲੀ ਵਰ੍ਹੇਗੰਢ ''ਤੇ ਦਿੱਤਾ ਖ਼ਾਸ ਤੋਹਫ਼ਾ
Tuesday, Feb 13, 2024 - 01:22 PM (IST)
ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਨੂੰ ਬਾਲੀਵੁੱਡ ਦੀ ਮਸ਼ਹੂਰ ਜੋੜੀ ਮੰਨਿਆ ਜਾਂਦਾ ਹੈ। ਪਿਛਲੇ ਸਾਲ ਉਨ੍ਹਾਂ ਨੇ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ 'ਚ ਸ਼ਾਹੀ ਅੰਦਾਜ਼ 'ਚ ਵਿਆਹ ਕਰਵਾਇਆ ਸੀ। 7 ਫਰਵਰੀ ਨੂੰ ਕਿਆਰਾ ਅਤੇ ਸਿਧਾਰਥ ਦੇ ਵਿਆਹ ਨੂੰ ਇੱਕ ਸਾਲ ਪੂਰਾ ਹੋ ਗਿਆ। ਕਿਆਰਾ ਨੇ ਖੁਲਾਸਾ ਕੀਤਾ ਹੈ ਕਿ ਅਸੀਂ ਆਪਣੀ ਪਹਿਲੀ ਵਰ੍ਹੇਗੰਢ ਕਿਵੇਂ ਮਨਾਈ ਤੇ ਉਸ ਨੂੰ ਪਤੀ ਸਿਧਾਰਥ ਕੋਲੋਂ ਕੀ ਤੋਹਫ਼ਾ ਮਿਲਿਆ।
ਸਿਧਾਰਥ-ਕਿਆਰਾ ਨੇ ਮਨਾਈ ਆਪਣੀ ਪਹਿਲੀ ਵਰ੍ਹੇਗੰਢ
ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਬਾਲੀਵੁੱਡ ਦੀਆਂ ਸਭ ਤੋਂ ਪਿਆਰੀਆਂ ਜੋੜੀਆਂ 'ਚੋਂ ਇੱਕ ਹਨ। ਦੋਵੇਂ ਹਮੇਸ਼ਾ ਆਪਣੇ ਖ਼ਾਸ ਪਲਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਰੀਲ ਲਾਈਫ ਦੇ ਨਾਲ-ਨਾਲ ਇਹ ਜੋੜੀ ਅਸਲ ਜ਼ਿੰਦਗੀ 'ਚ ਵੀ ਕਾਫੀ ਹਿੱਟ ਰਹੀ ਹੈ। ਜਨਤਕ ਪਲੇਟਫਾਰਮਾਂ 'ਤੇ ਵੀ ਇਹ ਜੋੜਾ ਇਕ-ਦੂਜੇ ਪ੍ਰਤੀ ਆਪਣਾ ਪਿਆਰ ਦਿਖਾਉਣ 'ਚ ਪਿੱਛੇ ਨਹੀਂ ਰਹਿੰਦਾ। ਹਾਲ ਹੀ 'ਚ ਕਿਆਰਾ ਤੋਂ ਪੁੱਛਿਆ ਗਿਆ ਕਿ ਪਹਿਲੀ ਵਰ੍ਹੇਗੰਢ 'ਤੇ ਉਸ ਨੂੰ ਸਿਧਾਰਥ ਤੋਂ ਕੀ ਮਿਲਿਆ? ਇਸ 'ਤੇ ਉਸ ਨੇ ਅਜਿਹਾ ਜਵਾਬ ਦਿੱਤਾ ਕਿ ਇਹ ਕਹਿਣ ਤੋਂ ਬਾਅਦ ਉਹ ਖੁਦ ਸ਼ਰਮਾ ਗਈ।
ਕਿਆਰਾ ਨੂੰ ਤੋਹਫ਼ੇ ’ਚ ਮਿਲੀ ਇਹ ਚੀਜ਼
ਸਿਧਾਰਥ ਤੇ ਕਿਆਰਾ ਨੇ ਹਾਲ ਹੀ 'ਚ ਇਕ ਫੰਕਸ਼ਨ 'ਚ ਪਹੁੰਚੇ ਸਨ,ਜਿਥੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਆਰਾ ਤੋਂ ਪੁੱਛਿਆ ਗਿਆ ਕਿ ਸਿਧਾਰਥ ਨੇ ਉਸ ਨੂੰ ਪਹਿਲੀ ਵਰ੍ਹੇਗੰਢ 'ਤੇ ਕੀ ਤੋਹਫ਼ਾ ਦਿੱਤਾ ਹੈ। ਜਵਾਬ 'ਚ ਉਸ ਨੇ ਕਿਹਾ, ''ਬਹੁਤ ਸਾਰਾ ਪਿਆਰ''। ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕਿਆਰਾ ਖੁਦ ਸ਼ਰਮ ਨਾਲ ਲਾਲ ਹੋ ਗਈ।
ਸਿਧਾਰਥ-ਕਿਆਰਾ ਵਰਕਫਰੰਟ
ਜੋੜੇ ਦੀ ਪ੍ਰੋਫੋਸ਼ਨਲ ਲਾਈਫ ਦੀ ਗੱਲ ਕਰੀਏ ਤਾਂ ਸਿਧਾਰਥ ਦੀ ਕਾਪ ਸੀਰੀਜ਼ 'ਇੰਡੀਅਨ ਪੁਲਿਸ ਫੋਰਸ' 19 ਜਨਵਰੀ ਨੂੰ ਰਿਲੀਜ਼ ਹੋਈ ਸੀ। ਇਹ ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ਹੇਠ ਬਣੀ ਵੈੱਬ ਸੀਰੀਜ਼ ਹੈ ਜੋ OTT 'ਤੇ ਰਿਲੀਜ਼ ਹੋਈ ਸੀ। ਇਸ ਦੇ ਨਾਲ ਹੀ ਪ੍ਰਸ਼ੰਸਕ ਉਨ੍ਹਾਂ ਨੂੰ 15 ਮਾਰਚ 2024 ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਯੋਧਾ' 'ਚ ਵੱਡੇ ਪਰਦੇ 'ਤੇ ਦੇਖਣਗੇ।
ਜੇਕਰ ਕਿਆਰਾ ਅਡਵਾਨੀ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ 2023 'ਚ ਰਿਲੀਜ਼ ਹੋਈ ਫ਼ਿਲਮ 'ਸੱਤਪ੍ਰੇਮ ਕੀ ਕਥਾ' 'ਚ ਨਜ਼ਰ ਆਈ ਸੀ। ਅਭਿਨੇਤਰੀ ਦੀਆਂ ਆਉਣ ਵਾਲੀਆਂ ਫ਼ਿਲਮਾਂ 'ਚ 'ਗੇਮ ਚੇਂਜਰ' ਵੀ ਸ਼ਾਮਲ ਹੈ, ਜੋ ਰਾਮ ਚਰਨ ਨਾਲ ਹੋਵੇਗੀ।