ਅਦਾਕਾਰਾ ਸਵਰਾ ਭਾਸਕਰ ਨੇ ਫਹਾਦ ਅਹਿਮਦ ਨਾਲ ਕਰਵਾਇਆ ਵਿਆਹ, ਵੇਖੋ ਖ਼ੂਬਸੂਰਤ ਤਸਵੀਰਾਂ

03/14/2023 5:17:30 PM

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਸਮਾਜਵਾਦੀ ਪਾਰਟੀ ਦੇ ਨੇਤਾ ਫਹਾਦ ਅਹਿਮਦ ਨਾਲ ਕੋਰਟ ਮੈਰਿਜ ਕਰਵਾਈ ਸੀ। ਹੁਣ ਸਵਰਾ ਨੇ ਜਨਤਕ ਤੌਰ 'ਤੇ ਫਹਾਦ ਨਾਲ ਵਿਆਹ ਕਰਵਾ ਲਿਆ ਹੈ। ਹਾਲ ਹੀ 'ਚ ਉਸ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਵਰਾ ਲਾਲ ਰੰਗ ਦੀ ਸਾੜ੍ਹੀ 'ਚ ਨਜ਼ਰ ਆਈ। 

PunjabKesari
ਦੱਸ ਦਈਏ ਕਿ ਸਵਰਾ ਭਾਸਕਰ ਤੇ ਫਹਾਦ ਅਹਿਮਦ ਨੇ ਵਿਆਹ ਦੀਆਂ ਰਸਮਾਂ ਇਕ-ਇਕ ਕਰਕੇ ਨਿਭਾਈਆਂ। ਬੀਤੇ ਦਿਨੀਂ ਦੋਵਾਂ ਦੀ ਹਲਦੀ ਅਤੇ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਸਨ, ਜਿਨ੍ਹਾਂ 'ਚ ਦੋਵੇਂ ਕਾਫ਼ੀ ਖ਼ੂਬਸੂਰਤ ਨਜ਼ਰ ਆ ਰਹੇ ਹਨ। 

PunjabKesari

ਅਦਾਕਾਰਾ ਸਵਰਾ ਭਾਸਕਰ ਨੇ ਇਹ ਤਸਵੀਰਾਂ ਆਪਣੀ ਇੰਸਟਾ ਸਟੋਰੀ 'ਤੇ ਵੀ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਮਹਿਰੂਨ ਅਤੇ ਗੋਲਡਨ ਕਲਰ ਦੀ ਸਾੜ੍ਹੀ 'ਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ।

PunjabKesari

ਇਸ ਦੇ ਨਾਲ ਉਸ ਨੇ ਮਹਿਰੂਨ ਰੰਗ ਦੇ ਗਹਿਣੇ ਕੈਰੀ ਕੀਤੇ ਹਨ। ਹੱਥਾਂ 'ਤੇ ਮਹਿੰਦੀ, ਲਾਲ ਚੂੜਾ, ਨੱਕ 'ਚ ਨੱਥ, ਮੱਥੇ ਦੀ ਪੱਟੀ ਅਤੇ ਵਾਲਾਂ 'ਚ ਗਜਰਾ ਲਾਏ ਹੋਏ ਨਜ਼ਰ ਆਈ।

PunjabKesari

ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News