ਰਾਖੀ ਸਾਵੰਤ ਦਾ ਪਤੀ ਆਦਿਲ ਦੁੱਰਾਨੀ ਗ੍ਰਿਫ਼ਤਾਰ, ਅਦਾਕਾਰਾ ਨੇ ਲਾਏ ਗੰਭੀਰ ਦੋਸ਼

Wednesday, Feb 08, 2023 - 09:25 AM (IST)

ਰਾਖੀ ਸਾਵੰਤ ਦਾ ਪਤੀ ਆਦਿਲ ਦੁੱਰਾਨੀ ਗ੍ਰਿਫ਼ਤਾਰ, ਅਦਾਕਾਰਾ ਨੇ ਲਾਏ ਗੰਭੀਰ ਦੋਸ਼

ਮੁੰਬਈ (ਬਿਊਰੋ) - ਬਾਲੀਵੁੱਡ ਦੀ ਬੇਬਾਕ ਅਦਾਕਾਰਾ ਰਾਖੀ ਸਾਵੰਤ ਇੰਨੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਖ਼ੂਬ ਸੁਰਖੀਆਂ ਬਟੋਰ ਰਹੀ ਹੈ। ਖ਼ਬ ਹੈ ਕਿ ਰਾਖੀ ਸਾਵੰਤ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਦੇ ਪਤੀ ਆਦਿਲ ਦੁੱਰਾਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ- ਅਦਾਕਾਰ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਬੱਝੇ ਵਿਆਹ ਦੇ ਬੰਧਨ 'ਚ

ਦੱਸ ਦਈਏ ਕਿ ਅਦਾਕਾਰਾ ਰਾਖੀ ਸਾਵੰਤ ਨੇ ਹਾਲ ਹੀ ’ਚ ਆਦਿਲ ’ਤੇ ਕੁੱਟਮਾਰ ਦਾ ਦੋਸ਼ ਲਗਾਇਆ ਸੀ। ਇਸ ਸਬੰਧ ’ਚ ਰਾਖੀ ਸਾਵੰਤ ਨੇ ਓਸ਼ੀਵਾਰਾ ਪੁਲਸ ਥਾਣੇ ’ਚ ਸ਼ਿਕਾਇਤ ਵੀ ਦਰਜ ਕਰਵਾਈ ਸੀ।

ਇਹ ਖ਼ਬਰ ਵੀ ਪੜ੍ਹੋ- ਸਿਧਾਰਥ ਤੇ ਕਿਆਰਾ ਵਿਆਹ ਮਗਰੋਂ ਇਸ ਆਲੀਸ਼ਾਨ ਬੰਗਲੇ 'ਚ ਕਰਨਗੇ ਬਸੇਰਾ, ਜਿਸ ਦੀ ਕੀਮਤ ਹੈ ਕਰੋੜਾਂ 'ਚ

ਰਾਖੀ ਸਾਵੰਤ ਨੇ ਆਪਣੇ ਪਤੀ ’ਤੇ ਕਈ ਗੰਭੀਰ ਦੋਸ਼ ਲਗਾਏ ਸਨ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਆਦਿਲ ਦਾ ਅਪਰਾਧਿਕ ਰਿਕਾਰਡ ਹੈ ਅਤੇ ਉਹ ਦੋ ਦਿਨ ਜੇਲ ’ਚ ਵੀ ਰਹਿ ਚੁੱਕੇ ਹਨ। ਰਾਖੀ ਸਾਵੰਤ ਨੇ ਇਹ ਵੀ ਕਿਹਾ ਕਿ ਆਦਿਲ ਦਾ ਕਿਸੇ ਹੋਰ ਨਾਲ ਅਫੇਅਰ ਚੱਲ ਰਿਹਾ ਹੈ। ਉਹ ਤਨੂ ਨਾਂ ਦੀ ਲੜਕੀ ਨਾਲ ਰਿਲੇਸ਼ਨਸ਼ਿਪ ’ਚ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News