ਹਾਰਦਿਕ ਤੇ ਨਤਾਸਾ ਨੇ ਖ਼ਤਮ ਕੀਤਾ 4 ਸਾਲ ਦਾ ਰਿਸ਼ਤਾ, ਵੱਖ ਹੋਣ ਦੀ ਖ਼ਬਰ ਮਗਰੋਂ ਟਰੋਲ ਹੋਈ ਮਾਡਲ
Friday, Jul 19, 2024 - 04:02 PM (IST)
ਨਵੀਂ ਦਿੱਲੀ (ਬਿਊਰੋ) : ਲੰਬੇ ਸਮੇਂ ਤੋਂ ਚੱਲ ਰਹੀਆਂ ਅਫਵਾਹਾਂ ਦੇ ਵਿਚਕਾਰ ਹਾਰਦਿਕ ਪੰਡਯਾ ਤੇ ਨਤਾਸ਼ਾ ਸਟੈਨਕੋਵਿਚ ਨੇ ਆਪਣੇ ਵੱਖ ਹੋਣ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਦੋਵਾਂ ਨੇ ਸਾਂਝਾ ਬਿਆਨ ਜਾਰੀ ਕਰਕੇ ਦੱਸਿਆ ਕਿ ਉਹ ਹੁਣ ਇਕੱਠੇ ਨਹੀਂ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਲਿਖਿਆ, "ਇਹ ਇੱਕ ਮੁਸ਼ਕਿਲ ਫੈਸਲਾ ਸੀ। 4 ਸਾਲ ਬਾਅਦ ਅਸੀਂ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ, ਅਸੀਂ ਆਪਣੇ ਤਿੰਨ ਸਾਲ ਦੇ ਬੇਟੇ, ਅਗਸਤਿਆ ਦੀ Co-parenting ਕਰਦੇ ਰਹਾਂਗੇ।"
ਜਿਵੇਂ ਹੀ ਵੱਖ ਹੋਣ ਦੀ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਹੋਈ ਤਾਂ ਕਈ ਯੂਜ਼ਰਜ਼ ਨੇ ਨਤਾਸ਼ਾ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਅਭਿਨੇਤਰੀ ਨੇ ਇੰਸਟਾਗ੍ਰਾਮ 'ਤੇ ਟਿੱਪਣੀ ਭਾਗ ਨੂੰ ਬੰਦ ਕਰ ਦਿੱਤਾ ਸੀ, ਟ੍ਰੋਲਰਜ਼ ਨੇ ਉਸ ਦੀਆਂ ਹੋਰ ਇੰਸਟਾਗ੍ਰਾਮ ਪੋਸਟਾਂ 'ਤੇ ਜਾ ਕੇ ਨਫ਼ਰਤ ਵਾਲੀਆਂ ਟਿੱਪਣੀਆਂ ਕੀਤੀਆਂ।
ਯੂਜ਼ਰਜ਼ ਨੇ ਕੀਤਾ ਟ੍ਰੋਲ
ਇਕ ਯੂਜ਼ਰ ਨੇ ਟਿੱਪਣੀ ਕੀਤੀ, 'ਇੰਨੇ ਚੰਗੇ ਵਿਅਕਤੀ ਨੂੰ ਪਛਾਣ ਨਹੀਂ ਸਕਿਆ।' ਇਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, 'ਹਾਰਦਿਕ ਇਸ ਤੋਂ ਬਿਹਤਰ ਦਾ ਹੱਕਦਾਰ ਹੈ।' ਤੀਜੇ ਯੂਜ਼ਰ ਨੇ ਹਾਰਦਿਕ ਦਾ ਸਮਰਥਨ ਕੀਤਾ ਅਤੇ ਲਿਖਿਆ- 'ਮੈਨੂੰ ਉਮੀਦ ਹੈ ਕਿ ਤੁਸੀਂ ਜਲਦੀ ਹੀ ਇਸ ਤੋਂ ਬਾਹਰ ਆ ਜਾਓਗੇ, ਮੇਰੀਆਂ ਸ਼ੁੱਭਕਾਮਨਾਵਾਂ। ਇਸ ਤਰ੍ਹਾਂ ਹੀ ਵੱਧਦੇ ਰਹੋ। ਟੋਲਰਜ਼ ਨੇ ਆਪਣਾ ਗੁੱਸਾ ਨਤਾਸ਼ਾ 'ਤੇ ਕੱਢਿਆ ਅਤੇ ਕਿਹਾ ਕਿ ਉਸ ਨੂੰ ਜਾਣ ਦਿਓ ਸਰ, ਤੁਸੀਂ ਇਸ ਤੋਂ ਬਹੁਤ ਵਧੀਆ ਦੇ ਹੱਕਦਾਰ ਹੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।