ਕੈਂਸਰ ਦੇ ਮਾੜੇ ਦਿਨਾਂ ਨੂੰ ਯਾਦ ਕਰਕੇ ਭਾਵੁਕ ਹੋਈ ਮਨੀਸ਼ਾ ਕੋਇਰਾਲਾ, ਸਾਂਝੀਆਂ ਕੀਤੀਆਂ ਇਹ ਤਸਵੀਰਾਂ

Monday, Nov 08, 2021 - 05:48 PM (IST)

ਕੈਂਸਰ ਦੇ ਮਾੜੇ ਦਿਨਾਂ ਨੂੰ ਯਾਦ ਕਰਕੇ ਭਾਵੁਕ ਹੋਈ ਮਨੀਸ਼ਾ ਕੋਇਰਾਲਾ, ਸਾਂਝੀਆਂ ਕੀਤੀਆਂ ਇਹ ਤਸਵੀਰਾਂ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ ਆਪਣੇ ਉਨ੍ਹਾਂ ਦਿਨਾਂ ਦੀ ਤਸਵੀਰ ਸਾਂਝੀ ਕੀਤੀ ਹੈ, ਜਦੋਂ ਉਹ ਆਪਣੀ ਕੈਂਸਰ ਦੀ ਬੀਮਾਰੀ ਦਾ ਇਲਾਜ਼ ਕਰਵਾ ਰਹੀ ਸੀ। ਕੈਂਸਰ ਅਵੇਅਰਨੈੱਸ ਦਿਹਾੜੇ 'ਤੇ ਮਨੀਸ਼ਾ ਕੋਇਰਾਲਾ ਨੇ ਇਹ ਤਸਵੀਰ ਸਾਂਝੀ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਮਨੀਸ਼ਾ ਕੋਇਰਾਲਾ ਨੇ ਕਿਹਾ ਹੈ ਕਿ ''ਉਹ ਚਾਹੁੰਦੀ ਹੈ ਕਿ ਲੋਕ ਇਸ ਬਿਮਾਰੀ ਨੂੰ ਲੈ ਕੇ ਵੱਧ ਤੋਂ ਵੱਧ ਜਾਗਰੂਕ ਹੋਣ।''

 
 
 
 
 
 
 
 
 
 
 
 
 
 
 

A post shared by Manisha Koirala (@m_koirala)

ਇਸ ਦੇ ਨਾਲ ਹੀ ਉਨ੍ਹਾਂ ਨੇ ਉਨ੍ਹਾਂ ਮਰੀਜ਼ਾਂ ਦਾ ਹੌਂਸਲਾ ਵਧਾਇਆ ਹੈ, ਜਿਹੜੇ ਇਸ ਬਿਮਾਰੀ ਦਾ ਸਾਹਮਣਾ ਕਰ ਰਹੇ ਹਨ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਮਨੀਸ਼ਾ ਕੋਇਰਾਲਾ ਨੇ ਲਿਖਿਆ ਹੈ, ''ਇਸ ਨੈਸ਼ਨਲ ਕੈਂਸਰ ਅਵੇਅਰਨੈੱਸ ਡੇਅ ਦੇ ਮੌਕੇ 'ਤੇ ਮੈਂ ਉਨ੍ਹਾਂ ਲੋਕਾਂ ਲਈ ਪਿਆਰ ਅਤੇ ਕਾਮਯਾਬੀ ਦੀ ਦੁਆ ਕਰਦੀ ਹਾਂ, ਜਿਹੜੇ ਕੈਂਸਰ ਦੇ ਮੁਸ਼ਕਿਲ ਇਲਾਜ਼ ਤੋਂ ਗੁਜ਼ਰ ਰਹੇ ਹਨ। ਮੈਂ ਜਾਣਦੀ ਹਾਂ ਇਹ ਸਫ਼ਰ ਕੁਝ ਮੁਸ਼ਕਿਲ ਹੈ ਪਰ ਤੁਸੀਂ ਬਹੁਤ ਮਜ਼ਬੂਤ ਹੋ। ਮੇਰੇ ਵੱਲੋਂ ਉਨ੍ਹਾਂ ਲੋਕਾਂ ਨੂੰ ਸਨਮਾਨ, ਜਿਹੜੇ ਕੈਂਸਰ ਦੀ ਗ੍ਰਿਫ਼ਤ 'ਚ ਹਨ ਤੇ ਜਿਹੜੇ ਇਸ ਤੋਂ ਨਿਕਲ ਚੁੱਕੇ ਹਨ।''

PunjabKesari

ਦੱਸਣਯੋਗ ਹੈ ਕਿ ਮਨੀਸ਼ਾ ਕੋਇਰਾਲਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਉਹ ਹਸਪਤਾਲ ਦੇ ਬੈੱਡ 'ਤੇ ਆਰਾਮ ਕਰਦੀ ਹੋਈ ਨਜ਼ਰ ਆ ਰਹੀ ਹੈ। ਇਕ ਹੋਰ ਤਸਵੀਰ 'ਚ ਉਹ ਪਰਿਵਾਰ ਨਾਲ ਪੋਜ ਦਿੰਦੀ ਹੋਈ ਨਜ਼ਰ ਆ ਰਹੀ ਹੈ। 

PunjabKesari


author

sunita

Content Editor

Related News