ਪਹਿਲੀ ਵਾਰ ਪੰਜਾਬ ਪੁੱਜੀ ਬਾਲੀਵੁੱਡ ਅਦਾਕਾਰਾ Manara Chopra

Saturday, Aug 31, 2024 - 09:51 AM (IST)

ਪਹਿਲੀ ਵਾਰ ਪੰਜਾਬ ਪੁੱਜੀ ਬਾਲੀਵੁੱਡ ਅਦਾਕਾਰਾ Manara Chopra

ਲੁਧਿਆਣਾ- ਬਾਲੀਵੁੱਡ ਅਦਾਕਾਰਾ ਅਤੇ 'ਬਿਗ ਬੋਸ' ਦੇ 'ਚ ਵਿਖਾਈ ਦੇਣ ਵਾਲੀ ਮਨਾਰਾ ਚੋਪੜਾ ਲੁਧਿਆਣਾ ਪਹੁੰਚੀ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ਹੋਰ ਪੰਜਾਬੀ ਅਤੇ ਬਾਲੀਵੁੱਡ ਹਸਤੀਆਂ ਵੀ ਮੌਜੂਦ ਰਹੀਆਂ ਹਨ। ਜਿੰਨਾ 'ਚ ਨਿਸ਼ਾ ਬਾਨੋ, ਮੰਨਤ ਨੂਰ, ਰਿਸ਼ੀਤਾ ਰਾਣਾ ਸ਼ਾਮਿਲ ਸਨ। ਇਸ ਮੌਕੇ ਮੀਡੀਆ ਨਾਲ ਪੰਜਾਬੀ 'ਚ ਗੱਲਬਾਤ ਕਰਦੇ ਹੋਏ ਮਨਾਰਾ ਚੋਪੜਾ ਦੇ ਦੱਸਿਆ ਕਿ ਬਿਗ ਬੋਸ ਸੀਜ਼ਨ ਲਗਾਉਣ ਤੋਂ ਬਾਅਦ ਉਹ ਪਹਿਲੀ ਵਾਰ ਪੰਜਾਬ ਅਤੇ ਖਾਸ ਕਰਕੇ ਲੁਧਿਆਣਾ ਪਹੁੰਚੀ ਹੈ।ਉਨ੍ਹਾਂ ਨੇ ਆਪਣੀ ਜ਼ਿਆਦਾਤਰ ਇੰਟਰਵਿਊ ਦੇ 'ਚ ਮੀਡੀਆ ਨਾਲ ਪੰਜਾਬੀ 'ਚ ਗੱਲਬਾਤ ਕੀਤੀ ਅਤੇ ਦੱਸਿਆ ਕਿ ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਉਸ ਦਾ ਵਿਸ਼ੇਸ਼ ਲਗਾਵ ਰਿਹਾ ਹੈ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਅਦਾਕਾਰਾਂ ਵੱਲੋਂ ਕੌਮਾਂਤਰੀ ਪੱਧਰ 'ਤੇ ਮਚਾਈ ਜਾ ਰਹੀ ਧੂਮਾਂ ਨੂੰ ਲੈ ਕੇ ਵੀ ਖੁਸ਼ੀ ਜਾਹਿਰ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ਦੇ ਵਿੱਚ ਹੁੰਦੇ ਹਨ ਤਾਂ ਇੱਕ ਵੱਖਰੀ ਹੀ ਵਾਈਬ ਇੱਥੇ ਉਨ੍ਹਾਂ ਨੂੰ ਮਹਿਸੂਸ ਹੁੰਦੀ ਹੈ।

ਇਹ ਖ਼ਬਰ ਵੀ ਪੜ੍ਹੋ - ਸੈਂਸਰ ਬੋਰਡ ਨੇ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਸਰਟੀਫਿਕੇਟ ਦੇਣ ਤੋਂ ਕੀਤਾ ਇਨਕਾਰ

ਲੁਧਿਆਣਾ ਦੇ ਕ੍ਰਿਸਟਲ ਸਵਿਚ ਗੇਅਰ ਅਤੇ ਆਰ ਆਰ ਪ੍ਰੋਡਕਸ਼ਨ ਦੇ ਸਹਿਯੋਗ ਦੇ ਨਾਲ ਇਹ ਇੰਟਰਨੈਸ਼ਨਲ ਆਈਕੋਨਿਕ ਐਵਾਰਡ ਲੁਧਿਆਣਾ ਦੇ 'ਚ 21 ਸਤੰਬਰ ਨੂੰ ਹੋਣ ਜਾ ਰਹੇ ਹਨ ਜਿਨਾਂ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਇਸੇ ਦੇ ਮੱਦੇ ਨਜ਼ਰ ਮਨਾਰਾ ਚੋਪੜਾ ਅਤੇ ਹੋਰ ਅਦਾਕਾਰ ਲੁਧਿਆਣਾ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਮੀਡੀਆ ਨਾਲ ਰੂਬਰੂ ਹੁੰਦੇ ਹੋਏ ਐਵਾਰਡ ਫੰਕਸ਼ਨ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਨਾਲ ਹੀ ਇੰਟਰਨੈਸ਼ਨਲ ਆਈਕੋਨਿਕ ਐਵਾਰਡ ਦੀ ਟਰਾਫੀ ਵੀ ਮੀਡੀਆ ਦੇ ਅੱਗੇ ਪੇਸ਼ ਕੀਤੀ। ਇਸ ਦੌਰਾਨ ਪੰਜਾਬੀ ਅਦਾਕਾਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਇੱਕ ਬਹੁਤ ਵੱਡਾ ਮੰਚ ਹੈ, ਇਸ ਦੇ ਨਾਲ ਪੰਜਾਬੀ ਫਿਲਮ ਜਗਤ ਨੂੰ ਹੋਰ ਵੀ ਵਧਾਵਾ ਮਿਲੇਗਾ ਕਿਉਂਕਿ ਪੰਜਾਬੀ ਕਲਾਕਾਰ ਕੋਮਾਂਤਰੀ ਪੱਧਰ ਤੇ ਧੂਮਾ ਪਾ ਰਹੇ ਹਨ। ਇਸ ਨਾਲ ਉਹਨਾਂ ਦੀ ਹੌਸਲਾ ਅਫਜ਼ਾਈ ਹੋਰ ਹੋਵੇਗੀ ਪੰਜਾਬ ਦੇ ਵਿੱਚ ਇੰਡਸਟਰੀ ਹੋਰ ਪ੍ਰਫੁਲਿਤ ਹੋਵੇਗੀ, ਜਿਸ ਨਾਲ ਸਾਰੇ ਹੀ ਨਵੇਂ ਅਤੇ ਪੁਰਾਣੇ ਕਲਾਕਾਰਾਂ ਨੂੰ ਫਾਇਦਾ ਮਿਲੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News