ਪਤੀ ਨਾਲ ਰਾਜਸਥਾਨ ਪੁੱਜੀ ਮਾਧੁਰੀ ਦੀਕਸ਼ਿਤ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ
Thursday, Feb 06, 2025 - 10:36 AM (IST)
ਮੁੰਬਈ- ਬਾਲੀਵੁਡ ਦੀ ਮਸ਼ਹੂਰ ਅਦਾਕਾਰਾ ਮਾਧੁਰੀ ਦੀਕਸ਼ਿਤ ਅਤੇ ਉਨ੍ਹਾਂ ਦੇ ਪਤੀ ਸ਼੍ਰੀਰਾਮ ਮਾਧਵ ਨੇਨੇ ਰਾਜਸਥਾਨ ਪੁੱਜੇ। ਇਸ ਦੌਰਾਨ ਸ਼ਾਹੀ ਮਹਿਮਾਨ ਨਿਵਾਜ਼ੀ ਦਾ ਆਨੰਦ ਮਾਣ ਰਿਹਾ ਇਹ ਖੂਬਸੂਰਤ ਜੋੜਾ ਉੱਥੋਂ ਦੇ ਰਜਵਾੜਾਸ਼ਾਹੀ ਅਤੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦਾ ਨਜ਼ਰੀ ਆ ਰਿਹਾ ਹੈ।
ਮੁੰਬਈ ਤੋਂ ਰਾਜਸਥਾਨ ਤੱਕ ਦੇ ਇਸ ਮਹੱਤਵਪੂਰਨ ਦੌਰੇ ਦੇ ਪਹਿਲੇ ਪੜ੍ਹਾਅ ਅਧੀਨ ਗੁਲਾਬੀ ਨਗਰੀ ਮੰਨੇ ਜਾਂਦੇ ਜੈਪੁਰ ਪੁੱਜੇ ਇਸ ਸ਼ਾਨਦਾਰ ਕਪਲ ਦਾ ਉੱਥੋਂ ਦੀਆਂ ਰਾਜਸੀ ਅਤੇ ਕਲਾ ਸ਼ਖਸੀਅਤਾਂ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ, ਜਿਸ ਨਾਲ ਮਿਲੇ ਇਸ ਨਿੱਘੇ ਪਿਆਰ ਸਨੇਹ ਨੂੰ ਲੈ ਕੇ ਇਹ ਦੋਨੋਂ ਸ਼ਖਸ਼ੀਅਤਾਂ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੀਆਂ ਹਨ।
ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ।ਇਸੇ ਸੰਬੰਧਤ ਆਪਣੇ ਜਜ਼ਬਾਤ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਉਦੈਪੁਰ ਅਤੇ ਡੋਂਗਰਪੁਰ ਤੱਕ ਦੀ ਇਹ ਇੱਕ ਅਭੁੱਲ ਯਾਤਰਾ ਹੈ। ਇਸ ਦੌਰਾਨ ਉਦੈਪੁਰ ਦੀਆਂ ਝੀਲਾਂ ਦੀ ਸ਼ਾਂਤ ਸੁੰਦਰਤਾ ਤੋਂ ਲੈ ਕੇ ਅਮੀਰ ਵਿਰਾਸਤਾਂ ਤੱਕ ਦਾ ਹਰ ਪਲ ਇੱਕ ਸ਼ਾਨਦਾਰ ਸ਼ਾਹਕਾਰ ਵਾਂਗ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਿੱਘੇ ਸਵਾਗਤ ਲਈ ਸ਼ਾਨਦਾਰ ਮੇਜ਼ਬਾਨਾਂ ਦਾ ਸ਼ਾਹੀ ਮਹਿਮਾਨ ਨਿਵਾਜ਼ੀ ਲਈ ਉਦੈਪੁਰ ਅਤੇ ਡੋਂਗਰਪੁਰ ਦੇ ਰਾਜਕੁਮਾਰਾਂ ਦਾ ਤਹਿ ਦਿਲੋਂ ਧੰਨਵਾਦ।
ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ 'ਚ ਰਿਲੀਜ਼ ਹੋਈ 'ਭੂਲ ਭੁਲੱਈਆ 3' ਦਾ ਪ੍ਰਭਾਵੀ ਹਿੱਸਾ ਰਹੀ ਅਦਾਕਾਰਾ ਮਾਧੁਰੀ ਦੀਕਸ਼ਿਤ ਦੀ ਭੂਮਿਕਾ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ, ਜਿਸ ਸੰਬੰਧੀ ਮਿਲ ਰਹੇ ਇਸ ਭਰਵੇਂ ਬਾਅਦ ਇੱਕ ਵਾਰ ਫਿਰ ਬਾਲੀਵੁੱਡ 'ਚ ਖਾਸੀ ਸਰਗਰਮ ਨਜ਼ਰ ਆ ਰਹੀ ਹੈ
ਇਹ ਬਿਹਤਰੀਨ ਅਦਾਕਾਰਾ, ਜੋ ਆਉਣ ਵਾਲੇ ਦਿਨਾਂ 'ਚ ਵੀ ਕੁਝ ਹੋਰ ਫਿਲਮਾਂ 'ਚ ਵੀ ਆਪਣੀ ਪ੍ਰਭਾਵਪੂਰਨ ਉਪ-ਸਥਿਤੀ ਦਰਜ ਕਰਵਾਏਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e