ਆਪਣੇ ਬੁਰੇ ਦੌਰ ਨੂੰ ਯਾਦ ਕਰ ਭਾਵੁਕ ਹੋਈ ਕੈਟਰੀਨਾ ਕੈਫ, ਕਿਹਾ- ਮੈਨੂੰ ਲੱਗਿਆ ਹੁਣ ਮੇਰੀ ਜ਼ਿੰਦਗੀ ਹੋ ਗਈ ਹੈ ਖ਼ਤਮ

Sunday, Oct 23, 2022 - 04:59 PM (IST)

ਆਪਣੇ ਬੁਰੇ ਦੌਰ ਨੂੰ ਯਾਦ ਕਰ ਭਾਵੁਕ ਹੋਈ ਕੈਟਰੀਨਾ ਕੈਫ, ਕਿਹਾ- ਮੈਨੂੰ ਲੱਗਿਆ ਹੁਣ ਮੇਰੀ ਜ਼ਿੰਦਗੀ ਹੋ ਗਈ ਹੈ ਖ਼ਤਮ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦਾ ਨਾਂ ਬਾਲੀਵੁੱਡ ਦੀਆਂ ਉਨ੍ਹਾਂ ਹੀਰੋਇਨਾਂ 'ਚ ਸ਼ਾਮਲ ਹੈ, ਜਿਨ੍ਹਾਂ ਨੇ ਆਪਣੇ ਦਮ 'ਤੇ ਬਾਲੀਵੁੱਡ 'ਚ ਆਪਣੀ ਪਛਾਣ ਬਣਾਈ ਹੈ। ਇਕ ਸਮਾਂ ਸੀ ਕਿ ਜਦੋਂ ਉਸ ਨੂੰ ਬਾਲੀਵੁੱਡ 'ਚ ਪਛਾਣ ਬਨਾਉਣ ਲਈ ਲੰਮਾ ਸੰਘਰਸ਼ ਕਰਨਾ ਪਿਆ ਅਤੇ ਬਹੁਤ ਕੁਝ ਬਰਦਾਸ਼ਤ ਵੀ ਕਰਨਾ ਪਿਆ ਸੀ। ਹਾਲ ਹੀ 'ਚ ਕੈਟਰੀਨਾ ਕੈਫ ਨੇ ਇੱਕ ਇੰਟਰਵਿਊ ਦਿੱਤਾ, ਜਿਸ 'ਚ ਉਸ ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਕਈ ਖ਼ੁਲਾਸੇ ਕੀਤੇ ਹਨ।

PunjabKesari

ਕੈਟਰੀਨਾ ਕੈਫ ਨੇ ਖ਼ੁਲਾਸਾ ਕੀਤਾ ਹੈ ਕਿ ਫ਼ਿਲਮ 'ਸਾਇਆ' 'ਚ ਮੈਨੂੰ ਕੱਢ ਦਿੱਤਾ ਗਿਆ ਸੀ। ਮੇਰਾ ਸਿਰਫ਼ ਇੱਕ ਹੀ ਸ਼ਾਟ ਸੀ ਪਰ ਮੈਂ ਇੱਕ ਵੀ ਦਿਨ ਸ਼ੂਟਿੰਗ ਨਹੀਂ ਕੀਤੀ ਸੀ। ਉਸ ਸਮੇਂ ਮੈਨੂੰ ਲੱਗਿਆ ਕਿ ਮੇਰੀ ਜ਼ਿੰਦਗੀ ਅਤੇ ਮੇਰਾ ਕਰੀਅਰ ਖ਼ਤਮ ਹੋ ਗਿਆ ਹੈ। ਇਸ ਦੇ ਨਾਲ ਹੀ ਕੈਟਰੀਨਾ ਨੇ ਅੱਗੇ ਦੱਸਿਆ ਕਿ ਮੈਨੂੰ ਕਿਹਾ ਗਿਆ ਕਿ ਉਹ ਕਦੇ ਵੀ ਅਦਾਕਾਰਾ ਨਹੀਂ ਹੋ ਸਕਦੀ ਕਿਉਂਕਿ ਉਸ 'ਚ ਅਦਾਕਾਰਾ ਵਰਗਾ ਕੁਝ ਵੀ ਨਹੀਂ ਹੈ। ਇਹ ਸੁਣ ਕੇ ਮੈਂ ਬਹੁਤ ਰੋਈ ਸੀ। ਕੈਟਰੀਨਾ ਕੈਫ ਨੇ ਆਪਣੇ ਇਸ ਇੰਟਰਵਿਊ ਦੌਰਾਨ ਹੋਰ ਵੀ ਕਈ ਖ਼ੁਲਾਸੇ ਕੀਤੇ ਹਨ। 

PunjabKesari

ਕੈਟਰੀਨਾ ਕੈਫ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਦਾ ਸਬੰਧ ਵਿਦੇਸ਼ ਨਾਲ ਹੈ। ਉਸ ਨੇ ਵਿੱਕੀ ਕੌਸ਼ਲ ਨਾਲ ਕੁਝ ਮਹੀਨੇ ਪਹਿਲਾਂ ਹੀ ਵਿਆਹ ਕਰਵਾਇਆ ਹੈ। ਵਿੱਕੀ ਕੌਸ਼ਲ ਵੀ ਇੱਕ ਵਧੀਆ ਅਦਾਕਾਰ ਹਨ ਅਤੇ ਉਨ੍ਹਾਂ ਦਾ ਸਬੰਧ ਪੰਜਾਬੀ ਪਰਿਵਾਰ ਨਾਲ ਹੈ। ਵਿੱਕੀ ਕੌਸ਼ਲ ਨਾਲ ਵਿਆਹ ਤੋਂ ਪਹਿਲਾਂ ਅਦਾਕਾਰਾ ਦਾ ਨਾਮ ਸਲਮਾਨ ਖ਼ਾਨ ਦੇ ਨਾਲ ਜੋੜਿਆ ਜਾ ਰਿਹਾ ਸੀ। ਹਾਲਾਂਕਿ ਕੈਟਰੀਨਾ ਦਾ ਵਿੱਕੀ ਕੌਸ਼ਲ ਨਾਲ ਵਿਆਹ ਕਰਵਾਉਣਾ ਹਰ ਕਿਸੇ ਲਈ ਹੈਰਾਨਜਨਕ ਸੀ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News