ਲੋਕਾਂ ਕਿਹਾ ਕਿ ਮੈਂ ''ਡਬਲ ਐਕਸਐੱਲ'' ਨੂੰ ਚੁਣ ਕੇ ਗ਼ਲਤੀ ਕਰ ਰਹੀਂ ਹਾਂ, ਇਹ ਮੇਰੇ ਕਰੀਅਰ ਦਾ ਅੰਤ ਹੋਵੇਗਾ : ਹੁਮਾ ਕੁਰੈਸ਼ੀ

Sunday, Oct 23, 2022 - 03:07 PM (IST)

ਲੋਕਾਂ ਕਿਹਾ ਕਿ ਮੈਂ ''ਡਬਲ ਐਕਸਐੱਲ'' ਨੂੰ ਚੁਣ ਕੇ ਗ਼ਲਤੀ ਕਰ ਰਹੀਂ ਹਾਂ, ਇਹ ਮੇਰੇ ਕਰੀਅਰ ਦਾ ਅੰਤ ਹੋਵੇਗਾ : ਹੁਮਾ ਕੁਰੈਸ਼ੀ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਆਪਣੇ ਦਮਦਾਰ ਕਿਰਦਾਰਾਂ ਲਈ ਜਾਣੀ ਜਾਂਦੀ ਹੈ, ਜਿਸ ਨੇ ਇਕ ਤੋਂ ਬਾਅਦ ਇਕ ਰੂੜ੍ਹੀਵਾਦ ਨੂੰ ਤੋੜਿਆ ਹੈ। 'ਡਬਲ ਐਕਸਐੱਲ' 'ਚ ਵੀ ਉਹ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨਾਲ ਅਜਿਹੀ ਹੀ ਭੂਮਿਕਾ ਨਿਭਾ ਰਹੀ ਹੈ।

PunjabKesari

ਸਤਰਾਮ ਰਮਾਨੀ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ 'ਚ ਦੋਵੇਂ ਅਦਾਕਾਰਾਂ ਪਲੱਸ ਸਾਈਜ਼ ਔਰਤਾਂ ਦੀ ਭੂਮਿਕਾ ਨਿਭਾਉਂਦੀਆਂ ਨਜ਼ਰ ਆਉਣਗੀਆਂ। ਉਨ੍ਹਾਂ ਨੂੰ ਆਪਣੀ ਭੂਮਿਕਾ ਲਈ ਕਾਫ਼ੀ ਭਾਰ ਵਧਾਉਣਾ ਪਿਆ ਸੀ। ਹੁਮਾ ਕੁਰੈਸ਼ੀ ਨੇ ਇਹ ਵੀ ਦੱਸਿਆ ਕਿ ਉਸ ਨੂੰ ਇਸ ਭੂਮਿਕਾ ਲਈ ਲਗਭਗ 20 ਕਿੱਲੋ ਭਾਰ ਵਧਾਉਣਾ ਪਿਆ।

PunjabKesari

ਉਹ ਕਹਿੰਦੀ ਹੈ ਕਿ ਮੈਂ ਡਰੀ ਹੋਈ ਸੀ ਕਿਉਂਕਿ ਮੇਰੇ ਨਜ਼ਦੀਕੀ ਵਿਸ਼ਵਾਸਪਾਤਰਾਂ ਅਤੇ ਸਾਥੀਆਂ ਨੇ ਮੈਨੂੰ ਕਿਹਾ ਕਿ ਮੈਂ ਗ਼ਲਤੀ ਕਰ ਰਹੀ ਹਾਂ। ਇਹ ਮੇਰੇ ਕਰੀਅਰ ਦਾ ਅੰਤ ਹੋਵੇਗਾ ਪਰ ਇਸ ਸਭ ਦੇ ਬਾਵਜੂਦ ਉਸ ਨੇ ਆਪਣਾ ਮਨ ਬਣਾ ਲਿਆ ਤੇ ਭੂਮਿਕਾ ਨਿਭਾਉਣ ਦਾ ਫ਼ੈਸਲਾ ਕੀਤਾ। ਇਹ ਫ਼ਿਲਮ 4 ਨਵੰਬਰ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News