ਗੌਹਰ ਖ਼ਾਨ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਪੋਸਟ ਸਾਂਝੀ ਕਰ ਦਿੱਤੀ ਫੈਨਜ਼ ਨੂੰ ਖੁਸ਼ਖਬਰੀ

Friday, May 12, 2023 - 09:11 AM (IST)

ਗੌਹਰ ਖ਼ਾਨ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਪੋਸਟ ਸਾਂਝੀ ਕਰ ਦਿੱਤੀ ਫੈਨਜ਼ ਨੂੰ ਖੁਸ਼ਖਬਰੀ

ਮੁੰਬਈ (ਬਿਊਰੋ) : ਪ੍ਰਸਿੱਧ ਅਦਾਕਾਰਾ ਗੌਹਰ ਖ਼ਾਨ ਦੇ ਘਰ ਬੱਚੇ ਦੀਆਂ ਕਿਲਕਾਰੀਆਂ ਗੂੰਜ ਉੱਠੀਆਂ ਹਨ। ਜੀ ਹਾਂ, 10 ਮਈ ਨੂੰ ਗੌਹਰ ਖ਼ਾਨ ਅਤੇ ਪਤੀ ਜ਼ੈਦ ਦਰਬਾਰ ਦੇ ਘਰ ਇੱਕ ਛੋਟਾ ਜਿਹਾ ਮਹਿਮਾਨ ਆਇਆ ਹੈ। ਗੌਹਰ ਖ਼ਾਨ ਨੇ ਬੁੱਧਵਾਰ ਨੂੰ ਇਕ ਬੱਚੇ ਨੂੰ ਜਨਮ ਦਿੱਤਾ ਹੈ, ਜਿਸ ਦਾ ਐਲਾਨ ਉਸ ਨੇ ਬੀਤੇ ਰਾਤ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦਿਆਂ ਕੀਤਾ ਹੈ।

PunjabKesari

ਬਿੱਗ ਬੌਸ ਦੀ ਜੇਤੂ ਗੌਹਰ ਖ਼ਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਮਾਂ ਬਣਨ ਦੀ ਜਾਣਕਾਰੀ ਦਿੱਤੀ ਹੈ। ਇਸ ਪੋਸਟ 'ਚ ਉਸ ਨੇ ਲਿਖਿਆ, ''ਲੜਕਾ ਹੋਇਆ ਹੈ, ਸਹੀ ਅਰਥਾਂ 'ਚ 10 ਮਈ 2023 ਨੂੰ ਸਾਨੂੰ ਅਸਲੀ ਖੁਸ਼ੀ ਦਾ ਅਹਿਸਾਸ ਹੋਇਆ ਹੈ। ਸਾਡਾ ਪੁੱਤਰ ਉਨ੍ਹਾਂ ਦੇ ਪਿਆਰ ਅਤੇ ਪ੍ਰਾਰਥਨਾਵਾਂ ਲਈ ਸਾਰਿਆਂ ਦਾ ਧੰਨਵਾਦ ਕਰਦਾ ਹੈ।" 

PunjabKesari

ਇਸ ਤੋਂ ਬਾਅਦ ਗੌਹਰ ਖ਼ਾਨ ਦੇ ਚਾਹੁਣ ਵਾਲਿਆਂ ਵੱਲੋਂ ਵਧਾਈਆਂ ਦਾ ਦੌਰ ਜਾਰੀ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਗੌਹਰ ਖ਼ਾਨ ਅਤੇ ਉਸ ਦੇ ਪਤੀ ਜ਼ੈਦ ਦਰਬਾਰ ਨੂੰ ਮਾਤਾ-ਪਿਤਾ ਬਣਨ ਤੋਂ ਬਾਅਦ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਸ਼ੁਭਕਾਮਨਾਵਾਂ ਵੀ ਦੇ ਰਹੇ ਹਨ। ਗੌਹਰ ਅਤੇ ਜੈਦ ਨੇ ਸਾਲ 2020 'ਚ ਵਿਆਹ ਕਰਵਾਇਆ ਸੀ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News