ਤਲਾਕ ਦੀਆਂ ਅਟਕਲਾਂ ਵਿਚਾਲੇ ਐਸ਼ਵਰਿਆ ਨੇ ਮਨਾਇਆ ਜਨਮਦਿਨ, ਪਤੀ ਨੇ ਨਹੀਂ ਕੀਤਾ ਵਿਸ਼

Saturday, Nov 02, 2024 - 03:53 PM (IST)

ਤਲਾਕ ਦੀਆਂ ਅਟਕਲਾਂ ਵਿਚਾਲੇ ਐਸ਼ਵਰਿਆ ਨੇ ਮਨਾਇਆ ਜਨਮਦਿਨ, ਪਤੀ ਨੇ ਨਹੀਂ ਕੀਤਾ ਵਿਸ਼

ਮੁੰਬਈ- ਪਿਛਲੇ ਕੁਝ ਦਿਨਾਂ ਤੋਂ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਆਪਣੇ ਤਲਾਕ ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲਾਂਕਿ ਅਜੇ ਤੱਕ ਬੱਚਨ ਪਰਿਵਾਰ ਦੇ ਕਿਸੇ ਨੇ ਵੀ ਅਜਿਹੀਆਂ ਖਬਰਾਂ ਜਾਂ ਅਫਵਾਹਾਂ 'ਤੇ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਪਰ ਐਸ਼ਵਰਿਆ ਨੂੰ ਜਨਮਦਿਨ 'ਤੇ ਸ਼ੁਭਕਾਮਨਾਵਾਂ ਨਾ ਦੇ ਕੇ ਅਮਿਤਾਭ ਬੱਚਨ ਅਤੇ ਅਭਿਸ਼ੇਕ ਨੇ ਤਲਾਕ ਦੀਆਂ ਖਬਰਾਂ ਨੂੰ ਹੋਰ ਹਵਾ ਦਿੱਤੀ ਹੈ। ਅਜਿਹੇ 'ਚ ਅਦਾਕਾਰਾ ਦੇ ਪ੍ਰਸ਼ੰਸਕ ਕਾਫੀ ਨਾਰਾਜ਼ ਹਨ।ਹਾਲ ਹੀ 'ਚ ਅਭਿਸ਼ੇਕ ਦੀ ਫ਼ਿਲਮ 'ਦਾਸਵੀ' ਦੀ ਕੋ-ਸਟਾਰ ਨਿਮਰਤ ਕੌਰ ਦਾ ਇਕ ਇੰਟਰਵਿਊ ਵੀ ਵਾਇਰਲ ਹੋਇਆ ਸੀ, ਜਿਸ 'ਚ ਉਨ੍ਹਾਂ ਨੇ ਅਭਿਸ਼ੇਕ ਦੇ ਵਿਆਹ 'ਤੇ ਕੁਮੈਂਟ ਕੀਤੀ ਸੀ ਪਰ ਐਸ਼ਵਰਿਆ ਰਾਏ ਦੇ ਇੰਸਟਾਗ੍ਰਾਮ ਤੋਂ ਇੱਕ ਵੱਡਾ ਸੰਕੇਤ ਇਹ ਸੀ ਕਿ ਉਹ ਸਿਰਫ ਆਪਣੇ ਪਤੀ ਅਭਿਸ਼ੇਕ ਬੱਚਨ ਨੂੰ ਇੰਸਟਾਗ੍ਰਾਮ 'ਤੇ ਫਾਲੋ ਕਰਦੀ ਹੈ। ਪ੍ਰਸ਼ੰਸਕਾਂ ਦੀ ਖੁਸ਼ੀ ਦੀ ਵੀ ਕੋਈ ਹੱਦ ਨਹੀਂ ਰਹੀ।  ਸੋਸ਼ਲ ਮੀਡੀਆ 'ਤੇ ਦੋਵਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ।

ਅਮਿਤਾਭ-ਅਭਿਸ਼ੇਕ ਨੇ ਜਨਮਦਿਨ ਦੀ ਨਹੀਂ ਦਿੱਤੀ ਵਧਾਈ 
ਐਸ਼ਵਰਿਆ ਰਾਏ ਦੇ ਤਲਾਕ ਦੀਆਂ ਅਟਕਲਾਂ ਦੇ ਵਿਚਕਾਰ ਕੱਲ ਯਾਨੀ 1 ਨਵੰਬਰ ਨੂੰ ਅਦਾਕਾਰਾ ਦਾ ਜਨਮਦਿਨ ਸੀ ਪਰ ਬੱਚਨ ਪਰਿਵਾਰ ਦੇ ਕਿਸੇ ਵੀ ਵਿਅਕਤੀ ਨੇ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਉਸ ਨੂੰ ਸ਼ੁਭਕਾਮਨਾਵਾਂ ਨਹੀਂ ਦਿੱਤੀਆਂ ਅਤੇ ਨਾ ਹੀ ਅਦਾਕਾਰਾ ਦੀ ਪੋਸਟ ਨੂੰ ਸਾਂਝਾ ਕੀਤਾ, ਜਦੋਂ ਕਿ ਮਿਸ ਵਰਲਡ ਰਹੀ ਐਸ਼ ਦੇ ਪ੍ਰਸ਼ੰਸਕਾਂ ਨੇ ਉਸ ਦੇ ਖਾਸ ਦਿਨ 'ਤੇ ਉਸ 'ਤੇ ਪੂਰੇ ਦਿਲ ਨਾਲ ਪਿਆਰ ਦੀ ਵਰਖਾ ਕੀਤੀ। ਕਾਜੋਲ ਵਰਗੀਆਂ ਕਈ ਮਸ਼ਹੂਰ ਹਸਤੀਆਂ ਨੇ ਐਸ਼ਵਰਿਆ ਰਾਏ ਨੂੰ X (ਪਹਿਲਾਂ ਟਵਿੱਟਰ) 'ਤੇ ਉਸਦੇ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ, ਰਕੁਲ ਪ੍ਰੀਤ ਸਿੰਘ ਨੇ ਵੀ ਅਦਾਕਾਰਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਪਰ ਅਜੇ ਤੱਕ ਐਸ਼ਵਰਿਆ ਦੇ ਪਤੀ ਅਭਿਸ਼ੇਕ ਅਤੇ ਸਹੁਰੇ ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ 'ਤੇ ਉਸ ਨੂੰ ਸ਼ੁਭਕਾਮਨਾਵਾਂ ਨਹੀਂ ਦਿੱਤੀਆਂ ਹਨ।

ਪ੍ਰਸ਼ੰਸਕ ਲਗਾ ਰਹੇ ਹਨ ਕਈ ਤਰ੍ਹਾਂ ਦੇ ਅੰਦਾਜ਼ੇ 
ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਵਿਚਕਾਰ ਕੀ ਚੱਲ ਰਿਹਾ ਹੈ, ਜੋ 17 ਸਾਲਾਂ ਤੱਕ ਖੁਸ਼ਹਾਲ ਵਿਆਹੁਤਾ ਜੀਵਨ ਬਤੀਤ ਕਰ ਰਹੇ ਹਨ? ਤਲਾਕ ਦੀਆਂ ਅਫਵਾਹਾਂ ਵਿਚਾਲੇ ਬੱਚਨ ਪਰਿਵਾਰ ਨੇ ਐਸ਼ ਨੂੰ ਕਿਉਂ ਦਿੱਤਾ ਇੰਨਾ ਵੱਡਾ ਝਟਕਾ? ਪ੍ਰਸ਼ੰਸਕ ਪੁੱਛ ਰਹੇ ਹਨ ਕਿ ਕੀ ਦੋਵੇਂ ਸੱਚਮੁੱਚ ਵੱਖ ਹੋ ਜਾਣਗੇ? ਇਹ ਵੀ ਕਿਹਾ ਜਾ ਰਿਹਾ ਹੈ ਕਿ ਐਸ਼ ਅਤੇ ਅਭਿਸ਼ੇਕ ਪਹਿਲਾਂ ਤੋਂ ਹੀ ਵੱਖ ਰਹਿ ਰਹੇ ਹਨ। ਇਸ ਨੂੰ ਦੇਖ ਕੇ ਪ੍ਰਸ਼ੰਸਕ ਕਹਿ ਰਹੇ ਹਨ ਕਿ ਐਸ਼ ਯਕੀਨੀ ਤੌਰ 'ਤੇ ਬੱਚਨ ਪਰਿਵਾਰ ਤੋਂ ਦੂਰ ਹੈ। ਪ੍ਰਸ਼ੰਸਕਾਂ ਦੇ ਮਨਾਂ ਵਿੱਚ ਹੋਰ ਵੀ ਸ਼ੰਕੇ ਪੈਦਾ ਹੋ ਗਏ ਹਨ। ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਇਨ੍ਹੀਂ ਦਿਨੀਂ ਇਕੱਠੇ ਨਜ਼ਰ ਨਹੀਂ ਆ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News