ਉਰਵਸ਼ੀ ਰੌਤੇਲਾ ਹੋਈ Oops Moment ਦਾ ਸ਼ਿਕਾਰ, ਫੈਨਜ਼ ਨੇ ਕੀਤਾ ਟ੍ਰੋਲ

Friday, Nov 08, 2024 - 02:31 PM (IST)

ਉਰਵਸ਼ੀ ਰੌਤੇਲਾ ਹੋਈ Oops Moment ਦਾ ਸ਼ਿਕਾਰ, ਫੈਨਜ਼ ਨੇ ਕੀਤਾ ਟ੍ਰੋਲ

ਮੁੰਬਈ- ਆਪਣੀ ਨਿੱਜੀ ਜ਼ਿੰਦਗੀ ਤੇ ਆਪਣੇ ਬਿਆਨਾਂ ਕਰਕੇ ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲੀ ਉਰਵਸ਼ੀ ਰੌਤੇਲਾ ਦੀ ਆਏ ਦਿਨ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਇਨ੍ਹਾਂ ਦਿਨੀਂ ਉਹ ਆਪਣੇ ਗੀਤ ‘ਰੱਬਾ ਕਰੇ’ ਦੀ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ। ਪ੍ਰਮੋਸ਼ਨ ਦੌਰਾਨ ਉਰਵਸ਼ੀ ਰੌਤੇਲਾ ਇੱਕ Oops Moment ਦਾ ਸ਼ਿਕਾਰ ਹੋ ਗਈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇੱਥੋਂ ਤੱਕ ਕੀ ਲੋਕ ਉਰਵਸ਼ੀ ਰੌਤੇਲਾ ਨੂੰ ਆਪਣਾ ਸਟਾਈਲਿਸਟ ਬਦਲਣ ਦੀ ਸਲਾਹ ਦੇ ਰਹੇ ਹਨ।ਉਰਵਸ਼ੀ ਰੌਤੇਲਾ ‘ਰੱਬਾ ਕਰੇ’ ਗੀਤ ਨੂੰ ਪ੍ਰਮੋਟ ਕਰਨ ਲਈ ਇੰਡੀਆਜ਼ ਬੈਸਟ ਡਾਂਸਰ ਦੇ ਸੈੱਟ ‘ਤੇ ਗਈ ਸੀ। ਸ਼ੋਅ ਦੇ ਗ੍ਰੈਂਡ ਫਿਨਾਲੇ ‘ਚ ਉਨ੍ਹਾਂ ਦੀ ਡਰੈੱਸ ਅਜਿਹੀ ਸੀ ਕਿ ਕੋਈ ਵੀ ਇਸ ਤੋਂ ਨਜ਼ਰ ਨਹੀਂ ਹਟਾ ਸਕਦਾ ਸੀ। ਇਸ ਕਾਰਨ ਉਹ ਟ੍ਰੋਲਸ ਦਾ ਵੀ ਨਿਸ਼ਾਨਾ ਬਣ ਗਈ ਹੈ।ਉਰਵਸ਼ੀ ਰੌਤੇਲਾ ਇਸ ਸ਼ੋਅ ‘ਚ ਸੰਗੀਤਕਾਰ ਸ਼ੈਲ ਓਸਵਾਲ ਨਾਲ ਪਹੁੰਚੀ ਸੀ। ਉਸ ਨੇ ਕਾਲੇ ਰੰਗ ਦਾ ਸ਼ੀਅਰ ਪੈਂਟਸੂਟ ਪਾਇਆ ਹੋਇਆ ਸੀ। ਜੋ ਹਰੇਕ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ। ਜਿਵੇਂ ਹੀ ਉਰਵਸ਼ੀ ਰੌਤੇਲਾ ਪਾਪਰਾਜ਼ੀ ਲਈ ਪੋਜ਼ ਦੇਣ ਤੋਂ ਬਾਅਦ ਪਿੱਛੇ ਮੁੜੀ ਤਾਂ ਉਸ ਦੀ ਡਰੈੱਸ ਪਿੱਛੋਂ ਫੱਟੀ ਹੋਈ ਸੀ। ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਹ ਵੀਡੀਓ ਹੁਣ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।

 

 
 
 
 
 
 
 
 
 
 
 
 
 
 
 
 

A post shared by Instant Bollywood (@instantbollywood)

ਲੋਕਾਂ ਨੇ ਕਈ ਤਰ੍ਹਾਂ ਦੇ ਕੀਤੇ ਕਮੈਂਟ 

ਉਰਵਸ਼ੀ ਰੌਤੇਲਾ ਦੇ ਵੀਡੀਓ ਨੂੰ ਦੇਖ ਕੇ ਲੋਕ ਕਾਫ਼ੀ ਕਮੈਂਟ ਕਰ ਰਹੇ ਹਨ। ਇੱਕ ਨੇ ਲਿਖਿਆ-‘ਇੰਨੇ ਵੱਡੇ ਲੋਕ ਫਟੇ ਹੋਏ ਕੱਪੜੇ ਪਾਉਂਦੇ ਹਨ। ‘ਜਦਕਿ ਇੱਕ ਹੋਰ ਨੇ ਲਿਖਿਆ- ਉਰਵਸ਼ੀ ਰੌਤੇਲਾ ਜਿਸ ਦੀ ਡਰੈੱਸ ਫੱਟ ਗਈ, ਕਿਰਪਾ ਕਰਕੇ ਕੋਈ ਇਸ ਦੀ ਡਰੈੱਸਿੰਗ ਸੈਂਸ ਨੂੰ ਸੁਧਾਰੋ। ਇੱਕ ਹੋਰ ਨੇ ਲਿਖਿਆ- ਇਸ ਨੂੰ ਸਟਾਈਲਿਸਟ ਬਦਲਣ ਦੀ ਸਖ਼ਤ ਲੋੜ ਹੈ।ਹਾਲ ਹੀ ‘ਚ ਉਰਵਸ਼ੀ ਰੌਤੇਲਾ ਨੇ ਆਪਣੀ ਇੱਕ ਵੀਡੀਓ ਪੋਸਟ ਕੀਤੀ ਸੀ ਜਿਸ ‘ਚ ਉਹ ਫ੍ਰੈਂਚ ਬੋਲਦੀ ਨਜ਼ਰ ਆ ਰਹੀ ਹੈ ਪਰ ਲੋਕਾਂ ਨੂੰ ਇਹ ਪਸੰਦ ਨਹੀਂ ਆਇਆ। ਵੀਡੀਓ ਸ਼ੇਅਰ ਕਰਦੇ ਹੋਏ ਉਰਵਸ਼ੀ ਰੌਤੇਲਾ ਨੇ ਲਿਖਿਆ- ‘ਫ੍ਰੈਂਚ ਬੋਲਣ ਦੀ ਮੇਰੀ ਕਲਾ! ਜਦੋਂ ਤੁਹਾਨੂੰ ਫਰਾਂਸ ਤੋਂ ਇੰਨਾ ਪਿਆਰ ਮਿਲਦਾ ਹੈ ਤਾਂ ਉਨ੍ਹਾਂ ਦੀ ਭਾਸ਼ਾ ਨੂੰ ਅਪਣਾਉਣਾ ਹੀ ਸਹੀ ਲੱਗਦਾ ਹੈ! ਫ੍ਰੈਂਚ ਵਿੱਚ ਇੱਕ ਨਵੀਂ ਯਾਤਰਾ ਲਈ ਬੋਨਜੋਰ, ਪ੍ਰੇਰਣਾ ਲਈ ਧੰਨਵਾਦ’ ਇਸ ਵੀਡੀਓ ਨੂੰ ਵੀ ਲੋਕਾਂ ਨੇ ਪਸੰਦ ਨਹੀਂ ਕੀਤਾ। ਇੱਕ ਨੇ ਲਿਖਿਆ- ਤੁਹਾਡੀ ਫ੍ਰੈਂਚ ਅੰਗਰੇਜ਼ੀ ਜਿੰਨੀ ਉਲਝਣ ਵਾਲੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News