ਤਲਾਕ ਤੋਂ ਬਾਅਦ ਵੀ ਨਹੀਂ ਟੁੱਟਾ ਇਨ੍ਹਾਂ ਬਾਲੀਵੁੱਡ Couples ਦਾ ਰਿਸ਼ਤਾ

Thursday, Dec 12, 2024 - 06:09 AM (IST)

ਐਂਟਰਟੇਨਮੈਂਟ ਡੈਸਕ- ਬਾਲੁਵੁੱਡ 'ਚ ਰਿਸ਼ਤਾ ਟੁੱਟਣਾ ਆਮ ਗੱਲ ਹੈ ਪਰ ਇਸ ਫੀਲਡ 'ਚ ਬਹੁਤ ਸਾਰੇ ਜੋੜੇ ਅਜਿਹੇ ਹਨ ਜਿਨ੍ਹਾਂ ਨੇ ਤਲਾਕ ਹੋਣ ਤੋਂ ਬਾਅਦ ਵੀ ਆਪਣੇ ਰਿਸ਼ਤੇ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਹੋਣ ਦਿੱਤਾ ਅਤੇ ਅੱਜ ਵੀ ਇਹ ਇਕ-ਦੂਜੇ ਨਾਲ ਇਕ ਰਿਸ਼ਤਾ ਨਿਭਾਉਂਦੇ ਹਨ ਅਤੇ ਉਹ ਰਿਸ਼ਤਾ ਹੈ ਦੋਸਤੀ ਦਾ। ਬਾਲੀਵੁੱਡ 'ਚ ਕਈ ਅਜਿਹੀਆਂ ਜੋੜੀਆਂ ਹਨ, ਜਿਨ੍ਹਾਂ ਨੇ ਤਲਾਕ ਤੋਂ ਬਾਅਦ ਵੀ ਇਕ-ਦੂਜੇ ਨਾਲ ਦੋਸਤੀ ਦਾ ਰਿਸ਼ਤਾ ਬਣਾਈ ਰੱਖਿਆ ਹੈ ਅਤੇ ਮਿਸਾਲ ਕਾਇਮ ਕੀਤੀ ਹੈ। ਆਓ ਜਾਣਦੇ ਹਾਂ ਉਨ੍ਹਾਂ ਮਸ਼ਹੂਰ ਜੋੜੀਆਂ ਬਾਰੇ ਜਿਨ੍ਹਾਂ ਨੇ ਤਲਾਕ ਤੋਂ ਬਾਅਦ ਵੀ ਦੋਸਤੀ ਦਾ ਰਿਸ਼ਤਾ ਕਾਇਮ ਰੱਖਿਆ ਹੈ।

ਅਨੁਰਾਗ ਕਯਸ਼ਪ ਅਤੇ ਕਲਕੀ ਕੋਚਲਿਨ

PunjabKesari

ਫਿਲਮ ਨਿਰਦੇਸ਼ਕ ਅਨੁਰਾਗ ਕਯਸ਼ਪ ਇਨ੍ਹੀ ਦਿਨੀਂ ਆਪਣੀ ਧੀ ਦੇ ਵਿਆਹ ਨੂੰ ਲੈ ਕੇ ਖਬਰਾਂ ਦਾ ਵਿਸ਼ਾ ਬਣੇ ਹੋਏ ਹਨ। ਇਸ ਵਿਆਹ 'ਚ ਖਾਸ ਮਹਿਮਾਨ ਰਹੀ ਉਨ੍ਹਾਂ ਦੀ ਸਾਬਕਾ ਪਤਨੀ ਅਤੇ ਅਭਿਨੇਤਰੀ ਕਲਕੀ ਕੋਚਲਿਨ ਜੋ ਆਪਣੇ ਪਤੀ ਦੀ ਧੀ ਦੇ ਖਾਸ ਦਿਨ 'ਚ ਸ਼ਾਮਲ ਹੋਈ। ਅਜਿਹੇ 'ਚ ਕਲਕੀ ਦੀ ਖੂਬ ਤਾਰੀਫ ਕੀਤੀ ਜਾ ਰਹੀ ਹੈ।  

ਇਹ ਵੀ ਪੜ੍ਹੋ- ਪੰਜਾਬ ਦੇ ਮਸ਼ਹੂਰ ਗਾਇਕ ’ਤੇ ਹਮਲਾ, 10 ਤੋਂ ਵੱਧ ਲੋਕਾਂ ਖਿਲਾਫ ਮਾਮਲਾ ਦਰਜ

ਆਮਿਰ ਖਾਨ ਅਤੇ ਕਿਰਨ ਰਾਓ

PunjabKesari

ਆਮਿਰ ਖਾਨ ਅਤੇ ਕਿਰਨ ਰਾਓ ਵਿਆਦ ਦੇ 15 ਸਾਲਾਂ ਬਾਅਦ ਵੱਖ ਹੋ ਗਏ। ਹਾਲਾਂਕਿ, ਤਲਾਕ ਤੋਂ ਬਾਅਦ ਵੀ ਦੋਵਾਂ ਨੇ ਇਕ-ਦੂਜੇ ਦੇ ਨਾਲ ਕੰਮ ਜਾਰੀ ਰੱਖਿਆ। ਫਿਲਮਾਂ ਦੀ ਪ੍ਰੋਮਸ਼ਨ 'ਚ ਦੋਵੇਂ ਇਕੱਠੇ ਨਜ਼ਰ ਆਏ। ਇਨ੍ਹਾਂ ਤੋਂ ਸਿੱਖਣ ਨੂੰ ਮਿਲਦਾ ਹੈ ਕਿ ਤਲਾਕ ਤੋਂ ਬਾਅਦ ਵੀ ਤੁਸੀਂ ਚੰਗੇ ਮਾਪੇ ਅਤੇ ਸਾਥੀ ਬਣ ਸਕਦੇ ਹੋ।

ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ

PunjabKesari

18 ਸਾਲਾਂ ਦੇ ਵਿਆਹ ਤੋਂ ਬਾਅਦਜ ਦੋਵਾਂ ਨੇ ਤਲਾਕ ਲੈ ਲਿਆ ਸੀ। ਹਾਲਾਂਕਿ, ਇਸ ਤੋਂ ਬਾਅਦ ਵੀ ਦੋਵੇਂ ਆਪਣੇ ਪੁੱਤਰ ਅਰਹਾਨ ਲਈ ਇਕੱਠੇ ਹੁੰਦੇ ਹਨ। ਕਈ ਵਾਰ ਪਰਿਵਾਰਕ ਈਵੈਂਟਸ 'ਚ ਵੀ ਇਕੱਠੇ ਦਿਸਦੇ ਹਨ। ਕਈ ਵਾਰ ਬੱਚਿਆਂ ਦੀ ਭਲਾਈ ਲਈ ਇਕ-ਦੂਜੇ ਦੇ ਨਾਲ ਦੋਸਤੀ ਦਾ ਰਿਸ਼ਤਾ ਰੱਖਣਾ ਜ਼ਰੂਰੀ ਹੈ। 

ਰੀਤਿਕ ਰੋਸ਼ਨ ਅਤੇ ਸੁਜ਼ੈਨ ਖਾਨ 

PunjabKesari

14 ਸਾਲਾਂ ਬਾਅਦ ਦੋਵਾਂ ਦੇ ਰਸਤੇ ਵੱਖ ਹੋ ਗਏ। ਤਲਾਕ ਦੇ ਬਾਵਜੂਦ ਦੋਵੇਂ ਪਰਿਵਾਰਕ ਛੁੱਟੀਆਂ 'ਤੇ ਇਕੱਠੇ ਜਾਂਦੇ ਹਨ ਅਤੇ ਆਪਣੇ ਬੱਚਿਆਂ ਲਈ ਇਕੱਠੇ ਮਿਲ ਕੇ ਸਮਾਂ ਬਿਤਾਉਂਦੇ ਹਨ। ਇਨ੍ਹਾਂ ਦਾ ਮੰਨਣਾ ਹੈ ਕਿ ਮਾਂ-ਬਾਪ ਦੇ ਰੂਪ 'ਚ ਇਕੱਠੇ ਰਹਿਣਾ ਬੱਚਿਆਂ ਲਈ ਫਾਇਦੇਮੰਦ ਹੁੰਦਾ ਹੈ। 

ਕਰਿਸ਼ਮਾ ਕਪੂਰ ਅਤੇ ਸੰਜੇ

PunjabKesari

ਕਰਿਸ਼ਮਾ ਆਪਣੇ ਬੱਚਿਆਂ ਦੀ ਦੇਖਭਾਲ ਲਈ ਹਮੇਸ਼ਾ ਆਪਣੇ ਸਾਬਕਾ ਪਤੀ ਨੂੰ ਮਿਲਦੀ ਹੈ। ਇਨ੍ਹਾਂ ਜੋੜੀਆਂ ਨੇ ਇਹ ਸਾਬਿਤ ਕੀਤਾ ਹੈ ਕਿ ਰਿਸ਼ਤਾ ਖਤਮ ਹੋਣ ਦਾ ਮਤਲਬ ਦੁਸ਼ਮਣੀ ਨਹੀਂ ਹੁੰਦਾ। ਸਮਝਦਾਰੀ ਅਤੇ ਪਰਿਪੱਕਤਾ ਨਾਲ ਤਲਾਕ ਤੋਂ ਬਾਅਦ ਵੀ ਦੋਸਤੀ ਬਣਾਈ ਰੱਖੀ ਜਾ ਸਕਦੀ ਹੈ। ਇਹ ਸਾਰਿਆਂ ਲਈ ਪ੍ਰੇਰਨਾ ਹੈ ਕਿ ਵੱਖ ਹੋਣ ਤੋਂ ਬਾਅਦ ਵੀ ਸਤਿਕਾਰ ਅਤੇ ਦੋਸਤਾਨਾ ਰਵੱਈਆ ਕਾਇਮ ਰੱਖਿਆ ਜਾ ਸਕਦਾ ਹੈ। 


Rakesh

Content Editor

Related News