ਅਦਾਕਾਰਾ ਪ੍ਰੀਤੀ ਜ਼ਿੰਟਾ ਦੇ ਪੁੱਤਰ ਨੇ ਨਾਨੀ ਨਾਲ ਮਿਲ ਕੇ ਬਣਾਈਆਂ ਰੋਟੀਆਂ
Monday, Dec 09, 2024 - 12:10 PM (IST)
ਮੁੰਬਈ- ਅਦਾਕਾਰਾ ਪ੍ਰੀਤੀ ਜ਼ਿੰਟਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਅਪਡੇਟ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਅਦਾਕਾਰਾ ਨੇ ਸਾਲ 2021 ਵਿੱਚ ਸਰੋਗੇਸੀ ਰਾਹੀਂ ਦੋ ਜੁੜਵਾਂ ਬੱਚਿਆਂ (ਧੀ ਅਤੇ ਪੁੱਤਰ) ਦਾ ਸੁਆਗਤ ਕੀਤਾ, ਜਿਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਉਹ ਅਕਸਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲਾਂਕਿ, ਪ੍ਰੀਤੀ ਨੇ ਅਜੇ ਤੱਕ ਆਪਣੇ ਬੱਚਿਆਂ ਦੇ ਚਿਹਰੇ ਦੁਨੀਆ ਦੇ ਸਾਹਮਣੇ ਨਹੀਂ ਪ੍ਰਗਟ ਕੀਤੇ ਹਨ, ਪਰ ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਪੁੱਤਰ ਦੀਆਂ ਕੁਝ ਬਹੁਤ ਹੀ ਪਿਆਰੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਉਨ੍ਹਾਂ ਦਾ 3 ਸਾਲ ਦਾ ਪੁੱਤਰ ਜੈ ਰੋਟੀਆਂ ਬਣਾਉਂਦੇ ਨਜ਼ਰ ਆ ਰਿਹਾ ਹੈ।
ਪ੍ਰੀਤੀ ਵੱਲੋਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਜੈ ਨੇ ਆਪਣੇ ਹੱਥ 'ਚ ਵੇਲਣਾ ਫੜਿਆ ਹੋਇਆ ਹੈ ਅਤੇ ਰੋਟੀਆਂ ਬਣਾ ਰਿਹਾ ਹੈ। ਪ੍ਰੀਤੀ ਨੇ ਇਨ੍ਹਾਂ ਤਸਵੀਰਾਂ ਨਾਲ ਦੱਸਿਆ ਕਿ ਉਸ ਨੇ ਜੈ ਅਤੇ ਉਸ ਦੀ ਨਾਨੀ ਵੱਲੋਂ ਬਣਾਈਆਂ ਰੋਟੀਆਂ ਖਾਧੀਆਂ ਹਨ। ਪੋਸਟ ਦੇ ਕੈਪਸ਼ਨ 'ਚ ਅਦਾਕਾਰਾ ਨੇ ਲਿਖਿਆ, ਸਾਡੇ ਸਭ ਤੋਂ ਛੋਟੇ ਸ਼ੈੱਫ ਜੈ ਦੇ ਹੱਥਾਂ ਨਾਲ ਬਣੀ ਇਸ ਰੋਟੀ ਨੂੰ ਖਾਣ ਦੀ ਖੁਸ਼ੀ। ਸਾਰਿਆਂ ਨੂੰ ਐਤਵਾਰ ਦੀਆਂ ਮੁਬਾਰਕਾਂ।" ਪ੍ਰੀਤੀ ਦੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ 'ਤੇ ਕਾਫੀ ਪਿਆਰ ਦੀ ਵਰਖਾ ਕਰਦੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੀ ਇਸ ਪਿਆਰੀ ਪੋਸਟ ਦੀ ਤਾਰੀਫ ਵੀ ਕਰ ਰਹੇ ਹਨ।
ਇਹ ਵੀ ਪੜ੍ਹੋ- ਵਿਰੋਧ ਦੇ ਵਿਚਕਾਰ ਹੋਇਆ ਦਿਲਜੀਤ ਦੋਸਾਂਝ ਦਾ ਕੰਸਰਟ, ਨਹੀਂ ਪਰੋਸਿਆ ਮੀਟ ਅਤੇ ਸ਼ਰਾਬ
ਕੰਮ ਦੀ ਗੱਲ ਕਰੀਏ ਤਾਂ ਪ੍ਰੀਤੀ ਜ਼ਿੰਟਾ ਜਲਦ ਹੀ ਫਿਲਮ ਲਾਹੌਰ 1947 ਯਾਨੀ ਅਗਲੇ ਸਾਲ 2025 'ਚ ਨਜ਼ਰ ਆਵੇਗੀ। ਫਿਲਹਾਲ ਇਸ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਅਤੇ ਇਸ 'ਚ ਸੰਨੀ ਦਿਓਲ ਮੁੱਖ ਭੂਮਿਕਾ 'ਚ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।