ਨਿਮਰਤ ਕੌਰ ਨੇ ਗੁਰਦੁਆਰਾ ਸਾਹਿਬ ਟੇਕਿਆ ਮੱਥਾ ਅਤੇ ਕੀਤੀ ਸੇਵਾ
Friday, Nov 15, 2024 - 02:17 PM (IST)
 
            
            ਮੁੰਬਈ- ਨਿਮਰਤ ਕੌਰ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਾਹਿਬ ਨਤਮਸਤਕ ਹੋਈ। ਜਿੱਥੋਂ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਉਸ ਨੇ ਬਹੁਤ ਹੀ ਪਿਆਰਾ ਸੂਟ ਪਾਇਆ ਹੋਇਆ ਹੈ।ਨਿਮਰਤ ਕੌਰ ਹਰ ਸਾਲ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਕਰਦੀ ਹੈ।

ਇਸ ਸਾਲ ਵੀ ਉਸ ਨੇ ਆਪਣਾ ਰੁਟੀਨ ਜਾਰੀ ਰੱਖਿਆ।ਨਿਮਰਤ ਨੇ ਹਲਕੇ ਨੀਲੇ ਰੰਗ ਦਾ ਸੂਟ ਪਾਇਆ ਹੋਇਆ ਸੀ, ਜਿਸ 'ਚ ਉਹ ਕਾਫੀ ਕਿਊਟ ਲੱਗ ਰਹੀ ਸੀ ਅਤੇ ਉਸ ਨੇ ਦੁਪੱਟੇ ਨਾਲ ਸਿਰ ਵੀ ਢੱਕਿਆ ਹੋਇਆ ਸੀ।

ਮੱਥਾ ਟੇਕਣ ਉਪਰੰਤ ਉਸ ਨੇ ਸੇਵਾ ਕੀਤੀ। ਉਸ ਨੇ ਪਾਪਰਾਜ਼ੀ ਨੂੰ ਚਾਹ ਵੰਡੀ। ਨਿਮਰਤ ਦੀਆਂ ਚਾਹ ਵੰਡਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਅਤੇ ਲੋਕ ਇਸ 'ਤੇ ਕੁਮੈਂਟ ਵੀ ਕਰ ਰਹੇ ਹਨ।ਨਿਮਰਤ ਦੀ ਸਿੰਪਲ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

ਉਹ ਆਪਣੇ ਹੱਥ ਵਿੱਚ ਪ੍ਰਸਾਦ ਫੜੀ ਨਜ਼ਰ ਆ ਰਹੀ ਹੈ।ਨਿਮਰਤ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ।

ਅਭਿਸ਼ੇਕ ਬੱਚਨ ਨਾਲ ਉਸ ਦੇ ਲਿੰਕਅੱਪ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।
 
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            