Kriti Sanon ਪਹਿਲੀ ਵਾਰ ਪ੍ਰੇਮੀ ਨਾਲ ਆਈ ਨਜ਼ਰ, ਵੀਡੀਓ ਵਾਇਰਲ

Monday, Nov 04, 2024 - 02:57 PM (IST)

Kriti Sanon ਪਹਿਲੀ ਵਾਰ ਪ੍ਰੇਮੀ ਨਾਲ ਆਈ ਨਜ਼ਰ, ਵੀਡੀਓ ਵਾਇਰਲ

ਮੁੰਬਈ- ਕ੍ਰਿਤੀ ਸੈਨਨ ਅਤੇ ਕਬੀਰ ਬਾਹੀਆ ਦਾ ਰਿਸ਼ਤਾ ਮਜ਼ਬੂਤ ਹੁੰਦਾ ਜਾ ਰਿਹਾ ਹੈ। ਇਹ ਜੋੜਾ 3 ਨਵੰਬਰ ਐਤਵਾਰ ਨੂੰ ਮੁੰਬਈ ਏਅਰਪੋਰਟ ‘ਤੇ ਪਹਿਲੀ ਵਾਰ ਜਨਤਕ ਤੌਰ ‘ਤੇ ਇਕੱਠੇ ਨਜ਼ਰ ਆਏ। ਅਜਿਹਾ ਲੱਗ ਰਿਹਾ ਹੈ ਕਿ ਕ੍ਰਿਤੀ ਅਤੇ ਕਬੀਰ ਰੋਮਾਂਟਿਕ ਛੁੱਟੀਆਂ ‘ਤੇ ਜਾਣ ਵਾਲੇ ਹਨ।ਕ੍ਰਿਤੀ ਸੈਨਨ ਨੂੰ ਕਬੀਰ ਬਾਹੀਆ ਨਾਲ ਦੇਖਿਆ ਗਿਆ। 

ਇਹ ਖ਼ਬਰ ਵੀ ਪੜ੍ਹੋ -ਰੂਪਾਲੀ ਗਾਂਗੁਲੀ ਦੇ ਪਤੀ ਨੇ ਧੀ ਦੇ ਲਗਾਏ ਦੋਸ਼ਾਂ ਦਾ ਦਿੱਤਾ ਜਵਾਬ, ਕਿਹਾ- ਚੁਣੌਤੀਆਂ...

ਅਦਾਕਾਰਾ ਨੇ ਆਪਣਾ ਜਨਮਦਿਨ ਬਾਹੀਆ ਨਾਲ ਮਨਾਇਆ ਸੀ। 24 ਸਾਲਾ ਕਬੀਰ ਨੂੰ ਡੇਟ ਕਰਨ ਦੀ ਅਫਵਾਹ ਉਦੋਂ ਸ਼ੁਰੂ ਹੋਈ ਜਦੋਂ ਉਸਨੇ ਆਪਣਾ 34ਵਾਂ ਜਨਮਦਿਨ ਕਬੀਰ ਨਾਲ ਗ੍ਰੀਸ ਵਿੱਚ ਮਨਾਇਆ ਸੀ। ਉਨ੍ਹਾਂ ਦੇ ਇਕੱਠੇ ਸਮਾਂ ਬਿਤਾਉਣ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਆਨਲਾਈਨ ਸਾਹਮਣੇ ਆਏ ਸਨ।ਉਸ ਨੇ ਗ੍ਰੀਸ ਤੋਂ ਆਪਣੇ ਦੋਸਤਾਂ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ ਪਰ ਕਬੀਰ ਉਨ੍ਹਾਂ ਵਿੱਚ ਸ਼ਾਮਲ ਨਹੀਂ ਸਨ ਪਰ ਕਬੀਰ ਦੁਆਰਾ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਗਈ ਤਸਵੀਰਾਂ 'ਚ ਉਸ ਦੀ ਝਲਕ ਦੇਖਣ ਨੂੰ ਮਿਲੀ।

ਇਹ ਖ਼ਬਰ ਵੀ ਪੜ੍ਹੋ -ਖੇਤ 'ਚ ਖੜ੍ਹ ਸਿੱਧੂ ਨੂੰ ਯਾਦ ਕਰਦਿਆਂ ਬਾਪੂ ਬਲਕੌਰ ਸਿੰਘ ਨੇ ਸਾਂਝੀ ਕੀਤੀ ਭਾਵੁਕ ਪੋਸਟ

ਕੰਮ ਦੀ ਗੱਲ ਕਰੀਏ ਤਾਂ ਕ੍ਰਿਤੀ ਨੂੰ ਆਖਰੀ ਵਾਰ ‘Do Patti’ 'ਚ ਦੇਖਿਆ ਗਿਆ ਸੀ, ਜਿਸ ਦਾ ਪ੍ਰੀਮੀਅਰ ਅਕਤੂਬਰ 'ਚ ਨੈੱਟਫਲਿਕਸ 'ਤੇ ਹੋਇਆ ਸੀ। ਫਿਲਮ ਕਨਿਕਾ ਢਿੱਲੋਂ ਦੁਆਰਾ ਲਿਖੀ ਗਈ ਹੈ ਅਤੇ ਸ਼ਸ਼ਾਂਕ ਚਤੁਰਵੇਦੀ ਦੁਆਰਾ ਨਿਰਦੇਸ਼ਤ ਹੈ। ਇਸ ਥ੍ਰਿਲਰ ਫਿਲਮ 'ਚ ਕਾਜੋਲ, ਸ਼ਾਇਰ ਸ਼ੇਖ, ਬ੍ਰਿਜੇਂਦਰ ਕਾਲਾ ਅਤੇ ਤਨਵੀ ਆਜ਼ਮੀ ਵੀ ਹਨ। ਬਲੂ ਬਟਰਫਲਾਈ ਫਿਲਮਜ਼ ਦੇ ਬੈਨਰ ਹੇਠ ਕ੍ਰਿਤੀ ਦਾ ਇਹ ਪਹਿਲਾ ਨਿਰਮਾਣ ਉੱਦਮ ਹੈ। ਕਨਿਕਾ ਨੇ ਕਥਾ ਪਿਕਚਰਜ਼ ਦੇ ਨਾਲ ਮਿਲ ਕੇ ਇਸ ਦਾ ਨਿਰਮਾਣ ਵੀ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News