ਅਦਾਕਾਰਾ ਅਨੰਨਿਆ ਦਾ ਇਸ ਵਿਦੇਸ਼ੀ ਮਾਡਲ ''ਤੇ ਆਇਆ ਦਿਲ

Wednesday, Oct 30, 2024 - 12:17 PM (IST)

ਮੁੰਬਈ- ਅਨੰਨਿਆ ਪਾਂਡੇ ਅਕਸਰ ਆਪਣੇ ਰਿਲੇਸ਼ਨਸ਼ਿਪ ਅਤੇ ਲਿੰਕਅੱਪ ਦੀਆਂ ਖਬਰਾਂ ਕਾਰਨ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਕੌਫੀ ਵਿਦ ਕਰਨ ਦੇ ਪਿਛਲੇ ਸੀਜ਼ਨ ‘ਚ ਅਦਾਕਾਰਾ ਨੇ ਬਾਲੀਵੁੱਡ ਅਦਾਕਾਰ ਆਦਿਤਿਆ ਰਾਏ ਕਪੂਰ ਨਾਲ ਇਸ਼ਾਰਿਆਂ ਰਾਹੀਂ ਆਪਣੇ ਰਿਸ਼ਤੇ ਦੀ ਪੁਸ਼ਟੀ ਕੀਤੀ ਸੀ ਪਰ ਪਿਛਲੇ ਕਾਫੀ ਸਮੇਂ ਤੋਂ ਬਾਲੀਵੁੱਡ ਦੇ ਗਲਿਆਰਿਆਂ ‘ਚ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਅਨੰਨਿਆ ਪਾਂਡੇ ਅਤੇ ਆਦਿਤਿਆ ਰਾਏ ਕਪੂਰ ਦਾ ਬ੍ਰੇਕਅੱਪ ਹੋ ਗਿਆ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕ ਅਦਾਕਾਰਾ ਦੇ ਨਵੇਂ ਪ੍ਰੇਮੀ ਬਾਰੇ ਜਾਣਨ ਲਈ ਕਾਫੀ ਉਤਸ਼ਾਹਿਤ ਹਨ।ਅੱਜ ਅਨੰਨਿਆ ਪਾਂਡੇ ਦੇ ਪ੍ਰੇਮੀ ਨੇ ਉਨ੍ਹਾਂ ਦੇ ਜਨਮਦਿਨ ‘ਤੇ ਇਕ ਖਾਸ ਪੋਸਟ ਸ਼ੇਅਰ ਕਰਕੇ ਆਪਣੇ ਰਿਸ਼ਤੇ ਨੂੰ ਇੰਸਟਾ ਆਫੀਸ਼ੀਅਲ ਕਰ ਦਿੱਤਾ ਹੈ। ਅਨੰਨਿਆ ਦੇ ਪ੍ਰੇਮੀ ਵੋਲਕਰ ਬਲੈਂਕੋ ਨੇ ਅਦਾਕਾਰਾ ਦੇ ਜਨਮਦਿਨ ‘ਤੇ ਇਕ ਪੋਸਟ ਸ਼ੇਅਰ ਕੀਤੀ ਅਤੇ ਲਿਖਿਆ, ‘ਜਨਮਦਿਨ ਮੁਬਾਰਕ। ਤੁਸੀਂ ਬਹੁਤ ਖਾਸ ਹੋ। ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਐਨੀ…’।

PunjabKesari

ਅਦਾਕਾਰਾ ਦੇ ਪ੍ਰੇਮੀ ਨਾਲ ਰਿਲੇਸ਼ਨਸਿਪ ਕੀਤਾ ਕੰਨਫਰਮ
ਪ੍ਰੇਮੀ ਵੋਲਕਰ ਬਲੈਂਕੋ ਦੁਆਰਾ ਪੋਸਟ ਕੀਤੀ ਗਈ ਤਸਵੀਰ 'ਚ ਅਨੰਨਿਆ ਪਾਂਡੇ ਨੀਲੇ ਰੰਗ ਦੇ ਟਾਪ 'ਚ ਨਜ਼ਰ ਆ ਰਹੀ ਹੈ। ਤਸਵੀਰ 'ਚ ਅਦਾਕਾਰਾ ਕਾਫੀ ਸਿੰਪਲ ਲੁੱਕ ‘ਚ ਨਜ਼ਰ ਆ ਰਹੀ ਹੈ। ਅਦਾਕਾਰਾ ਦੇ ਪ੍ਰਸ਼ੰਸਕ ਆਪਣੇ ਰਿਸ਼ਤੇ ਦੀ ਪੁਸ਼ਟੀ ਤੋਂ ਕਾਫੀ ਖੁਸ਼ ਨਜ਼ਰ ਆ ਰਹੇ ਹਨ।

ਕੌਣ ਹੈ ਵੋਲਕਰ ਬਲੈਂਕੋ?
ਮੀਡੀਆ ਰਿਪੋਰਟਾਂ ਮੁਤਾਬਕ ਅਨੰਨਿਆ ਪਾਂਡੇ ਦਾ ਪ੍ਰੇਮੀ ਵੋਲਕਰ ਬਲੈਂਕੋ ਅਮਰੀਕਾ ਦਾ ਰਹਿਣ ਵਾਲੇ ਹਨ। ਉਹ ਆਪਣਾ ਜ਼ਿਆਦਾਤਰ ਸਮਾਂ ਮਿਆਮੀ, ਫਲੋਰੀਡਾ 'ਚ ਬਿਤਾਉਂਦਾ ਹੈ।

ਇਹ ਖ਼ਬਰ ਵੀ ਪੜ੍ਹੋ - ਸੈਲਫੀ ਦੇ ਚੱਕਰ 'ਚ ਦੋ ਮਸ਼ਹੂਰ ਮਾਡਲਾਂ ਨੇ ਗਵਾਈ ਆਪਣੀ ਜਾਨ

ਅਨੰਨਿਆ ਦੀ ਮਾਂ ਨੇ ਦਿੱਤਾ ਸਾਥ
ਅਨੰਨਿਆ ਪਾਂਡੇ ਦੀ ਮਾਂ ਭਾਵਨਾ ਇਸ ਸਮੇਂ ‘ਫੈਬੁਲਸ ਲਾਈਵਜ਼ ਵਰਸੇਜ਼ ਬਾਲੀਵੁੱਡ ਵਾਈਵਜ਼’ 'ਚ ਨਜ਼ਰ ਆ ਰਹੀ ਹੈ। ਇਸ ਸ਼ੋਅ 'ਤੇ ਉਨ੍ਹਾਂ ਨੇ ਅਨੰਨਿਆ ਪਾਂਡੇ ਦੀ ਲਵ ਲਾਈਫ ਬਾਰੇ ਵੀ ਗੱਲ ਕੀਤੀ। ਭਾਵਨਾ ਪਾਂਡੇ ਨੇ ਕਿਹਾ ਕਿ ਜਦੋਂ ਉਹ ਛੋਟੀ ਸੀ ਤਾਂ ਉਸ ਦਾ ਨਾਂ ਕਈ ਲੋਕਾਂ ਨਾਲ ਜੁੜਿਆ ਹੋਇਆ ਸੀ, ਫਰਕ ਸਿਰਫ ਇਹ ਸੀ ਕਿ ਉਹ ਸੁਰਖੀਆਂ ‘ਚ ਨਹੀਂ ਬਣੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News