ਸਤੀਸ਼ ਕੌਸ਼ਿਕ ਦੀ ਅੰਤਿਮ ਵਿਦਾਈ ਦੌਰਾਨ ਸਲਮਾਨ ਖ਼ਾਨ ਤੇ ਅਨੁਪਮ ਖੇਰ ਰੋਏ ਫੁੱਟ-ਫੁੱਟ ਕੇ, ਪਹੁੰਚੇ ਇਹ ਵੀ ਸਿਤਾਰੇ

03/11/2023 11:01:35 AM

ਨਵੀਂ ਦਿੱਲੀ (ਬਿਊਰੋ) - ਜ਼ਿੰਦਾਦਿਲ ਅਦਾਕਾਰ ਸਤੀਸ਼ ਕੌਸ਼ਿਕ ਇੱਕ ਦਿਨ ਸਭ ਨੂੰ ਛੱਡ ਕੇ ਇਸ ਤਰ੍ਹਾਂ ਚਲੇ ਜਾਣਗੇ, ਕਿਸੇ ਨੇ ਸੁਫ਼ਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ। 'ਯਾਰੋਂ ਕੇ ਯਾਰ' ਦੇ ਨਾਂ ਨਾਲ ਮਸ਼ਹੂਰ ਸਤੀਸ਼ ਕੌਸ਼ਿਕ ਦੇ ਦਿਹਾਂਤ ਨਾਲ ਪੂਰਾ ਬਾਲੀਵੁੱਡ ਸਦਮੇ ਵਿਚ ਹੈ।

ਉਨ੍ਹਾਂ ਦੇ ਅੰਤਿਮ ਸੰਸਕਾਰ 'ਤੇ ਹਰ ਕੋਈ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਆਇਆ।

PunjabKesari

ਬਾਲੀਵੁੱਡ ਦੇ ਭਾਈਜਾਨ ਸਲਮਾਨ ਖ਼ਾਨ ਵੀ ਸਤੀਸ਼ ਕੌਸ਼ਿਕ ਦੇ ਅੰਤਿਮ ਦਰਸ਼ਨ ਕਰਕੇ ਭਾਵੁਕ ਹੋ ਗਏ। 

PunjabKesari

ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਆਪਣੇ ਹੰਝੂ ਛੁਪਾਉਂਦੇ ਨਜ਼ਰ ਆ ਰਹੇ ਹਨ। ਸਲਮਾਨ ਨਾਲ ਸਤੀਸ਼ ਕੌਸ਼ਿਕ ਦੀ ਬਾਂਡਿੰਗ ਕਾਫ਼ੀ ਚੰਗੀ ਸੀ।

PunjabKesari

ਸਤੀਸ਼ ਕੌਸ਼ਿਕ ਨੇ ਫ਼ਿਲਮ 'ਤੇਰੇ ਨਾਮ' ਲਈ ਸਲਮਾਨ ਨੂੰ ਮੁੱਖ ਅਦਾਕਾਰ ਵਜੋਂ ਕਾਸਟ ਕੀਤਾ, ਜੋ ਉਸ ਸਾਲ ਦੀ ਸੁਪਰਹਿੱਟ ਫ਼ਿਲਮ ਸਾਬਤ ਹੋਈ। ਅਜਿਹੇ 'ਚ ਆਪਣੇ ਖ਼ਾਸ ਦੋਸਤ ਨੂੰ ਗੁਆਉਣ ਦਾ ਦੁੱਖ ਸਲਮਾਨ ਦੇ ਦਿਲ ਨੂੰ ਠੇਸ ਪਹੁੰਚਾ ਰਿਹਾ ਹੈ।

PunjabKesari

ਅਭਿਨੇਤਾ ਦੇ ਸਭ ਤੋਂ ਚੰਗੇ ਦੋਸਤ ਅਨੁਪਮ ਖੇਰ ਵੀ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਵੇਲੇ ਫੁੱਟ-ਫੁੱਟ ਕੇ ਰੋਏ।

PunjabKesari

ਇਨ੍ਹਾਂ ਤੋਂ ਇਲਾਵਾ ਜਾਵੇਦ ਅਖਤਰ, ਇਲਾ ਅਰੁਣ, ਅੰਨੂ ਕਪੂਰ, ਰਣਬੀਰ ਕਪੂਰ, ਰਜ਼ਾ ਮੁਰਾਦ, ਬੋਨੀ ਕਪੂਰ ਸਮੇਤ ਕਈ ਲੋਕ ਸਤੀਸ਼ ਕੌਸ਼ਿਕ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ।

PunjabKesari

ਇਸ ਦੇ ਨਾਲ ਹੀ ਸ਼ਹਿਨਾਜ਼ ਗਿੱਲ ਵੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨਾਂ ਲਈ ਅਦਾਕਾਰ ਦੇ ਘਰ ਪਹੁੰਚੀ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

PunjabKesari

PunjabKesari

PunjabKesari

PunjabKesari

PunjabKesari


ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News