ਫੜਿਆ ਗਿਆ ਸਲਮਾਨ ਖ਼ਾਨ ਤੋਂ 5 ਕਰੋੜ ਮੰਗਣ ਵਾਲਾ

Tuesday, Nov 05, 2024 - 04:38 PM (IST)

ਫੜਿਆ ਗਿਆ ਸਲਮਾਨ ਖ਼ਾਨ ਤੋਂ 5 ਕਰੋੜ ਮੰਗਣ ਵਾਲਾ

ਮੁੰਬਈ- ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਨਾਂ 'ਤੇ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਇਕ ਵਾਰ ਫਿਰ ਟ੍ਰੈਫਿਕ ਪੁਲਸ ਨੂੰ ਸਲਮਾਨ ਦੇ ਨਾਂ 'ਤੇ ਧਮਕੀ ਮਿਲੀ ਹੈ। ਇਸ ਖਬਰ ਨੇ ਸਨਸਨੀ ਮਚਾ ਦਿੱਤੀ ਹੈ। ਫਿਲਹਾਲ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਅਜਿਹਾ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।ਖਬਰ ਹੈ ਕਿ ਸਲਮਾਨ ਖਾਨ ਦੇ ਨਾਂ 'ਤੇ ਟਰੈਫਿਕ ਪੁਲਸ ਨੂੰ ਧਮਕੀ ਭੇਜਣ ਵਾਲੇ ਵਿਅਕਤੀ ਦੀ ਪਛਾਣ ਹੋ ਗਈ ਹੈ, ਉਹ ਕਰਨਾਟਕ ਦਾ ਰਹਿਣ ਵਾਲਾ ਹੈ। ਉਸ ਵਿਅਕਤੀ ਦਾ ਨਾਂ ਵਿਕਰਮ ਹੈ ਅਤੇ ਉਸ ਦੀ ਉਮਰ ਕਰੀਬ 35 ਸਾਲ ਹੈ। ਮੁੰਬਈ ਪੁਲਸ ਦੇ ਅਲਰਟ 'ਤੇ ਕਰਨਾਟਕ ਪੁਲਸ ਨੇ ਵਿਕਰਮ ਨੂੰ ਹਿਰਾਸਤ 'ਚ ਲਿਆ। ਵਿਕਰਮ ਨੂੰ ਕਰਨਾਟਕ ਤੋਂ ਹਿਰਾਸਤ 'ਚ ਲੈ ਕੇ ਮੁੰਬਈ ਪੁਲਸ ਦੀ ਟੀਮ ਭਲਕੇ ਮੁੰਬਈ ਪਹੁੰਚੇਗੀ। ਮੁੰਬਈ ਪੁਲਸ ਜਾਂਚ ਕਰੇਗੀ ਕਿ ਵਿਕਰਮ ਨੇ ਧਮਕੀ ਕਿਉਂ ਦਿੱਤੀ ਅਤੇ ਕੀ ਉਸ ਦਾ ਕਿਸੇ ਗੈਂਗ ਨਾਲ ਕੋਈ ਸਬੰਧ ਹੈ।

ਇਹ ਖ਼ਬਰ ਵੀ ਪੜ੍ਹੋ -ਹਜ਼ਾਰਾਂ ਦੀ ਭੀੜ ਕਰਦੀ ਰਹੀ ਇੰਤਜ਼ਾਰ, ਬਿਨਾਂ ਗਾਏ ਵਾਪਸ ਪਰਤਿਆ ਇਹ ਮਸ਼ਹੂਰ ਪੰਜਾਬੀ ਗਾਇਕ

ਸਲਮਾਨ ਖਾਨ ਨੂੰ ਲਾਰੈਂਸ ਬਿਸ਼ਨੋਈ ਦੇ ਨਾਂ 'ਤੇ ਧਮਕੀ ਦਿੱਤੀ ਗਈ ਸੀ, ਜਿਸ 'ਚ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਧਮਕੀ ਦੇਣ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਹ ਲਾਰੈਂਸ ਬਿਸ਼ਨੋਈ ਦਾ ਭਰਾ ਹੈ। ਪੁਲਸ ਨੇ ਦੱਸਿਆ ਕਿ ਮੁੰਬਈ ਪੁਲਸ ਦੇ ਟ੍ਰੈਫਿਕ ਕੰਟਰੋਲ ਨੂੰ ਲਾਰੈਂਸ ਬਿਸ਼ਨੋਈ ਦੇ ਨਾਂ 'ਤੇ ਧਮਕੀ ਭਰਿਆ ਸੰਦੇਸ਼ ਮਿਲਿਆ ਹੈ। ਪੁਲਸ ਨੇ ਅੱਗੇ ਕਿਹਾ, ਟ੍ਰੈਫਿਕ ਕੰਟਰੋਲ ਰੂਮ ਨੂੰ ਭੇਜੇ ਗਏ ਸੰਦੇਸ਼ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਦਾ ਭਰਾ ਬੋਲ ਰਿਹਾ ਹੈ। ਧਮਕੀ 'ਚ ਕਿਹਾ ਗਿਆ ਹੈ, 'ਜੇਕਰ ਸਲਮਾਨ ਖਾਨ ਜ਼ਿੰਦਾ ਰਹਿਣਾ ਚਾਹੁੰਦੇ ਹਨ ਤਾਂ ਉਹ ਸਾਡੇ ਮੰਦਰ 'ਚ ਜਾ ਕੇ ਮੁਆਫੀ ਮੰਗਣ ਜਾਂ 5 ਕਰੋੜ ਰੁਪਏ ਦੇਣ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਅਸੀਂ ਉਨ੍ਹਾਂ ਨੂੰ ਮਾਰ ਦੇਵਾਂਗੇ, ਸਾਡਾ ਗੈਂਗ ਅਜੇ ਵੀ ਸਰਗਰਮ ਹੈ।ਅਕਤੂਬਰ 'ਚ ਵੀ ਸਲਮਾਨ ਨੂੰ ਅਜਿਹੀ ਹੀ ਧਮਕੀ ਮਿਲੀ ਸੀ, ਜਿਸ ਦੀ ਜਾਂਚ ਤੋਂ ਬਾਅਦ ਪੁਲਸ ਨੇ ਜਮਸ਼ੇਦਪੁਰ ਤੋਂ 24 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਨੇ ਜਾਣਕਾਰੀ ਦਿੱਤੀ ਸੀ ਕਿ ਧਮਕੀ ਦੇਣ ਵਾਲਾ ਵਿਅਕਤੀ ਸਬਜ਼ੀ ਵੇਚਣ ਵਾਲਾ ਸੀ।

ਇਹ ਖ਼ਬਰ ਵੀ ਪੜ੍ਹੋ - AAP ਵਿਧਾਇਕ ਨੇ ਹੇਮਾ ਮਾਲਿਨੀ ਨੂੰ ਲੈ ਕੇ ਦਿੱਤਾ ਵਿਵਾਦਿਤ ਬਿਆਨ, ਕਿਹਾ...

ਹੈਦਰਾਬਾਦ 'ਚ ਸਲਮਾਨ ਦੀ ਸ਼ੂਟਿੰਗ

ਲਗਾਤਾਰ ਧਮਕੀਆਂ ਦੇ ਬਾਵਜੂਦ ਸਲਮਾਨ ਆਪਣੇ ਕੰਮ 'ਤੇ ਡਟੇ ਹੋਏ ਹਨ। ਉਹ ਹੈਦਰਾਬਾਦ ਵਿੱਚ ਆਪਣੀ ਆਉਣ ਵਾਲੀ ਫਿਲਮ ਸਿਕੰਦਰ ਦੀ ਸ਼ੂਟਿੰਗ ਕਰ ਰਹੇ ਹਨ। ਫਿਲਮ 'ਚ ਉਨ੍ਹਾਂ ਨਾਲ ਰਸ਼ਮਿਕਾ ਮੰਡਾਨਾ ਮੁੱਖ ਭੂਮਿਕਾ 'ਚ ਹੈ। ਇਸ ਦੌਰਾਨ, ਉਹ ਬਿੱਗ ਬੌਸ ਸੀਜ਼ਨ 18 ਦੀ ਮੇਜ਼ਬਾਨੀ ਵੀ ਕਰ ਰਿਹਾ ਹੈ। ਵੀਕੈਂਡ ਕਾ ਵਾਰ ਐਪੀਸੋਡਜ਼ ਵਿੱਚ, ਉਹ ਅਕਸਰ ਪ੍ਰਤੀਯੋਗੀਆਂ ਨੂੰ ਕਲਾਸਾਂ ਦਿੰਦੇ ਨਜ਼ਰ ਆਉਂਦੇ ਹਨ। ਧਮਕੀਆਂ ਦੇ ਇਨ੍ਹਾਂ ਲੜੀਵਾਰਾਂ ਦੇ ਬਾਵਜੂਦ, ਸਲਮਾਨ ਦਾ ਆਪਣੇ ਕੰਮ ਵਿੱਚ ਲਗਨ ਪ੍ਰਸ਼ੰਸਕਾਂ ਨੂੰ ਬਹੁਤ ਪ੍ਰਭਾਵਿਤ ਕਰ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News