ਅਭਿਸ਼ੇਕ ਬੱਚਨ ਨਾਲ ਐਸ਼ਵਰਿਆ ਦੇ ਝਗੜੇ ਦਾ ਇਹ ਹੈ ਅਸਲ ਕਾਰਨ, ਜਾਣ ਕੇ ਤੁਹਾਨੂੰ ਵੀ ਲੱਗੇਗਾ ਝਟਕਾ

Tuesday, Dec 05, 2023 - 12:31 PM (IST)

ਅਭਿਸ਼ੇਕ ਬੱਚਨ ਨਾਲ ਐਸ਼ਵਰਿਆ ਦੇ ਝਗੜੇ ਦਾ ਇਹ ਹੈ ਅਸਲ ਕਾਰਨ, ਜਾਣ ਕੇ ਤੁਹਾਨੂੰ ਵੀ ਲੱਗੇਗਾ ਝਟਕਾ

ਐਂਟਰਟੇਨਮੈਂਟ ਡੈਸਕ : ਮੈਗਾ ਸਟਾਰ ਅਮਿਤਾਭ ਬੱਚਨ ਦੇ ਪੁੱਤਰ ਅਭਿਸ਼ੇਕ ਬੱਚਨ ਅਤੇ ਨੂੰਹ ਐਸ਼ਵਰਿਆ ਰਾਏ ਬੱਚਨ ਬਾਲੀਵੁੱਡ ਦੀਆਂ ਪ੍ਰਸਿੱਧ ਜੋੜੀਆਂ 'ਚੋਂ ਇਕ ਹਨ। ਇਸ ਜੋੜੇ ਦੇ 16 ਸਾਲਾਂ ਵਿਆਹੁਤਾ ਜੀਵਨ 'ਚ ਕਈ ਉਤਰਾਅ-ਚੜ੍ਹਾਅ ਆਏ ਪਰ ਇਨ੍ਹਾਂ ਦੋਵਾਂ ਨੇ ਕਦੇ ਵੀ ਇਸ ਨੂੰ ਜਨਤਕ ਨਹੀਂ ਹੋਣ ਦਿੱਤਾ। ਦਰਅਸਲ ਐਸ਼ਵਰਿਆ ਅਤੇ ਅਭਿਸ਼ੇਕ ਆਪਣੀ ਵਿਆਹੁਤਾ ਅਤੇ ਨਿੱਜੀ ਜ਼ਿੰਦਗੀ ਨੂੰ ਕਾਫ਼ੀ ਪ੍ਰਾਈਵੇਟ ਰੱਖਦੇ ਹਨ।

ਅਭਿਸ਼ੇਕ  ਅਤੇ ਐਸ਼ਵਰਿਆ ਦੇ ਵਿਵਾਦ ਨੇ ਫੜਿਆ ਜ਼ੋਰ
ਪਿਛਲੇ ਕਈ ਦਿਨਾਂ ਤੋਂ ਲਗਾਤਾਰ ਖ਼ਬਰਾਂ ਆ ਰਹੀਆਂ ਸਨ ਕਿ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਵਿਚਾਲੇ ਵਿਵਾਦ ਹੋ ਰਿਹਾ ਹੈ। ਐਸ਼ਵਰਿਆ ਦੇ ਆਪਣੇ ਜਨਮਦਿਨ 'ਤੇ ਬੱਚਨ ਪਰਿਵਾਰ ਤੋਂ ਦੂਰ ਰਹਿਣ ਅਤੇ ਅਭਿਸ਼ੇਕ ਨੂੰ ਕੁੜਮਾਈ ਦੀ ਅੰਗੂਠੀ (ਰਿੰਗ) ਦੇ ਬਿਨਾਂ ਦੇਖੇ ਜਾਣ ਮਗਰੋਂ ਦੋਵਾਂ ਵਿਚਾਲੇ ਦਰਾਰ ਦੀਆਂ ਖ਼ਬਰਾਂ ਨੇ ਜ਼ੋਰ ਫੜ ਲਿਆ। 

ਰੋਜ਼ਾਨਾ ਹੁੰਦੀ ਲੜਾਈ
ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਐਸ਼ਵਰਿਆ ਨੇ ਖੁਲਾਸਾ ਕੀਤਾ ਸੀ ਕਿ ਉਹ ਰੋਜ਼ਾਨਾ ਅਭਿਸ਼ੇਕ ਬੱਚਨ ਨਾਲ ਲੜਦੀ ਹੈ। ਦਰਅਸਲ, 2010 'ਚ ਐਸ਼ਵਰਿਆ ਨੇ 'ਵੋਗ ਇੰਡੀਆ' ਨੂੰ ਇੱਕ ਇੰਟਰਵਿਊ ਦਿੱਤਾ ਸੀ, ਜਿਸ 'ਚ ਉਸ ਨੇ ਸ਼ਰੇਆਮ ਆਖਿਆ ਸੀ ਕਿ ਉਹ ਅਤੇ ਅਭਿਸ਼ੇਕ ਰੋਜ਼ਾਨਾ ਲੜਦੇ ਹਨ। ਹਾਲਾਂਕਿ, ਅਭਿਸ਼ੇਕ ਨੇ ਇਸ ਨੂੰ ਝਗੜਾ ਆਖਣ ਦੀ ਬਜਾਏ ਸਿਰਫ਼ ਅਸਹਿਮਤੀ ਕਿਹਾ ਸੀ। ਇਸ ਤੋਂ ਇਲਾਵਾ ਅਭਿਸ਼ੇਕ ਨੇ ਇਹ ਵੀ ਆਖਿਆ ਸੀ ਕਿ ਉਹ ਆਪਣੇ ਆਪਸੀ ਮਤਭੇਦਾਂ ਨੂੰ ਕਿਵੇਂ ਦੂਰ ਕਰਦੇ ਹਨ।

ਅਭਿਸ਼ੇਕ ਨੂੰ ਮੰਗਣੀ ਪੈਂਦੀ ਮਾਫ਼ੀ
ਅਭਿਸ਼ੇਕ ਬੱਚਨ ਨੇ ਆਖਿਆ ਸੀ ਕਿ ਮੈਂ ਹੀ ਲੜਾਈ ਮਗਰੋਂ ਮਾਫ਼ੀ ਮੰਗਦਾ ਹਾਂ। ਜਦੋਂ ਸਾਡੇ 'ਚ ਲੜਾਈ ਹੁੰਦੀ ਹੈ ਤਾਂ ਅਸੀਂ ਕਦੇ ਨਹੀਂ ਸੌਂਦੇ। ਅਭਿਸ਼ੇਕ ਨੇ ਬਾਕੀ ਮਰਦਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਸੀ, 'ਸਾਰੇ ਮਰਦਾਂ ਦੇ ਬਚਾਅ 'ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਅੱਧੇ ਸਮੇਂ ਲਈ ਅਸੀਂ ਮਾਫ਼ੀ ਮੰਗਦੇ ਹਾਂ ਕਿਉਂਕਿ ਅਸੀਂ ਬਹੁਤ ਜ਼ਿਆਦਾ ਸੌਂਦੇ ਹਾਂ ਅਤੇ ਬਿਸਤਰ 'ਚ ਜਾਣਾ ਚਾਹੁੰਦੇ ਹਾਂ! ਇਸ ਤੋਂ ਇਲਾਵਾ, ਔਰਤਾਂ ਸਭ ਤੋਂ ਵਧੀਆ ਹਨ ਅਤੇ ਉਹ ਹਮੇਸ਼ਾ ਸਹੀ ਹੁੰਦੀਆਂ ਹਨ। ਜਿੰਨੀ ਜਲਦੀ ਮਰਦ ਇਸ ਨੂੰ ਸਵੀਕਾਰ ਕਰਨਗੇ, ਓਨਾ ਹੀ ਚੰਗਾ ਹੋਵੇਗਾ।'

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News