ਸਾਰਾ ਅਲੀ ਖ਼ਾਨ ਨੇ ਮੈਗਜ਼ੀਨ ਲਈ ਕਰਵਾਇਆ ਬੋਲਡ ਫੋਟੋਸ਼ੂਟ (ਤਸਵੀਰਾਂ)

Tuesday, Feb 23, 2021 - 01:21 PM (IST)

ਸਾਰਾ ਅਲੀ ਖ਼ਾਨ ਨੇ ਮੈਗਜ਼ੀਨ ਲਈ ਕਰਵਾਇਆ ਬੋਲਡ ਫੋਟੋਸ਼ੂਟ (ਤਸਵੀਰਾਂ)

ਮੁੰਬਈ: ਅਦਾਕਾਰਾ ਸਾਰਾ ਅਲੀ ਖ਼ਾਨ ਨਵੇਂ ਫੋਟੋਸ਼ੂਟ ਨੂੰ ਲੈ ਕੇ ਚਰਚਾ ’ਚ ਬਣੀ ਹੋਈ। ਸਾਰਾ ਨੇ ਇਸ ਫੋਟੋਸ਼ੂਟ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ ਜਿਸ ਨੂੰ ਪ੍ਰਸ਼ੰਸਕ ਖ਼ੂਬ ਪਸੰਦ ਕਰ ਰਹੇ ਹਨ। ਸਾਰਾ ਦੇ ਨਾਲ ਮੈਗਜ਼ੀਨ ਨੇ ਵੀ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ’ਚ ਉਸ ਦਾ ਅੰਦਾਜ਼ ਬਿਲਕੁੱਲ ਵੱਖਰਾ ਦੇਖਣ ਨੂੰ ਮਿਲ ਰਿਹਾ ਹੈ।

PunjabKesari
ਦੱਸ ਦੇਈਏ ਕਿ ਸਾਰਾ ਅਲੀ ਖ਼ਾਨ ਨੇ ਇਹ ਫੋਟੋਸ਼ੂਟ ਮਸ਼ਹੂਰ ਮੈਗਜ਼ੀਨ ਈ.ਐੱਲ.ਐੱਲ.ਈ. ਕਵਰ ਲਈ ਕਰਵਾਇਆ ਹੈ। ਜਿਸ ’ਚ ਸਾਰਾ ਦੀ ਲੁੱਕ ਬਦਲੀ-ਬਦਲੀ ਨਜ਼ਰ ਆ ਰਹੀ ਹੈ। ਇਕ ਤਸਵੀਰ ’ਚ ਸਾਰਾ ਬਰਾਊਨ ਰੰਗ ਦੀ ਡਰੈੱਸ ’ਚ ਕਾਫ਼ੀ ਸਟਾਈਲਿਸ਼ ਲੱਗ ਰਹੀ ਹੈ। ਕੰਨਾਂ ’ਚ ਏਅਰਰਿੰਗਸ ਅਤੇ ਖੁੱਲ੍ਹੇ ਵਾਲ਼ਾਂ ’ਚ ਸਾਰਾ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ।

PunjabKesari
ਇਕ ਤਸਵੀਰ ’ਚ ਸਾਰਾ ਨੇ ਨੀਲੇ ਰੰਗ ਦੀ ਸ਼ਾਰਟ ਡਰੈੱਸ ਦੇ ਉਪਰ ਲੰਬਾ ਸਿਤਾਰਿਆਂ ਨਾਲ ਬਣਿਆ ਸ਼ਰੱਗ ਪਹਿਨਿਆ ਹੋਇਆ ਹੈ। ਇਸ ਲੁੱਕ ਨੂੰ ਉਸ ਨੇ ਥਾਈ ਹਾਈ ਸ਼ੂਜ ਨਾਲ ਪੂਰਾ ਕੀਤਾ ਹੋਇਆ ਹੈ।

PunjabKesari
ਇਕ ਹੋਰ ਤਸਵੀਰ ’ਚ ਸਾਰਾ ਘੋੜੇ ਦੇ ਨਾਲ ਰਾਇਲ ਅੰਦਾਜ਼ ’ਚ ਪੋਜ਼ ਦੇ ਰਹੀ ਹੈ। 

PunjabKesari
ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਸਾਰਾ ਆਖ਼ਿਰੀ ਵਾਰ ਅਦਾਕਾਰ ਵਰੁਣ ਧਵਨ ਨਾਲ ‘ਕੁੱਲੀ ਨੰਬਰ 1’ ’ਚ ਨਜ਼ਰ ਆਈ ਸੀ। ਇਸ ਫ਼ਿਲਮ ’ਚ ਅਦਾਕਾਰਾ ਦੀ ਐਕਟਿੰਗ ਨੂੰ ਖ਼ੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਾਰਾ ਜਲਦ ਹੀ ‘ਅਤਰੰਗੀ ਰੇ’ ਫ਼ਿਲਮ ’ਚ ਨਜ਼ਰ ਆਵੇਗੀ।


author

Aarti dhillon

Content Editor

Related News