ਕ੍ਰਿਤੀ ਸੇਨਨ ਨੇ ਸਾਂਝੀ ਕੀਤੀ ਬੋਲਡ ਤਸਵੀਰ, ਬਿਗ ਬੀ ਨੇ ਦਿੱਤੀ ਅਜਿਹੀ ਪ੍ਰਤੀਕਿਰਿਆ

Saturday, Mar 27, 2021 - 05:07 PM (IST)

ਕ੍ਰਿਤੀ ਸੇਨਨ ਨੇ ਸਾਂਝੀ ਕੀਤੀ ਬੋਲਡ ਤਸਵੀਰ, ਬਿਗ ਬੀ ਨੇ ਦਿੱਤੀ ਅਜਿਹੀ ਪ੍ਰਤੀਕਿਰਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਕ੍ਰਿਤੀ ਸੇਨਨ ਫ਼ਿਲਮਾਂ ਦੇ ਨਾਲ-ਨਾਲ ਆਪਣੇ ਬੋਲਡ ਅਤੇ ਖ਼ੂਬਸੂਰਤ ਅੰਦਾਜ਼ ਨੂੰ ਲੈ ਕੇ ਵੀ ਚਰਚਾ ’ਚ ਰਹਿੰਦੀ ਹੈ। ਕਦੇ ਉਹ ਬਿੰਦਾਸ ਤਾਂ ਕਦੇ ਇਕਦਮ ਸਵੀਟ ਐਂਡ ਸਿੰਪਲ ਅਤੇ ਕਦੇ-ਕਦੇ ਆਪਣੀ ਲੁੱਕ ’ਚ ਹੌਟਨੈੱਸ ਦਾ ਤੜਕਾ ਲਗਾ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੰਦੀ ਹੈ। ਅਜਿਹਾ ਹੀ ਕੁਝ ਇਸ ਵਾਰ ਵੀ ਹੋਇਆ ਹੈ। 

PunjabKesari
ਕ੍ਰਿਤੀ ਸੇਨਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਉਹ ਮਲਟੀ ਰੰਗ ਦੀ ਡੀਪ ਨੈੱਕ ਸਟ੍ਰੈਪ ਮੈਕਸੀ ਡਰੈੱਸ ’ਚ ਬੋਲਡ ਦਿਖਾਈ ਦੇ ਰਹੀ ਹੈ। ਕ੍ਰਿਤੀ ਕਾਤਿਲਾਨਾ ਅੰਦਾਜ਼ ’ਚ ਪ੍ਰਸ਼ੰਸਕਾਂ ਦੇ ਸਾਹਮਣੇ ਪੋਜ ਦੇ ਰਹੀ ਹੈ। 
ਕ੍ਰਿਤੀ ਦੇ ਇਸ ਅੰਦਾਜ਼ ਦੇ ਪ੍ਰਸ਼ੰਸਕ ਹੀ ਨਹੀਂ ਸਗੋਂ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬੱਚਨ ਵੀ ਮੁਰੀਦ ਹੋ ਗਏ ਹਨ। 

PunjabKesari
ਮਹਾਨਾਇਕ ਅਮਿਤਾਭ ਬੱਚਨ ਨੇ ਕ੍ਰਿਤੀ ਦੀ ਤਸਵੀਰ ’ਤੇ ਕੁਮੈਂਟ ਕਰਦੇ ਹੋਏ ਲਿਖਿਆ ਕਿ ‘Wow’। ਬਿਗ ਬੀ ਦਾ ਇਹ ਕੁਮੈਂਟ ਹੁਣ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਬਿਗ ਬੀ ਦੇ ਕੁਮੈਂਟ ’ਤੇ ਕਈ ਪ੍ਰਸ਼ੰਸਕਾਂ ਨੇ ਪ੍ਰਤੀਕਿਰਿਆ ਵੀ ਦਿੱਤੀ ਹੈ। 

PunjabKesari
ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਕ੍ਰਿਤੀ ਸੇਨਨ ਪ੍ਰਭਾਸ ਦੀ ‘ਆਦਿਪੁਰਸ਼’ ’ਚ ਸੀਤਾ ਦੇ ਕਿਰਦਾਰ ’ਚ ਨਜ਼ਰ ਆਵੇਗੀ। ਇਹ ਪਹਿਲੀ ਵਾਰ ਪ੍ਰਭਾਸ ਨਾਲ ਆਪਣੀ ਜੋੜੀ ਜਮਾਉਣ ਜਾ ਰਹੀ ਹੈ। ਕ੍ਰਿਤੀ ‘ਪਾਂਡੇ’ ਵਰਗੀ ਮੈਗਾਬਜਟ ਫ਼ਿਲਮ ’ਚ ਮੌਜੂਦ ਹੈ ਜਿਸ ’ਚ ਉਹ ਅਦਾਕਾਰ ਅਕਸ਼ੈ ਕੁਮਾਰ ਦੇ ਨਾਲ ਕੰਮ ਕਰ ਰਹੀ ਹੈ। ਉੱਧਰ ਬਿਗ ਬੀ ‘ਚਿਹਰੇ’,‘ਝੁੰਡ’, ‘ਮੇਡੇ’, ‘ਬ੍ਰਹਮਾਸਤਰ’ ਵਰਗੀਆਂ ਫ਼ਿਲਮਾਂ ’ਚ ਨਜ਼ਰ ਆਉਣਗੇ।  


author

Aarti dhillon

Content Editor

Related News