ਮੰਗਲਸੂਤਰ ਦਾ ਬੋਲਡ ਵਿਗਿਆਪਨ ਦੇਖ ਸਬਿਆਸਾਚੀ ''ਤੇ ਭੜਕੇ ਲੋਕ, ਆਖੀਆਂ ਇਹ ਗੱਲਾਂ

Friday, Oct 29, 2021 - 03:10 PM (IST)

ਮੰਗਲਸੂਤਰ ਦਾ ਬੋਲਡ ਵਿਗਿਆਪਨ ਦੇਖ ਸਬਿਆਸਾਚੀ ''ਤੇ ਭੜਕੇ ਲੋਕ, ਆਖੀਆਂ ਇਹ ਗੱਲਾਂ

ਮੁੰਬਈ- ਮਸ਼ਹੂਰ ਫੈਸ਼ਨ ਡਿਜ਼ਾਈਨਰ ਸਬਿਆਸਾਚੀ ਮੁਖਰਜੀ ਆਪਣੇ ਯੂਨਿਕ ਡਿਜ਼ਾਈਨਸ ਅਤੇ ਬਾਲੀਵੁੱਡ ਸਿਤਾਰਿਆਂ ਨਾਲ ਉਨ੍ਹਾਂ ਦੀ ਨੇੜਤਾ ਦੇ ਚੱਲਦੇ ਚਰਚਾ 'ਚ ਬਣੇ ਰਹਿੰਦੇ ਹਨ ਪਰ ਹਾਲ ਹੀ 'ਚ ਸਬਿਆਸਾਚੀ ਇਕ ਐਡ ਨੂੰ ਲੈ ਕੇ ਵਿਵਾਦਾਂ 'ਚ ਘਿਰ ਗਏ ਹਨ। ਇਕ ਐਡ ਨੂੰ ਲੈ ਕੇ ਉਨ੍ਹਾਂ ਨੂੰ ਕਾਫੀ ਟਰੋਲ ਕੀਤਾ ਜਾ ਰਿਹਾ ਹੈ ਅਤੇ ਪੋਰਨ ਹਬ ਦੱਸਿਆ ਜਾ ਰਿਹਾ ਹੈ।

PunjabKesari
ਦਰਅਸਲ ਸਬਿਆਸਾਚੀ ਨੇ ਇਕ ਮੰਗਲਸੂਤਰ ਡਿਜ਼ਾਈਨ ਕੀਤਾ ਹੈ ਜਿਸ ਦੀ ਐਡ ਦੀ ਤਸਵੀਰ ਉਨ੍ਹਾਂ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ। ਸ਼ੇਅਰ ਕੀਤੀ ਗਈ ਤਸਵੀਰ 'ਚ ਇਕ ਪਲੱਸ ਸਾਈਜ਼ ਮਾਡਲ ਬਲੈਕ ਰੰਗ ਦੇ ਅੰਡਰਗਾਰਮੈਂਟਸ 'ਚ ਇਕ ਛੋਟੀ ਜਿਹੀ ਬਿੰਦੀ ਅਤੇ ਮੰਗਲਸੂਤਰ ਪਹਿਨੇ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਦੇ ਕਲੀਵੇਜ਼ ਸਾਫ ਨਜ਼ਰ ਆ ਰਹੇ ਹਨ। ਉੱਧਰ ਮੇਲ ਮਾਡਲ ਪੂਰੀ ਤਰ੍ਹਾਂ ਨਾਲ ਟਾਪਲੈੱਸ ਹੈ।

PunjabKesari
ਇਸ ਤਰ੍ਹਾਂ ਦੂਜੀ ਐਡ 'ਚ ਵੀ ਫੀਮੇਲ ਮਾਡਲ ਬਲੈਕ ਰੰਗ ਦੀ ਡੀਪ ਨੈੱਕ ਡਰੈੱਸ 'ਚ ਮੇਲ ਮਾਡਲ ਦੇ ਨਾਲ ਰੋਮਾਂਸ ਕਰਦੀ ਦਿਖਾਈ ਦੇ ਰਹੀ ਹੈ। ਸਬਿਆਸਾਚੀ ਨੇ ਇਸ ਐਡ ਨੂੰ ਸ਼ੇਅਰ ਕਰਦੇ ਹੋਏ ਲਿਖਿਆ, 'ਇਕ ਰਾਇਲ ਬੰਗਾਲ ਮੰਗਲਸੂਤਰ 1.2-ਬੰਗਾਲ ਟਾਈਗਰ ਆਈਕਨ ਵੀਵੀਐੱਸ ਹੀਰੇ, ਕਾਲੇ ਗੋਮੇਦ ਅਤੇ ਕਾਲੇ ਤਾਮਚੀਨੀ ਦੇ ਨਾਲ 18 ਕੈਰੇਟ ਸੋਨੇ 'ਚ ਹਾਰ'।

Bollywood Tadka
ਇਹ ਤਸਵੀਰ ਦੇਖ ਕੇ ਇਕ ਯੂਜ਼ਰ ਨੇ ਲਿਖਿਆ-ਜਿਸ ਨੇ ਖਰੀਦਣਾ ਵੀ ਹੁੰਦਾ ਹੁਣ ਤਾਂ ਅਜਿਹੀ ਤਸਵੀਰ ਦੇਖ ਕੇ ਖਰੀਦੇਗਾ ਵੀ ਨਹੀਂ। ਦੂਜੇ ਨੇ ਲਿਖਿਆ, ਕਾਮਸੂਤਰ-ਮੰਗਲਵਾਰ। ਕਿਸੇ ਨੇ ਕਿਹਾ-ਸ਼ਰਮ ਕਰ ਲਓ ਥੋੜੀ। ਅਜਿਹੇ ਹੀ ਕਈਆਂ ਨੇ ਕੁਮੈਂਟ ਕਰਕੇ ਸਬਿਆਸਾਚੀ ਨੂੰ ਟਰੋਲ ਕਰਨ ਦੀ ਕੋਸ਼ਿਸ਼ ਕੀਤੀ।


author

Aarti dhillon

Content Editor

Related News